ਪੰਜਾਬ

punjab

Jatt and Juliet 3: ਵਿਦੇਸ਼ੀ ਧਰਤੀ 'ਤੇ ਪੂਰੀ ਹੋਈ 'ਜੱਟ ਐਂਡ ਜੂਲੀਅਟ 3' ਦੀ ਸ਼ੂਟਿੰਗ, ਨੀਰੂ ਬਾਜਵਾ ਨੇ ਸਾਂਝਾ ਕੀਤਾ ਪਿਆਰ ਭਰਿਆ ਨੋਟ

By ETV Bharat Punjabi Team

Published : Nov 24, 2023, 1:36 PM IST

Jatt and Juliet 3 Wrap Up Schedule: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ ਜੱਟ ਐਂਡ ਜੂਲੀਅਟ 3 ਦੀ ਸ਼ੂਟਿੰਗ ਇੰਗਲੈਂਡ ਵਿੱਚ ਪੂਰੀ ਹੋ ਗਈ ਹੈ, ਇਸ ਸੰਬੰਧੀ ਨੀਰੂ ਬਾਜਵਾ ਨੇ ਪਿਆਰਾ ਨੋਟ ਸਾਂਝਾ ਕੀਤਾ ਹੈ।

Jatt and Juliet 3
Jatt and Juliet 3

ਚੰਡੀਗੜ੍ਹ: ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਦੀ ਖੂਬਸੂਰਤ ਜੋੜੀ ਨੇ ਆਪਣੀ ਬੇਮਿਸਾਲ ਆਨ-ਸਕ੍ਰੀਨ ਕੈਮਿਸਟਰੀ ਅਤੇ ਅਦਾਕਾਰੀ ਨਾਲ ਪਾਲੀਵੁੱਡ ਵਿੱਚ ਆਪਣੇ ਲਈ ਇੱਕ ਖਾਸ ਸਥਾਨ ਬਣਾਇਆ ਹੈ। ਹੁਣ ਪ੍ਰਸ਼ੰਸਕ ਇਸ ਜੋੜੀ ਦੀ ਆਉਣ ਵਾਲੀ ਫਿਲਮ 'ਜੱਟ ਐਂਡ ਜੂਲੀਅਟ 3' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਹਾਲ ਹੀ ਵਿੱਚ ਫਿਲਮ ਦੀ ਸਟਾਰ ਨੀਰੂ ਬਾਜਵਾ ਨੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਕੇ ਦੱਸਿਆ ਹੈ ਕਿ 'ਜੱਟ ਐਂਡ ਜੂਲੀਅਟ 3' ਨੇ ਹਾਲ ਹੀ 'ਚ ਆਪਣਾ ਪਹਿਲਾਂ ਸ਼ੈਡਿਊਲ ਪੂਰਾ ਕਰ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਇਹ ਫਿਲਮ ਤੁਹਾਨੂੰ ਭਾਵਨਾਵਾਂ, ਹਾਸੇ ਅਤੇ ਰੋਮਾਂਸ ਦੀ ਇੱਕ ਰੋਲਰਕੋਸਟਰ ਰਾਈਡ ਉਤੇ ਲੈ ਕੇ ਜਾਣ ਦਾ ਵਾਅਦਾ ਕਰਦੀ ਹੈ।

ਫਿਲਮ ਦੀ ਸ਼ੂਟਿੰਗ ਬਾਰੇ ਪੋਸਟ ਸਾਂਝੀ ਕਰਦੇ ਹੋਏ ਨੀਰੂ ਬਾਜਵਾ ਨੇ ਲਿਖਿਆ, 'ਜੱਟ ਐਂਡ ਜੂਲੀਅਟ 3...ਮੇਰੀ ਟੀਮ ਦਾ ਬਹੁਤ ਧੰਨਵਾਦ, ਇਹ ਕਿੰਨਾ ਸੋਹਣਾ ਅਨੁਭਵ ਰਿਹਾ…ਹਰ ਤਰੀਕੇ ਨਾਲ। ਸਾਡੇ ਸੈੱਟ ਨੂੰ ਹਮੇਸ਼ਾ ਸਕਾਰਾਤਮਕਤਾ ਨਾਲ ਭਰਪੂਰ ਰੱਖਣ ਲਈ ਮੇਰੇ ਸ਼ਾਨਦਾਰ ਕੋ-ਸਟਾਰ ਦਿਲਜੀਤ ਦੁਸਾਂਝ ਦਾ ਵਿਸ਼ੇਸ਼ ਧੰਨਵਾਦ, ਮੇਰੇ ਨਿਰਮਾਤਾ @manmordsidhu @dineshauluck @gunbir_whitehill ਅਤੇ ਸਾਡੇ ਨਿਰਦੇਸ਼ਕ ਜਿਨ੍ਹਾਂ ਨੇ ਇਸ ਨੂੰ ਹਵਾ ਦੀ ਸ਼ੂਟਿੰਗ ਵਰਗਾ ਮਹਿਸੂਸ ਕਰਵਾਇਆ…ਸਾਨੂੰ ਇਹ ਅਹਿਸਾਸ ਨਹੀਂ ਹੋਇਆ ਕਿ ਅਸੀਂ ਕਿੰਨੀ ਜਲਦੀ ਅਤੇ ਸੁਚਾਰੂ ਢੰਗ ਨਾਲ ਸਮੇਟ ਲਿਆ @ jagdeepsidhu3 ਅਤੇ ਬੇਸ਼ੱਕ @vineetmalhotra ਜੋ ਠੰਡ ਦੇ ਤਾਪਮਾਨ ਵਿੱਚ ਵੀ ਹਮੇਸ਼ਾ ਮੁਸਕਰਾਉਂਦੇ ਸੀ। @thite_santosh @sonalisingh ਮੇਰੀ ਦੇਖਭਾਲ ਕਰਨ ਲਈ ਧੰਨਵਾਦ #jj3...ਸੁੰਦਰ ਜੈਸਮੀਨ ਬਾਜਵਾ ਮੈਂ ਤੁਹਾਨੂੰ ਸ਼ੁੱਭਕਾਮਨਾਵਾਂ ਦਿੰਦੀ ਹਾਂ, ਤੁਹਾਨੂੰ ਜਾਣਨਾ ਅਤੇ ਤੁਹਾਡੇ ਨਾਲ ਕੰਮ ਕਰਨਾ ਬਹੁਤ ਵਧੀਆ ਰਿਹਾ, India ਵਿੱਚ ਮਿਲਦੇ ਹਾਂ, ਤੁਹਾਡੇ ਨੇੜੇ ਇੱਕ ਥੀਏਟਰ ਵਿੱਚ ਜੂਨ 28 2024 ਨੂੰ।' ਇਸ ਤੋਂ ਇਲਾਵਾ ਨੀਰੂ ਬਾਜਵਾ ਨੇ ਟੀਮ, ਕੋ-ਸਟਾਰ ਆਦਿ ਨਾਲ ਖੂਬਸੂਰਤ ਤਸਵੀਰਾਂ ਵੀਡੀਓ ਦੀ ਰੂਪ ਵਿੱਚ ਸਾਂਝੀਆਂ ਕੀਤੀਆਂ ਹਨ।

ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਵਿੱਚ ਨਿਰਦੇਸ਼ਕ ਦੀ ਕੁਰਸੀ ਉਤੇ ਜਗਦੀਪ ਸਿੱਧੂ ਬੈਠੇ ਹਨ, ਜੋ ਆਪਣੀ ਵਿਲੱਖਣ ਕਹਾਣੀ ਸੁਣਾਉਣ ਦੀ ਸ਼ੈਲੀ ਲਈ ਮਸ਼ਹੂਰ ਹਨ। ਫਿਲਮ ਵਿੱਚ ਬੀਐਨ ਸ਼ਰਮਾ, ਰਾਣਾ ਰਣਬੀਰ, ਜਸਵਿੰਦਰ ਭੱਲਾ ਅਤੇ ਹੋਰ ਵਰਗੇ ਪ੍ਰਸਿੱਧ ਨਾਂ ਸ਼ਾਮਿਲ ਹਨ।

ABOUT THE AUTHOR

...view details