Jatt and Juliet 3: 'ਜੱਟ ਐਂਡ ਜੂਲੀਅਟ 3' ਦਾ ਪ੍ਰਭਾਵੀ ਹਿੱਸਾ ਬਣੇ ਰਾਣਾ ਰਣਬੀਰ, ਪਹਿਲੀ ਵਾਰ ਜਗਦੀਪ ਸਿੱਧੂ ਨਾਲ ਕਰਨਗੇ ਕੰਮ

author img

By ETV Bharat Entertainment Desk

Published : Nov 4, 2023, 12:32 PM IST

Updated : Nov 4, 2023, 1:24 PM IST

Jatt and Juliet 3

Pollywood Latest News: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਦੀ ਆਖਿਰਕਾਰ ਸ਼ੂਟਿੰਗ ਸ਼ੁਰੂ ਹੋ ਗਈ ਹੈ, ਰਾਣਾ ਰਣਬੀਰ ਵੀ ਇਸ ਫਿਲਮ ਦੇ ਪ੍ਰਭਾਵੀ ਹਿੱਸਾ ਬਣੇ ਹਨ।

ਚੰਡੀਗੜ੍ਹ: ਕਾਫੀ ਸਮੇਂ ਤੋਂ ਉਡੀਕੇ ਜਾ ਰਹੇ 'ਜੱਟ ਐਂਡ ਜੂਲੀਅਟ' ਦੇ ਤੀਜੇ ਭਾਗ ਦਾ ਆਖਿਰਕਾਰ ਐਲਾਨ ਹੋਇਆ ਗਿਆ ਹੈ, ਪਿਛਲੇ ਦਿਨੀਂ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ, ਇਸ ਫਿਲਮ ਵਿੱਚ ਨੀਰੂ ਬਾਜਵਾ ਅਤੇ ਦਿਲਜੀਤ ਦੁਸਾਂਝ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹਨਾਂ ਤੋਂ ਇਲਾਵਾ ਇੱਕ ਹੋਰ ਕਿਰਦਾਰ ਜਿਸ ਨੇ 'ਜੱਟ ਐਂਡ ਜੂਲੀਅਟ' ਦੀ ਇਸ ਸੀਰੀਜ਼ ਵਿੱਚ ਲੋਕਾਂ ਦਾ ਮੰਨੋਰੰਜਨ ਕੀਤਾ ਹੈ, ਉਹ ਹੈ ਸ਼ੈਂਪੀ ਉਰਫ਼ ਰਾਣਾ ਰਣਬੀਰ।

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਫਿਲਮ ਦੇ ਤੀਜੇ ਭਾਗ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ, ਹੁਣ ਇਸ ਸੰਬੰਧੀ ਦਿੱਗਜ ਅਦਾਕਾਰ-ਨਿਰਦੇਸ਼ਕ ਰਾਣਾ ਰਣਬੀਰ ਨੇ ਇੱਕ ਨੋਟ ਸਾਂਝਾ ਕੀਤਾ ਹੈ, ਰਾਣਾ ਰਣਬੀਰ ਨੇ ਦੱਸਿਆ ਹੈ ਕਿ ਕਿਵੇਂ ਇਸ ਸੀਰੀਜ਼ ਦਾ ਉਹ ਹਿੱਸਾ ਬਣਿਆ ਅਤੇ ਹੁਣ ਤੀਜੇ ਭਾਗ ਵਿੱਚ ਵੀ ਉਹ ਨਜ਼ਰ ਆਵੇਗਾ।

ਅਦਾਕਾਰ ਨੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ, 'ਰਾਜਾ ਬੇਟਾ ਹੁਨ ਇੰਦਲੇਂਡ ਜਾਏਦਾ'...ਬਾਕੀ ਰੋਮਨ ਲਿੱਪੀ 'ਚ ਕਿਉਂਕਿ ਸ਼ੈਂਪੀ ਨੂੰ ਉਹ ਵੀ ਜਾਣਦੇ ਹਨ ਜੋ ਪੰਜਾਬੀ ਨੂੰ ਗੁਰਮੁਖੀ 'ਚ ਨਹੀਂ ਪੜ੍ਹ ਸਕਦੇ...ਜਦ ਪਹਿਲੀ ਵਾਰ ਅਨੁਰਾਗ ਬਾਈ ਜੀ ਨੇ ਇਹ ਕਰੈਕਟਰ ਔਫਰ ਕੀਤਾ ਸੀ ਤਾਂ ਮੈਂ 2 ਵਾਰ ਜੁਆਬ ਦੇ ਦਿੱਤਾ ਸੀ, ਫਿਰ ਉਹਨਾਂ ਦੇ ਜ਼ੋਰ ਦੇਣ ਉਤੇ ਕੇ ਤੁਸੀਂ ਮੇਰੇ 'ਤੇ ਯਕੀਨ ਕਰ ਕੇ ਆ ਜਾਵੋ ਅਤੇ ਦੂਜਾ ਅਹਿਮ ਕਾਰਨ ਸਾਡੇ ਘਰ ਦੇ ਫਲੌਰ ਦਾ ਕੰਮ ਰੁਕਿਆ ਸੀ ਪੈਸੇ ਦੀ ਲੋੜ ਸੀ ਤਾਂ ਮੈਂ ਹਾਂ ਕਰਤੀ। ਪਰ ਸ਼ੈਂਪੀ ਐਸਾ ਆਇਆ ਕਿ ਮੈਨੂੰ ਜਿਆਦਾ ਲੋਕ ਸ਼ੈਂਪੀ ਕਹਿਣ ਲੱਗੇ। ਬਹੁਤ ਗੱਲ਼ਾਂ ਨੇ ਫਿਰ ਕਰਾਂਗੇ ਕਦੇ। ਬਸ ਹੁਣ ਜੱਟ ਐਂਡ ਜੂਲੀਅਟ 3। ਪਹਿਲੀ ਵਾਰ ਜਗਦੀਪ ਸਿੰਘ ਨਾਲ ਕੰਮ ਕਰਨਾ ਹੈ। ਧੰਨਵਾਦ ਆਖਰ ਵੀਰ ਤੇਰੀ ਫਿਲਮ ਵਿੱਚ ਕੰਮ ਮਿਲ ਹੀ ਗਿਆ। ਦਿਲਜੀਤ ਵੀਰ ਅਤੇ ਨੀਰੂ ਬਾਜਵਾ ਜੀ, ਸੰਨੀ ਜੀ ਅਤੇ ਪੂਰੀ ਟੀਮ...ਆਈ ਲਵ ਯੂ ਆਲ।' ਪ੍ਰਸ਼ੰਸਕ ਵੀ ਅਦਾਕਾਰ ਨੂੰ ਦੁਬਾਰਾ ਦੇਖਣ ਲਈ ਕਾਫੀ ਉਤਸ਼ਾਹਿਤ ਹਨ।

ਹੁਣ ਫਿਲਮ ਦੀ ਗੱਲ ਕਰੀਏ ਤਾਂ 'ਜੱਟ ਐਂਡ ਜੂਲੀਅਟ 3' ਨੂੰ 'ਸਟੋਰੀਲਾਈਨ ਪ੍ਰੋਡਕਸ਼ਨ' ਦੇ ਸਹਿਯੋਗ ਨਾਲ 'ਵ੍ਹਾਈਟ ਹਿਲਸ ਸਟੂਡੀਓਜ਼' ਅਤੇ 'ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਜੱਟ ਐਂਡ ਜੂਲੀਅਟ 3 ਨੂੰ ਜਗਦੀਪ ਸਿੱਧੂ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ।

ਫਿਲਮ ਵਿੱਚ ਸ਼ਾਮਿਲ ਕੀਤੀ ਕਾਸਟ ਦੀ ਗੱਲ ਕਰੀਏ ਤਾਂ ਦਿਲਜੀਤ ਦੁਸਾਂਝ, ਨੀਰੂ ਬਾਜਵਾ, ਰਾਣਾ ਰਣਬੀਰ, ਜਸਵਿੰਦਰ ਭੱਲਾ, ਨਾਸਿਰ, ਬੀਐਨ ਸ਼ਰਮਾ, ਜੈਸਮੀਨ ਬਾਜਵਾ, ਰੁਪਿੰਦਰ ਰੂਪੀ, ਹਨੀ ਮੱਟੂ ਅਤੇ ਹੋਰ ਬਹੁਤ ਸਾਰੇ ਸ਼ਾਨਦਾਰ ਕਲਾਕਾਰ ਹਨ। ਜੱਟ ਐਂਡ ਜੂਲੀਅਟ 3 28 ਜੂਨ 2024 ਨੂੰ ਵੱਡੇ ਪਰਦੇ 'ਤੇ ਦਸਤਕ ਦੇਵੇਗੀ।

Last Updated :Nov 4, 2023, 1:24 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.