ETV Bharat / entertainment

Jailer Opening Day Collection: ਰਜਨੀਕਾਂਤ ਦੀ ਫਿਲਮ 'ਜੇਲ੍ਹਰ' ਨੇ ਪਹਿਲੇ ਹੀ ਦਿਨ 50 ਕਰੋੜ ਦਾ ਅੰਕੜਾ ਕੀਤਾ ਪਾਰ, ਬਣਾਏ ਇਹ ਰਿਕਾਰਡਸ

author img

By

Published : Aug 11, 2023, 11:24 AM IST

ਰਜਨੀਕਾਂਤ ਨੇ ਫਿਲਮ ਜੇਲ੍ਹਰ ਨਾਲ ਬਾਕਸ ਆਫ਼ਿਸ 'ਤੇ ਪਹਿਲੇ ਹੀ ਦਿਨ ਧਮਾਲ ਮਚਾ ਦਿੱਤਾ ਹੈ। ਫਿਲਮ ਨੇ ਓਪਨਿੰਗ ਡੇ 'ਤੇ 50 ਕਰੋੜ ਤੋਂ ਜ਼ਿਆਦਾ ਦਾ ਕਲੈਕਸ਼ਨ ਕੀਤਾ ਹੈ। ਫਿਲਮ ਨੇ ਬਾਕਸ ਆਫ਼ਿਸ 'ਤੇ ਕਮਾਈ ਦੇ ਕਈ ਰਿਕਾਰਡਸ ਬਣਾਏ ਅਤੇ ਅਮਰੀਕਾ ਵਿੱਚ ਵੀ ਫਿਲਮ ਬਹੁਤ ਪਸੰਦ ਕੀਤੀ ਜਾ ਰਹੀ ਹੈ।

Jailer Opening Day Collection
Jailer Opening Day Collection

ਹੈਦਰਾਬਾਦ: ਸਾਊਥ ਅਦਾਕਾਰ ਰਜਨੀਕਾਂਤ ਇੱਕ ਵਾਰ ਫ਼ਿਰ ਬਾਕਸ ਆਫ਼ਿਸ 'ਤੇ ਛਾਏ ਹਨ। ਪੂਰੇ ਦੋ ਸਾਲ ਬਾਅਦ ਫਿਲਮ 'ਜੇਲ੍ਹਰ' ਨਾਲ ਵਾਪਸ ਆਏ ਰਜਨੀਕਾਂਤ ਨੇ ਇੰਡੀਅਨ ਫ਼ਿਲਮ ਇੰਡਸਟਰੀ ਵਿੱਚ ਧਮਾਲ ਮਚਾ ਦਿੱਤਾ ਹੈ। ਰਜਨੀਕਾਂਤ ਨੇ ਫਿਲਮ ਜੇਲ੍ਹਰ ਨਾਲ ਫਿਲਮ ਇੰਡਸਟਰੀ 'ਚ ਵਾਪਸੀ ਕੀਤੀ ਹੈ। ਰਜਨੀਕਾਂਤ ਅਤੇ ਤਮੰਨਾ ਭਾਟੀਆ ਸਟਾਰਰ ਫਿਲਮ ਜੇਲ੍ਹਰ 10 ਅਗਸਤ ਨੂੰ ਦੇਸ਼ ਅਤੇ ਦੁਨੀਆਂ ਦੀਆਂ 4 ਹਜ਼ਾਰ ਤੋਂ ਜ਼ਿਆਦਾ ਸਕ੍ਰੀਨਸ 'ਤੇ ਰਿਲੀਜ਼ ਹੋਈ ਸੀ। ਜੇਲ੍ਹਰ ਨੇ ਓਪਨਿੰਗ ਡੇ 'ਤੇ ਹੀ ਬਾਕਸ ਆਫ਼ਿਸ 'ਤੇ ਜਬਰਦਸਤ ਕਮਾਈ ਕਰ ਲਈ ਹੈ। ਰਜਨੀਕਾਂਤ ਨੇ ਇੱਕ ਵਾਰ ਫ਼ਿਰ ਬਾਕਸ ਆਫ਼ਿਸ 'ਤੇ ਧਮਾਲ ਮਚਾ ਦਿੱਤਾ ਹੈ। ਜੇਲ੍ਹਰ ਦੀ ਓਪਨਿੰਗ ਡੇ ਦੀ ਕਮਾਈ ਦੇਖ ਕੇ ਲੱਗਦਾ ਹੈ ਕਿ ਫਿਲਮ 15 ਅਗਸਤ ਤੱਕ 100 ਕਰੋੜ ਰੁਪਏ ਕਮਾ ਲਵੇਗੀ।

  • #Jailer 's $950K on August 9th in USA is All-time No.1 for a Tamil movie on a Wednesday..

    — Ramesh Bala (@rameshlaus) August 11, 2023 " class="align-text-top noRightClick twitterSection" data=" ">

ਫ਼ਿਲਮ ਜੇਲ੍ਹਰ ਦਾ ਓਪਨਿੰਗ ਡੇ ਕਲੈਕਸ਼ਨ: ਜੇਲ੍ਹਰ ਨੇ ਇੰਡੀਅਨ ਬਾਕਸ ਆਫ਼ਿਸ 'ਤੇ ਓਪਨਿੰਗ ਡੇ 'ਤੇ ਲਗਭਗ 52 ਕਰੋੜ ਦਾ ਕਲੈਕਸ਼ਨ ਕੀਤਾ ਹੈ। ਰਿਪੋਰਟਸ ਅਨੁਸਾਰ, ਫਿਲਮ ਨੇ ਬਾਕਸ ਆਫ਼ਿਸ 'ਤੇ ਕਈ ਰਿਕਾਰਡ ਤੋੜ ਦਿੱਤੇ ਹਨ। ਦੱਸ ਦਈਏ ਕਿ ਜੇਲ੍ਹਰ ਸਾਲ 2023 ਦੀ ਤਾਮਿਲ ਵਿੱਚ ਸਭ ਤੋਂ ਵੱਡੀ ਓਪਨਿੰਗ ਫਿਲਮ ਬਣ ਗਈ ਹੈ। ਜੇਲ੍ਹਰ ਕਾਲੀਵੁੱਡ ਲਈ 2023 ਵਿੱਚ ਸਭ ਤੋਂ ਜ਼ਿਆਦਾ ਓਪਨਿੰਗ ਡੇ ਫਿਲਮ ਬਣ ਗਈ ਹੈ। ਦੂਜੇ ਪਾਸੇ, ਸੈਕਨਿਕ ਅਨੁਸਾਰ, ਫਿਲਮ ਨੇ ਭਾਰਤ ਵਿੱਚ ਹਰ ਭਾਸ਼ਾ 'ਚ ਓਪਨਿੰਗ ਡੇ 'ਤੇ 44.50 ਕਰੋੜ ਦਾ ਵਪਾਰ ਕੀਤਾ ਹੈ।

ਫਿਲਮ ਜੇਲ੍ਹਰ ਨੇ ਇਨ੍ਹਾਂ ਜਗ੍ਹਾਂ ਤੋਂ ਕੀਤੀ ਇੰਨੀ ਕਮਾਈ:

  • ਤਾਮਿਲਨਾਡੂ: 23 ਕਰੋੜ
  • ਕਰਨਾਟਕ: 11 ਕਰੋੜ
  • ਕੇਰਲ: 5 ਕਰੋੜ
  • ਆਂਧਰਾ ਪ੍ਰਦੇਸ਼ ਅਤੇ ਤੇਲੰਗਨਾ: 10 ਕਰੋੜ
  • ਭਾਰਤ: 3 ਕਰੋੜ

ਫਿਲਮ ਜੇਲ੍ਹਰ ਨੇ ਪਹਿਲੇ ਦਿਨ ਦੇ ਕਲੈਕਸ਼ਨ ਨਾਲ ਤੋੜੇ ਇਹ ਰਿਕਾਰਡ:

  • 2023 ਵਿੱਚ ਤਾਮਿਲਨਾਡੂ ਵਿੱਚ ਸਭ ਤੋਂ ਵੱਡੀ ਓਪਨਿੰਗ ਫਿਲਮ ਬਣੀ।
  • ਕਾਲੀਵੁੱਡ ਲਈ ਕਰਨਾਟਕ ਵਿੱਚ ਆਲ ਟਾਈਮ ਰਿਕਾਰਡ ਓਪਨਿੰਗ ਫਿਲਮ ਸਾਬਤ ਹੋਈ।

ਕੇਰਲ 'ਚ 2023 ਦੀ ਵਧੀਆਂ ਓਪਨਿੰਗ ਫਿਲਮ:

  • ਕਾਲੀਵੁੱਡ ਲਈ 2023 ਵਿੱਚ AP/TG ਵਿੱਚ ਸਭ ਤੋਂ ਵੱਡੀ ਓਪਨਿੰਗ।
  • ਕਾਲੀਵੁੱਡ ਲਈ 2023 ਵਿੱਚ ਸਭ ਤੋਂ ਜ਼ਿਆਦਾ ਓਪਨਿੰਗ ਡੇ ਇੰਡੀਆਂ ਗ੍ਰਾਸ।

ਅਮਰੀਕਾ ਵਿੱਚ ਵੀ ਫਿਲਮ ਜੇਲ੍ਹਰ ਲੋਕਾਂ ਨੂੰ ਪਸੰਦ: ਦੇਸ਼ ਹੀ ਨਹੀਂ ਸਗੋਂ ਵਿਦੇਸ਼ 'ਚ ਵੀ ਫਿਲਮ ਜੇਲ੍ਹਰ ਨੂੰ ਪਸੰਦ ਕੀਤਾ ਜਾ ਰਿਹਾ ਹੈ। ਜੇਲ੍ਹਰ ਨੇ ਅਮਰੀਕਾ ਵਿੱਚ ਵੀ ਸ਼ਾਨਦਾਰ ਵਪਾਰ ਕੀਤਾ ਹੈ। ਵਪਾਰ ਵਿਸ਼ਲੇਸ਼ਕ ਰਮੇਸ਼ ਬਾਲਾ ਅਨੁਸਾਰ, ਪ੍ਰੀਮੀਅਰ ਅਤੇ ਡੇ 1 'ਤੇ ਫਿਲਮ ਜੇਲ੍ਹਰ ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਪੈਸਾ ਕਮਾਉਣ ਵਾਲੀ ਫਿਲਮ ਸਾਬਤ ਹੋਈ ਹੈ। ਫਿਲਮ ਨੇ ਅਮਰੀਕਾ 'ਚ ਓਪਨਿੰਗ ਡੇ 'ਤੇ 1.450 ਮਿਲੀਅਨ ਡਾਲਰ ਦੀ ਕਮਾਈ ਕੀਤੀ ਹੈ। ਇਸ ਤੋਂ ਪਹਿਲਾ ਸੂਪਰਸਟਾਰ ਵਿਜੇ ਸਟਾਰ ਬੀਸਟ ਨੇ ਅਮਰੀਕਾ 'ਚ 1.375 ਮਿਲੀਅਨ ਡਾਲਰ ਦੀ ਕਮਾਈ ਕੀਤੀ ਸੀ, ਪਰ ਰਮੇਸ਼ ਦਾ ਕਹਿਣਾ ਹੈ ਕਿ ਅਜੇ ਫਾਈਨਲ ਡੇਟਾ ਆਉਣਾ ਬਾਕੀ ਹੈ। ਦੂਜੇ ਪਾਸੇ, ਜੇਲ੍ਹਰ ਸ਼ਾਹਰੁਖ ਖਾਨ ਦੀ ਫਿਲਮ ਪਠਾਨ ਤੋਂ ਥੱਲੇ ਹੈ, ਕਿਉਕਿ ਫਿਲਮ ਪਠਾਨ ਨੇ ਓਪਨਿੰਗ ਡੇ 'ਤੇ 55 ਕਰੋੜ ਦਾ ਵਪਾਰ ਕੀਤਾ ਸੀ, ਜਦਕਿ ਫਿਲਮ ਜੇਲ੍ਹਰ ਨੇ ਓਪਨਿੰਗ ਡੇ 'ਤੇ 52 ਕਰੋੜ ਦਾ ਵਪਾਰ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.