ਪੰਜਾਬ

punjab

20 ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲਾ ਕਿਸਾਨ ਬਣਿਆ ਮਿਸਾਲ, ਇੰਝ ਕਰਦਾ ਹੈ ਖੇਤੀ...

By

Published : Nov 15, 2021, 8:43 AM IST

ਨਾਭਾ ਬਲਾਕ ਦਾ ਪਿੰਡ ਨਾਨੋਕੀ ਦਾ ਕਿਸਾਨ ਅਬਜਿੰਦਰ ਸਿੰਘ ਗਰੇਵਾਲ (Abjinder Singh Grewal) ਜੋ ਵਾਤਾਵਰਨ ਪ੍ਰੇਮੀ ਦੇ ਨਾਲ ਜਾਣਿਆ ਜਾਂਦਾ ਹੈ। ਕਿਸਾਨ ਅਬਜਿੰਦਰ ਗਰੇਵਾਲ (Abjinder Singh Grewal) ਪਿਛਲੇ ਵੀਹ ਸਾਲਾਂ ਤੋਂ ਆਪਣੀ ਅੱਠ ਏਕੜ ਜ਼ਮੀਨ ਵਿੱਚ ਆਰਗੈਨਿਕ ਖੇਤੀ ਕਰਕੇ ਵਧੀਆ ਮੁਨਾਫਾ ਕਮਾ ਰਿਹਾ ਹੈ। ਪੜੋ ਪੂਰੀ ਖ਼ਬਰ...

20 ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲਾ ਕਿਸਾਨ ਬਣਿਆ ਮਿਸਾਲ
20 ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲਾ ਕਿਸਾਨ ਬਣਿਆ ਮਿਸਾਲ

ਨਾਭਾ: ਪੰਜਾਬ ਵਿੱਚ ਝੋਨੇ ਦੀ ਵਾਢੀ ਤੋਂ ਬਾਅਦ ਵੱਡੀ ਤਾਦਾਦ ਵਿੱਚ ਕਿਸਾਨ ਝੋਨੇ ਦੀ ਪਰਾਲੀ (Paddy straw) ਨੂੰ ਅੱਗ ਲਗਾ ਰਹੇ ਹਨ। ਇਸ ਅੱਗ ਦੇ ਨਾਲ ਜਿਥੇ ਸਾਹ ਦੀ ਬਿਮਾਰੀ ਅਤੇ ਅਨੇਕਾਂ ਹੀ ਹਾਦਸੇ ਹੋ ਰਹੇ ਹਨ, ਉਥੇ ਹੀ ਅੱਗ ਲਗਾਉਣ ਦੇ ਨਾਲ ਜਿੱਥੇ ਜ਼ਮੀਨ ਦੀ ਤਾਕਤ ਘਟ ਰਹੀ ਹੈ ਉੱਥੇ ਹੀ ਜੀਵ ਜੰਤੂ ਵੀ ਅੱਗ ਦੀ ਭੇਟ ਚੜ੍ਹ ਜਾਂਦੇ ਹਨ, ਪਰ ਨਾਭਾ ਬਲਾਕ ਦੇ ਪਿੰਡ ਨਾਨੋਕੀ ਵਿਖੇ ਅਬਜਿੰਦਰ ਸਿੰਘ ਗਰੇਵਾਲ (Abjinder Singh Grewal) ਕਿਸਾਨ ਵੱਲੋਂ ਪਿਛਲੇ 20 ਸਾਲਾਂ ਤੋਂ ਆਪਣੇ ਖੇਤਾਂ ਵਿੱਚ ਅੱਗ ਹੀ ਨਹੀਂ ਲਗਾਈ (No stubble burning) ਆਪਣੇ ਅੱਠ ਏਕੜ ਜ਼ਮੀਨ ਵਿੱਚ ਆਰਗੈਨਿਕ ਖੇਤੀ ਕਰ ਕੇ ਵਧੀਆ ਮੁਨਾਫ਼ਾ ਕਮਾ ਰਿਹਾ ਹੈ।

20 ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾਉਣ ਵਾਲਾ ਕਿਸਾਨ ਬਣਿਆ ਮਿਸਾਲ

ਇਹ ਵੀ ਪੜੋ:ਕਿਸਾਨ ਦਾ ਗੰਨਾ ਸੜ ਕੇ ਹੋਇਆ ਸੁਆਹ

ਅਬਜਿੰਦਰ ਗਰੇਵਾਲ (Abjinder Singh Grewal) ਕਣਕ ਦੀ ਸਿੱਧੀ ਬਿਜਾਈ (Direct sowing of wheat) ਕਰਕੇ ਇੱਕ ਵੱਖਰੀ ਮਿਸਾਲ ਪੈਦਾ ਕਰ ਰਿਹਾ ਹੈ। ਜਿੱਥੇ ਪੰਜਾਬ ਦੇ ਕਿਸਾਨ ਹੁਣ ਡੀਏਪੀ (DAP) ਦੀ ਕਮੀ ਤੋਂ ਡਾਹਢੇ ਪ੍ਰੇਸ਼ਾਨ ਹਨ, ਉੱਥੇ ਹੀ ਅਬਜਿੰਦਰ ਸਿੰਘ ਗਰੇਵਾਲ (Abjinder Singh Grewal) ਵੱਲੋਂ ਕਦੇ ਵੀ ਆਪਣੇ ਖੇਤ ਵਿੱਚ ਕਿਸੇ ਵੀ ਕਿਸਮ ਦੀ ਖਾਦ ਦਾ ਇਸਤੇਮਾਲ ਨਹੀਂ ਕੀਤਾ।

ਅਬਜਿੰਦਰ ਗਰੇਵਾਲ (Abjinder Singh Grewal) ਦੇ ਇਸ ਉਪਰਾਲੇ ਤੋਂ ਵੱਖ-ਵੱਖ ਪਿੰਡਾਂ ਦੇ ਕਿਸਾਨ ਵੀ ਪ੍ਰਭਾਵਿਤ ਹੋ ਰਹੇ ਹਨ। ਹੋਰ ਕਿਸਾਨ ਸੋਚਦੇ ਹਨ ਕਿ ਉਹ ਵੀ ਆਪਣੇ ਖੇਤਾਂ ਵਿੱਚ ਅੱਗ ਨਹੀਂ ਲਗਾਉਣਗੇ।

ਕਿਸਾਨ ਅਬਜਿੰਦਰ ਗਰੇਵਾਲ (Abjinder Singh Grewal) ਪਿਛਲੇ ਵੀਹ ਸਾਲਾਂ ਤੋਂ ਆਪਣੀ ਅੱਠ ਏਕੜ ਜ਼ਮੀਨ ਵਿੱਚ ਆਰਗੈਨਿਕ ਖੇਤੀ ਕਰਕੇ ਵਧੀਆ ਮੁਨਾਫਾ ਕਮਾ ਰਿਹਾ ਹੈ। ਜਿੱਥੇ ਪੰਜਾਬ ਦੇ ਕਿਸਾਨ ਅੱਜ ਪਰਾਲੀ ਨੂੰ ਅੱਗ ਲਗਾਉਣ ਵਿੱਚ ਮੋਹਰੀ ਸਾਬਤ ਹੋ ਰਿਹਾ ਹੈ ਉੱਥੇ ਅਬਜਿੰਦਰ ਗਰੇਵਾਲ (Abjinder Singh Grewal) ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਉਹ ਝੋਨੇ ਦੀ ਪਰਾਲੀ (Paddy straw) ਦੀ ਰਹਿੰਦ ਖੂੰਹਦ ਨੂੰ ਜ਼ਮੀਨ ਦੇ ਵਿੱਚ ਹੀ ਕਣਕ ਦੀ ਸਿੱਧੀ ਬਿਜਾਈ ਕਰ ਰਿਹਾ ਹੈ।

ਅਬਜਿੰਦਰ ਗਰੇਵਾਲ (Abjinder Singh Grewal) ਵੱਲੋਂ ਭਾਵੇਂ ਕਣਕ ਦੀ ਖੇਤੀ ਹੋਵੇ ਭਾਵੇਂ ਝੋਨੇ ਦੀ ਭਾਵੇਂ ਸਬਜ਼ੀਆਂ ਦੀ ਖੇਤੀ ਹੋਵੇ ਹਰ ਇੱਕ ਫ਼ਸਲ ਔਰਗੈਨਿਕ ਤਰੀਕੇ ਨਾਲ ਕਰ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਅਸੀਂ ਪਰਾਲੀ ਨੂੰ ਅੱਗ ਲਗਾਵਾਂਗੇ ਤਾਂ ਜਿੱਥੇ ਲੋਕਾਂ ਨੂੰ ਬਿਮਾਰੀਆਂ ਦੇ ਨਾਲ ਜੂਝਣਾ ਪਵੇਗਾ ਉੱਥੇ ਹੀ ਧਰਤੀ ਦੀ ਤਾਕਤ ਵੀ ਘਟੇਗੀ ਅਤੇ ਜੀਵ ਜੰਤੂ ਵੀ ਮਰ ਜਾਣਗੇ। ਇਸ ਕਰਕੇ ਉਹ ਮਹਿੰਗੇ ਭਾਅ ਦੀ ਡੀਏਪੀ ਖਾਦ ਤੋਂ ਪ੍ਰਹੇਜ਼ ਕਰਕੇ ਉਹ ਆਰਗੈਨਿਕ ਖੇਤੀ ਕਰ ਰਿਹਾ ਹੈ।

ਇਹ ਵੀ ਪੜੋ:ਡੀ.ਏ.ਪੀ ਖਾਦ ਦੀ ਕਿੱਲਤ ਨੂੰ ਹੱਲ ਕਰਨ ਲਈ ਕਿਸਾਨਾਂ ਕੀਤੀ ਅਪੀਲ

ਇਸ ਮੌਕੇ ਤੇ ਕਿਸਾਨ ਅਬਜਿੰਦਰ ਸਿੰਘ ਗਰੇਵਾਲ (Abjinder Singh Grewal) ਨੇ ਕਿਹਾ ਕਿ ਮੈਂ ਇਹ ਖੇਤੀ ਪਿਛਲੇ 20-25 ਸਾਲਾਂ ਤੋਂ ਕਰ ਰਿਹਾ ਅਤੇ ਕਰੀਬ 20 ਸਾਲਾਂ ਤੋਂ ਮੈਂ ਖੇਤਾਂ ਵਿੱਚ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਹੀ ਨਹੀਂ ਲਗਾਈ ਅਤੇ ਜਦੋਂ ਦੀ ਮੈਂ ਔਰਗੈਨਿਕ ਖੇਤੀ ਕਰਨ ਲੱਗੇ ਹਾਂ ਮੈਂ ਵਧੀਆ ਮੁਨਾਫਾ ਵੀ ਕਮਾ ਰਿਹਾ ਹਾਂ, ਪਰ ਸਰਕਾਰਾਂ ਵੀ ਕਿਸਾਨਾਂ ਦੀ ਬਾਂਹ ਫੜਨ ਕਿਉਂਕਿ ਜੇਕਰ ਸਰਕਾਰਾਂ ਕਿਸਾਨਾਂ ਦਾ ਸਾਥ ਦੇਣਗੇ ਤਾਂ ਹੀ ਕਿਸਾਨ ਬਚ ਸਕਣਗੇ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦੇ ਨਾਲ ਦਿਨੋਂ-ਦਿਨ ਵਾਤਾਵਰਨ ਖਰਾਬ ਹੁੰਦਾ ਜਾ ਰਿਹਾ ਹੈ।

ABOUT THE AUTHOR

...view details