ETV Bharat / city

ਕਿਸਾਨ ਦਾ ਗੰਨਾ ਸੜ ਕੇ ਹੋਇਆ ਸੁਆਹ

author img

By

Published : Nov 9, 2021, 3:46 PM IST

ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਘੋਨੇਵਾਲ ਵਿਖੇ ਛੋਟੇ ਕਿਸਾਨ (Farmers) ਦਾ ਗੰਨਾ ਅੱਗ ਨਾਲ ਸੜ ਕੇ ਸੁਆਹ ਹੋ ਗਿਆ ਹੈ।ਅੱਗ ਲੱਗਣ ਦਾ ਕਾਰਨ ਹੈ ਕਿ ਉਸਦੇ ਗੁਆਂਢੀ ਕਿਸਾਨ (Farmers) ਨੇ ਝੋਨੇ ਦੇ ਨਾੜ ਨੂੰ ਅੱਗ ਲਗਾਈ ਸੀ ਜਿਸ ਕਾਰਨ ਅੱਗ ਗੰਨੇ ਨੂੰ ਲੱਗ ਗਈ।

ਕਿਸਾਨ ਦਾ ਗੰਨਾ ਸੜ ਕੇ ਹੋਇਆ ਸੁਆਹ, ਮਦਦ ਦੀ ਲਈ ਗੁਹਾਰ
ਕਿਸਾਨ ਦਾ ਗੰਨਾ ਸੜ ਕੇ ਹੋਇਆ ਸੁਆਹ, ਮਦਦ ਦੀ ਲਈ ਗੁਹਾਰ

ਅੰਮ੍ਰਿਤਸਰ:ਅਜਨਾਲਾ (Ajnala) ਦੇ ਪਿੰਡ ਘੋਨੇਵਾਲ ਵਿਖੇ ਛੋਟੇ ਕਿਸਾਨ ਦਾ ਕਰੀਬ 150000 ਰੁਪਏ ਦਾ ਗੰਨਾ ਅੱਗ ਲੱਗਣ ਕਾਰਨ ਸੜ ਕੇ ਖਰਾਬ ਹੋ ਗਿਆ।ਪੀੜਤ ਕਿਸਾਨ ਦੇ ਗੰਨੇ ਦੀ ਫਸਲ ਨੇੜੇ ਕਿਸੇ ਕਿਸਾਨ ਵੱਲੋਂ ਝੋਨੇ ਦੇ ਨਾੜ ਨੂੰ ਅੱਗ ਲਗਾਈ ਗਈ ਸੀ। ਜਿਸ ਦੀ ਅੱਗ ਖੇਤਾਂ ਵਿੱਚ ਲੱਗੇ ਗੰਨੇ ਨੂੰ ਆ ਕੇ ਲੱਗ ਗਈ। ਜਿਸ ਕਾਰਨ ਕਰੀਬ ਦੱਸ 10 ਕਨਾਲ ਗੰਨਾ ਦੀ ਫਸਲ ਸੜ ਕੇ ਸੁਆਹ ਹੋ ਗਈ।
ਇਸ ਮੌਕੇ ਪੀੜਤ ਕਿਸਾਨ ਕੁਲਵੰਤ ਸਿੰਘ (Kulwant Singh) ਨੇ ਦੱਸਿਆ ਕਿ ਉਹ ਧਰਮੀ ਫੌਜੀ ਹੈ ਅਤੇ ਜ਼ਮੀਨ ਠੇਕੇ ਤੇ ਲੈ ਕੇ ਆਪਣੀ ਮਿਹਨਤ ਕਰਕੇ ਪਰਿਵਾਰ ਦਾ ਪੇਟ ਪਾਲਦਾ ਹੈ ਅਤੇ ਬੜੀ ਹੀ ਮਿਹਨਤ ਨਾਲ ਗੰਨੇ ਦੀ ਬਿਜਾਈ ਕੀਤੀ ਗਈ ਸੀ ਅਤੇ ਹੁਣ ਵੱਢਣ ਦਾ ਸਮਾਂ ਸੀ। ਪਿੰਡ ਦੇ ਕਿਸਾਨ ਗੁਰਮੀਤ ਸਿੰਘ ਵੱਲੋਂ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਆਪਣੀ ਪੈਲੀ ਵਿਚ ਅੱਗ ਲਗਾਈ ਗਈ ਸੀ। ਜੋ ਅੱਗ ਉਹਨਾਂ ਦੇ ਗੰਨੇ ਨੂੰ ਜਾ ਕੇ ਲੱਗ ਗਈ। ਜਿਸ ਨਾਲ ਉਸ ਦਾ ਸਾਰਾ ਗੰਨਾ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਮੰਗ ਕੀਤੀ ਕਿ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ ਦਿਵਾਇਆ ਜਾਵੇ।

ਕਿਸਾਨ ਦਾ ਗੰਨਾ ਸੜ ਕੇ ਹੋਇਆ ਸੁਆਹ, ਮਦਦ ਦੀ ਲਈ ਗੁਹਾਰ
ਅੱਗ ਲਗਾਉਣ ਵਾਲੇ ਕਿਸਾਨ (Farmers) ਨੇ ਦੱਸਿਆ ਕਿ ਉਸਦੇ ਖੇਤਾਂ ਵਿਚ ਕਿਸੇ ਨੇ ਅੱਗ ਲਗਾ ਦਿੱਤੀ ਸੀ। ਜੋ ਅੱਗ ਹਵਾ ਕਰਕੇ ਉੱਧਰ ਚੱਲੀ ਗਈ ਅਤੇ ਕਿਸਾਨਾਂ ਦਾ ਗੰਨਾ ਸੜ ਗਿਆ। ਉਨ੍ਹਾਂ ਦੱਸਿਆ ਕਿ ਉਹਨਾਂ ਦਾ ਪਿੰਡ ਦੇ ਮੋਹਤਬਾਰਾ ਨੇ ਉਨ੍ਹਾਂ ਦਾ ਰਾਜੀਨਾਮਾ ਹੋ ਗਿਆ ਹੈ। ਜਿਸ ਅਨੁਸਾਰ ਜਿਨ੍ਹਾਂ ਨੁਕਸਾਨ ਹੋਏਗਾ। ਉਸਦੀ ਭਰਪਾਈ ਦੂਜੀ ਧਿਰ ਕਰੇਗੀ।ਉਧਰ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜੋ:ਪਿਤਾ ‘ਤੇ ਲੱਗੇ ਧੀ ਤੇ ਪਤਨੀ ਦੇ ਕਤਲ ਦੇ ਇਲਜ਼ਾਮ

ETV Bharat Logo

Copyright © 2024 Ushodaya Enterprises Pvt. Ltd., All Rights Reserved.