ਪੰਜਾਬ

punjab

100 ਸਾਲਾਂ 'ਚ ਬਣਿਆ ਇਹ ਇਤਿਹਾਸ, ਇਹਨਾਂ ਚਾਰ ਫਿਲਮਾਂ ਨੇ ਬਾਕਸ ਆਫਿਸ 'ਤੇ ਮਚਾਇਆ ਹੰਗਾਮਾ

By

Published : Aug 14, 2023, 4:38 PM IST

11 ਅਗਸਤ ਨੂੰ ਰਿਲੀਜ਼ ਹੋਈ ਫਿਲਮ 'ਗਦਰ 2', 'ਜੇਲਰ', 'ਭੋਲਾ ਸ਼ੰਕਰ' ਅਤੇ 'ਓਐੱਮਜੀ 2' ਨੇ ਮਿਲ ਕੇ ਭਾਰਤੀ ਸਿਨੇਮਾ ਵਿੱਚ 100 ਸਾਲ ਬਾਅਦ ਕਮਾਈ ਦਾ ਇਹ ਨਵਾਂ ਇਤਿਹਾਸ ਰਚ ਦਿੱਤਾ ਹੈ।

Etv Bharat
Etv Bharat

ਹੈਦਰਾਬਾਦ: ਭਾਰਤੀ ਸਿਨੇਮਾ ਨੇ ਸਾਲ 2023 'ਚ ਬਾਕਸ ਆਫਿਸ 'ਤੇ ਅਜਿਹਾ ਇਤਿਹਾਸ ਰਚਿਆ ਹੈ, ਜੋ 100 ਸਾਲ ਪਹਿਲਾਂ ਵੀ ਨਹੀਂ ਦੇਖਿਆ ਗਿਆ ਸੀ। ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ। ਬਾਕਸ ਆਫਿਸ 'ਤੇ ਅਗਸਤ 2023 ਦਾ ਮਹੀਨਾ ਫਿਲਮਾਂ ਦੀ ਕਮਾਈ ਅਤੇ ਸਿਨੇਮਾਘਰਾਂ ਤੱਕ ਪਹੁੰਚਣ ਦੇ ਮਾਮਲੇ 'ਚ ਅਜਿਹਾ ਐਟਮ ਬੰਬ ਸਾਬਤ ਹੋਇਆ ਹੈ, ਜਿਸ ਦੀਆਂ ਗੂੰਜਾਂ ਦੁਨੀਆ ਭਰ ਦੇ ਸਿਨੇਮਾਘਰਾਂ 'ਚ ਸੁਣਾਈ ਦੇ ਰਹੀਆਂ ਹਨ। ਇਨ੍ਹੀਂ ਦਿਨੀਂ ਦੋ ਹਿੰਦੀ ਫਿਲਮਾਂ 'ਗਦਰ 2' ਅਤੇ 'OMG 2' ਅਤੇ ਨਾਲ ਹੀ ਦੋ ਦੱਖਣੀ ਸਿਨੇਮਾ ਦੀਆਂ ਫਿਲਮਾਂ 'ਜੇਲਰ' ਅਤੇ 'ਭੋਲਾ ਸ਼ੰਕਰ' ਭਾਰਤੀ ਬਾਕਸ ਆਫਿਸ 'ਤੇ ਕਾਫੀ ਚੰਗੀ ਕਮਾਈ ਕਰ ਰਹੀਆਂ ਹਨ।

ਇਹ ਸਾਰੀਆਂ ਫਿਲਮਾਂ ਮਿਲ ਕੇ ਨਾ ਸਿਰਫ ਬਾਕਸ ਆਫਿਸ 'ਤੇ ਕਮਾਈ ਕਰ ਰਹੀਆਂ ਹਨ, ਸਗੋਂ ਕਈ ਨਵੇਂ ਰਿਕਾਰਡ ਬਣਾ ਕੇ ਪੁਰਾਣੇ ਰਿਕਾਰਡ ਵੀ ਤੋੜ ਰਹੀਆਂ ਹਨ। ਹੁਣ ਭਾਰਤੀ ਸਿਨੇਮਾ ਦੇ ਇਤਿਹਾਸ 'ਚ ਇਨ੍ਹਾਂ ਚਾਰ ਫਿਲਮਾਂ ਨੇ ਬਾਕਸ ਆਫਿਸ 'ਤੇ ਅਜਿਹਾ ਰਿਕਾਰਡ ਕਾਇਮ ਕੀਤਾ ਹੈ, ਜੋ 100 ਸਾਲ ਪਹਿਲਾਂ ਦੇਖਣ ਨੂੰ ਮਿਲਿਆ ਸੀ।

ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੇ ਸੰਨੀ ਦਿਓਲ ਸਟਾਰਰ ਫੈਮਿਲੀ-ਡਰਾਮਾ ਫਿਲਮ 'ਗਦਰ 2', ਸਾਊਥ ਸੁਪਰਸਟਾਰ ਰਜਨੀਕਾਂਤ ਦੀ ਐਕਸ਼ਨ ਕਾਮੇਡੀ ਫਿਲਮ 'ਜੇਲਰ', ਅਕਸ਼ੈ ਕੁਮਾਰ ਸਟਾਰਰ 'ਓਐਮਜੀ 2' ਅਤੇ ਮੈਗਾਸਟਾਰ ਚਿਰੰਜੀਵੀ ਦੀ ਫਿਲਮ 'ਭੋਲਾ ਸ਼ੰਕਰ' 11 ਅਗਸਤ ਨੂੰ ਰਿਲੀਜ਼ ਹੋ ਚੁੱਕੀਆਂ ਹਨ।

ਇਨ੍ਹਾਂ ਫਿਲਮਾਂ ਨੇ ਰਚਿਆ ਇਤਿਹਾਸ: ਇਸ ਸੰਬੰਧ ਵਿਚ ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ (MAI) ਅਤੇ ਦਿ ਪ੍ਰੋਡਿਊਸਰਜ਼ ਗਿਲਡ ਨੇ ਇਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ, ਜਿਸ ਵਿਚ ਗਿਲਡ ਆਫ ਇੰਡੀਆ (GUILD) ਨੇ ਐਲਾਨ ਕੀਤਾ ਹੈ ਕਿ ਜੇਲਰ, ਗਦਰ 2, OMG 2 ਅਤੇ ਭੋਲਾ ਸ਼ੰਕਰ ਨੇ ਇਕੱਠੇ ਭਾਰਤੀ ਸਿਨੇਮਾ ਵਿੱਚ ਇੱਕ ਵੱਡਾ ਇਤਿਹਾਸ ਰਚਿਆ। ਇਨ੍ਹਾਂ ਚਾਰ ਫਿਲਮਾਂ ਨੇ ਆਪਣੇ ਪਹਿਲੇ ਵੀਕੈਂਡ ਵਿੱਚ ਹੀ ਆਲ-ਟਾਈਮ ਥੀਏਟਰਿਕ ਗ੍ਰਾਸ ਬਾਕਸ ਆਫਿਸ ਰਿਕਾਰਡ ਬਣਾ ਲਿਆ ਹੈ।

ਇਨ੍ਹਾਂ ਸਾਰੀਆਂ ਫਿਲਮਾਂ ਨੇ ਇਨ੍ਹਾਂ ਦਿਨਾਂ 'ਚ 2.10 ਕਰੋੜ ਤੋਂ ਜ਼ਿਆਦਾ ਦਰਸ਼ਕਾਂ ਨੂੰ ਸਿਨੇਮਾਘਰਾਂ 'ਚ ਆਕਰਸ਼ਿਤ ਕੀਤਾ ਹੈ, ਜੋ ਪਿਛਲੇ 10 ਸਾਲਾਂ 'ਚ ਸਭ ਤੋਂ ਵੱਡਾ ਰਿਕਾਰਡ ਹੈ। ਇਸ ਦੇ ਨਾਲ ਹੀ ਇਨ੍ਹਾਂ ਚਾਰ ਫਿਲਮਾਂ ਦੀ ਸੰਯੁਕਤ ਕੁੱਲ ਬਾਕਸ ਆਫਿਸ ਕੁਲੈਕਸ਼ਨ 390 ਕਰੋੜ ਨੂੰ ਪਾਰ ਕਰ ਗਈ ਹੈ।

ABOUT THE AUTHOR

...view details