ਪੰਜਾਬ

punjab

ਕਰੋੜਾਂ ਰੁਪਏ ਖਰਚ ਕਰਕੇ ਸ੍ਰੀ ਖੁਰਾਲਗੜ੍ਹ ਸਾਹਿਬ ਬਣਾਏ ਕਮਿਊਨਟੀ ਹਾਲ ਦੀ ਹਾਲਤ ਬਣੀ ਤਰਸਯੋਗ

By

Published : Sep 17, 2022, 8:17 AM IST

ਸ੍ਰੀ ਖੁਰਾਲਗੜ੍ਹ ਸਾਹਿਬ ਵਿੱਚ ਕਰੋੜਾਂ ਰੁਪਏ ਖਰਚ ਕਰਕੇ ਬਣਾਏ ਕਮਿਊਨਟੀ ਹਾਲ ਦੀ ਹਾਲਤ ਤਰਸਯੋਗ ਬਣੀ (poor condition of community hall) ਹੋਈ ਹੈ। ਸਥਾਨਕ ਲੋਕਾਂ ਨੇ ਸਰਕਾਰ ਨੂੰ ਇਸ ਲਈ ਵਿਸ਼ੇਸ਼ ਗ੍ਰਾਂਟ ਦੀ ਮੰਗ ਕੀਤੀ ਹੈ।

poor condition of community hall at Shri Khuralgarh Sahib
ਸ੍ਰੀ ਖੁਰਾਲਗੜ੍ਹ ਸਾਹਿਬ ਬਣਾਏ ਕਮਿਊਨਟੀ ਹਾਲ ਦੀ ਹਾਲਤ ਬਣੀ ਤਰਸਯੋਗ

ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਸ੍ਰੀ ਖੁਰਾਲਗੜ੍ਹ ਸਾਹਿਬ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਕਮਿਊਨਿਟੀ ਹਾਲ ਸਰਕਾਰ ਦੀ ਅਣਦੇਖੀ ਦੇ ਕਾਰਨ ਖੰਡਰ ਦਾ ਰੂਪ ਧਾਰ (poor condition of community hall) ਚੁੱਕਾ ਹੈ। ਇਹ ਕਮਿਊਨਿਟੀ ਹਾਲ ਬੀਤ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਸੰਨ 2009 ਵਿੱਚ ਸੈਰ ਸਪਾਟਾ ਮੰਤਰੀ ਅੰਬਿਕਾ ਸੋਨੀ ਵਲੋਂ 1 ਕਰੋੜ 60 ਲੱਖ ਰੁਪਏ ਦੀ ਲਾਗਤ ਤਿਆਰ ਕੀਤਾ ਗਿਆ ਸੀ, ਉਸ ਸਮੇਂ ਇਲਾਕੇ ਦੀਆਂ ਗਰੀਬ ਲੜਕੀਆਂ ਦੇ ਵਿਆਹ ਅਤੇ ਹੋਰ ਕਈ ਤਰ੍ਹਾਂ ਦੇ ਕਾਰਜ ਕੀਤੇ ਜਾਂਦੇ ਸਨ।

ਇਹ ਵੀ ਪੜੋ:Saturday Love Horoscope, ਦੋਸਤਾਂ ਅਤੇ ਲਵ ਪਾਰਟਨਰਾਂ ਦੇ ਨਾਲ ਬੀਤੇਗਾ ਇਨ੍ਹਾਂ ਰਾਸ਼ੀਆਂ ਦਾ ਦਿਨ

ਇਸ ਕਮਿਊਨਿਟੀ ਹਾਲ ਬਣਨ ਤੋਂ ਬਾਅਦ ਸੂਬੇ ਦੀ ਸਰਕਾਰਾਂ ਬਦਲਣ ਦੇ ਨਾਲ ਨਾਲ ਇੱਥੇ ਕਈ ਵਿਧਾਇਕ ਬਦਲੇ ਪਰ ਇਸ ਕਮਿਊਨਿਟੀ ਹਾਲ ਦੀ ਤਸਵੀਰ ਨਹੀਂ ਬਦਲੀ ਜਿਸਦੇ ਕਾਰਨ ਅੱਜ ਇਹ ਕਮਿਊਨਿਟੀ ਹਾਲ ਤਰਸਯੋਗ ਹਾਲ ਵਿੱਚ ਪਹੁੰਚ (poor condition of community hall ) ਚੁੱਕਾ ਹੈ।

ਸ੍ਰੀ ਖੁਰਾਲਗੜ੍ਹ ਸਾਹਿਬ ਬਣਾਏ ਕਮਿਊਨਟੀ ਹਾਲ ਦੀ ਹਾਲਤ ਬਣੀ ਤਰਸਯੋਗ

ਜਾਣਕਾਰੀ ਦਿੰਦਿਆਂ ਤੱਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਨਰੇਸ਼ ਸਿੰਘ, ਸਰਪੰਚ ਕੁਲਜੀਤ ਕੌਰ, ਪੰਚ ਗੁਰਮੇਜ, ਸੁਖਦੇਵ ਸਿੰਘ ਨੇ ਦੱਸਿਆ ਕਿ 2009 ਵਿੱਚ ਉਸ ਸਮੇਂ ਕੇਂਦਰੀ ਸੈਰ ਸਪਾਟਾ ਮੰਤਰੀ ਸ਼੍ਰੀਮਤੀ ਅੰਬਿਕਾ ਸੋਨੀ ਵਲੋ ਇਹ ਕਮਿਊਨਟੀ ਹਾਲ 1 ਕਰੋੜ 60 ਲੱਖ ਦੀ ਲਾਗਤ ਨਾਲ ਤਿਆਰ ਕਰਵਾਕੇ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕੀਤਾ ਸੀ, ਪਰ ਇਸ ਆਲੀਸ਼ਾਨ ਇਮਾਰਤ ਦੀ ਹਾਲਤ ਸਾਂਭ ਸੰਭਾਲ ਨਾ ਹੋਣ ਕਰਕੇ ਖਿੜਕੀਆਂ, ਦਰਬਾਜ਼ੀਆਂ ਦੇ ਸ਼ੀਸ਼ੇ ਟੁੱਟ ਚੁੱਕੇ ਹਨ, ਛੱਤ ਤੇ ਦਰਖੱਤ ਜੰਮੇ ਹੋਣ ਕਰਕੇ ਬਰਸਾਤ ਪੈਣ ਤੇ ਛੱਤਾ ਚੋਣ ਲਗ ਜਾਂਦੀਆਂ ਹਨ।

ਸਰਪੰਚ ਕੁਲਜੀਤ ਕੌਰ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਆਲ਼ੇ ਦੁਆਲ਼ੇ ਦੇ ਵੱਡੀ ਗਿਣਤੀ ਵਿੱਚ ਆਮ ਲੋਕਾਂ ਦੇ ਲੜਕੀਆਂ ਦੇ ਵਿਆਹ ਸ਼ਾਦੀਆਂ ਤੇ ਕੰਮ ਆਉਣ ਵਾਲੇ ਇਸ ਕਮਿਊਨਟੀ ਹਾਲ ਦੀ ਮੁਰੰਮਤ ਕਰਵਾਈ ਜਾਵੇ। ਜਰੂਰਤ ਹੈ ਸਰਕਾਰ ਨੂੰ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਇਸ ਕਮਿਊਨਿਟੀ ਹਾਲ ਦੀ ਸਾਰ ਲੈਣ ਦੀ ਤਾਕਿ ਖੰਡਰ ਬਣ ਚੁੱਕੀ ਇਸ ਇਮਾਰਤ ਨੂੰ ਫਿਰ ਤੋਂ ਆਲੀਸ਼ਾਨ ਬਣਾਉਣ ਤਾਕਿ ਫਿਰ ਤੋਂ ਇਹ ਕਮਿਊਨਿਟੀ ਹਾਲ ਜਰੂਰਤਮੰਦ ਲੋਕਾਂ ਦੇ ਕੰਮ ਆ ਸਕੇ।

ਇਹ ਵੀ ਪੜੋ:PM MODI BIRTHDAY: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਉੱਤੇ ਖ਼ਾਸ

ABOUT THE AUTHOR

...view details