ETV Bharat / entertainment

Singer Singga: ਪੰਜਾਬੀ ਗਾਇਕ ਸਿੰਗਾ ਖਿਲਾਫ ਮਾਮਲਾ ਦਰਜ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲੱਗਿਆ ਇਲਜ਼ਾਮ

author img

By

Published : Aug 14, 2023, 10:26 AM IST

Complaint filed against Punjabi singer Singga: ਕਪੂਰਥਲਾ ਤੋਂ ਬਾਅਦ ਹੁਣ ਅਜਨਾਲਾ ਤੋਂ ਵੀ ਗਾਇਕ ਸਿੰਘਾ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦੱਸ ਦਈਏ ਕਿ ਈਸਾਈ ਭਾਈਚਾਰੇ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਮਾਮਲਾ ਦਰਜ ਕਰਵਾਇਆ ਹੈ।

Singer Singga
Singer Singga

ਅੰਮ੍ਰਿਤਸਰ: ਮਸ਼ਹੂਰ ਪੰਜਾਬੀ ਗਾਇਕ ਸਿੰਗਾ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ, ਗਾਇਕ ਕਈ ਦਿਨਾਂ ਤੋਂ ਆਪਣੇ ਨਵੇਂ ਗੀਤ 'ਸਟਿੱਲ ਅਲਾਈਵ' ਕਾਰਨ ਸੁਰਖ਼ੀਆਂ ਵਿੱਚ ਬਣੇ ਹੋਏ ਹਨ। ਇਸ ਗੀਤ ਦੇ ਕੰਟੈਂਟ ਉਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਹਨ।

ਅਜਨਾਲਾ ਵਿੱਚ ਵੀ ਮਾਮਲਾ ਹੋਇਆ ਦਰਜ: ਹੁਣ ਸੂਚਨਾ ਮਿਲੀ ਹੈ ਕਿ ਗਾਇਕ ਉਤੇ ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ ਲੱਗਿਆ ਹੈ, ਜਿਸ ਕਾਰਨ ਗਾਇਕ ਸਿੰਘਾ ਖ਼ਿਲਾਫ਼ ਅਜਨਾਲਾ ਥਾਣੇ ’ਚ ਮੁਕੱਦਮਾ ਦਰਜ ਕੀਤਾ ਗਿਆ ਹੈ, ਲੋਕ ਭਲਾਈ ਸੰਸਥਾ ਦੇ ਪ੍ਰਧਾਨ ਅਵਿਨਾਸ਼ ਮਸੀਹ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਹੈ ਕਿ ਪੰਜਾਬੀ ਗਾਇਕ ਸਿੰਘਾ ਦਾ ਬੀਤੇ ਦਿਨੀਂ ਜੋ ਗੀਤ 'ਸਟਿੱਲ ਅਲਾਈਵ' ਆਇਆ ਹੈ, ਉਸ ਵਿਚ ਗਾਇਕ ਦੁਆਰਾ ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਦੱਸਿਆ ਕਿ ਗਾਇਕ ਸਿੰਘਾ ਖ਼ਿਲਾਫ਼ ਧਾਰਾ 295 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਕਪੂਰਥਲਾ ਵਿੱਚ ਮਾਮਲਾ ਹੋਇਆ ਦਰਜ: ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਸੇ ਗੀਤ ਕਾਰਨ ਗਾਇਕ ਨੂੰ ਕਈ ਪ੍ਰਕਾਰ ਦੀਆਂ ਵਿਰੋਧਤਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਪੂਰਥਲਾ ਜ਼ਿਲ੍ਹੇ ਦੇ ਥਾਣਾ ਸਿਟੀ ਪੁਲਿਸ ਵੱਲੋਂ ਹਥਿਆਰਾਂ ਵਾਲੇ ਗੀਤਾਂ ਨੂੰ ਉਤਸ਼ਾਹਿਤ ਕਰਨ ਅਤੇ ਸਮਾਜ ਵਿੱਚ ਅਸ਼ਲੀਲਤਾ ਫੈਲਾਉਣ ਦੇ ਇਲਜ਼ਾਮ ਵਿੱਚ ਪੰਜਾਬੀ ਗਾਇਕ ਸਿੰਘਾ ਸਣੇ 5 ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਸੀ। ਦੱਸ ਦਈਏ ਕਿ ਇਹ ਸ਼ਿਕਾਇਤ ਭੀਮ ਰਾਓ ਯੁਵਾ ਫੋਰਸ ਦੇ ਮੁਖੀ ਵੱਲੋਂ ਦਿੱਤੀ ਗਈ ਸੀ।

ਅਸ਼ਲੀਲਤਾ ਫੈਲਾਉਣ ਤੇ ਗੰਨ ਕਲਚਰ ਦਾ ਲੱਗਿਆ ਇਲਜ਼ਾਮ: ਤੁਹਾਨੂੰ ਦੱਸ ਦਈਏ ਕਿ ਪੰਜਾਬੀ ਕਲਾਕਾਰਾਂ ਖ਼ਿਲਾਫ਼ ਅਸ਼ਲੀਲਤਾ ਫੈਲਾਉਣ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਇਲਜ਼ਾਮ ਪਹਿਲੀ ਵਾਰ ਨਹੀਂ ਲੱਗੇ ਹਨ। ਇਸ ਤੋਂ ਪਹਿਲਾਂ ਵੀ ਕਈ ਗਾਇਕਾਂ ਖ਼ਿਲਾਫ਼ ਕੇਸ ਦਰਜ ਹੋ ਚੁੱਕੇ ਹਨ। ਜਿਸ ਵਿੱਚ ਹਨੀ ਸਿੰਘ ਦਾ ਨਾਂ ਵੀ ਸ਼ਾਮਿਲ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.