ਪੰਜਾਬ

punjab

ਵੈੱਟ ਘੁਟਾਲੇ ’ਤੇ ਸੁਖਪਾਲ ਖਹਿਰਾ ਨੇ ਘੇਰਿਆ ਅਕਾਲੀ ਦਲ, ਕੀਤੀ ਜਾਂਚ ਦੀ ਮੰਗ

By

Published : Jul 2, 2022, 12:34 PM IST

Updated : Jul 2, 2022, 6:50 PM IST

ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੈੱਟ ਘੁਟਾਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਕਿ ਸਾਲ 2009 ਤੋਂ ਲੈ ਕੇ 2012 ਤੱਕ ਵੈੱਟ ਚ ਵੱਡਾ ਘੁਟਾਲਾ ਹੋਇਆ ਹੈ ਜਿਸਦੀ ਜਾਂਚ ਹੋਣੀ ਚਾਹੀਦੀ ਹੈ।

ਵੈੱਟ ਘੁਟਾਲੇ ’ਤੇ ਸੁਖਪਾਲ ਖਹਿਰਾ ਨੇ ਘੇਰੀ ਅਕਾਲੀ ਦਲ
ਵੈੱਟ ਘੁਟਾਲੇ ’ਤੇ ਸੁਖਪਾਲ ਖਹਿਰਾ ਨੇ ਘੇਰੀ ਅਕਾਲੀ ਦਲ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਵੈੱਟ ਘੁਟਾਲਿਆ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਘੁਟਾਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਿਆ।

ਸੁਖਪਾਲ ਖਹਿਰਾ ਨੇ ਕਿਹਾ ਕਿ 2009 ਤੋਂ 2012 ਤੱਕ ਪੰਜਾਬ ਵਿੱਚ 44 ਹਜ਼ਾਰ ਕਰੋੜ ਤੋਂ ਵੱਧ ਦਾ ਵੈਟ ਘੁਟਾਲਾ ਹੋਇਆ ਹੈ। ਉਨ੍ਹਾਂ ਕਿਹਾ ਕਿ 44000 ਕਰੋੜ ਦਾ ਵੈਟ ਵਸੂਲਿਆ ਜਾਣਾ ਚਾਹੀਦਾ ਜੋ ਕਿ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਜਾਣਕਾਰੀ ਸੇਵਾਮੁਕਤ ਕੈਪਟਨ ਵਾਈ.ਐਸ.ਮੱਤਾ ਵੱਲੋਂ ਇਕੱਤਰ ਕੀਤੀ ਗਈ ਹੈ। ਕੈਪਟਨ ਨੂੰ ਪੰਜਾਬ ਵਿੱਚ ਡੀਈਟੀਸੀ ਉਸ ਨੇ ਇਹ ਜਾਣਕਾਰੀ ਕੰਟੇਨਰ ਕਾਰਪੋਰੇਸ਼ਨ ਆਫ਼ ਇੰਡੀਆ ਰਾਹੀਂ ਇਕੱਠੀ ਕੀਤੀ ਹੈ।

'ਸੀਐੱਮ ਮਾਨ ਨੂੰ ਲਿਖੀ ਹੈ ਚਿੱਠੀ': ਉਨ੍ਹਾਂ ਅੱਗੇ ਕਿਹਾ ਕਿ ਵਿਧਾਨ ਸਭਾ ਦੌਰਾਨ ਉਨ੍ਹਾਂ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਮਾਂ ਵੀ ਮੰਗਿਆ ਸੀ ਪਰ ਪਤਾ ਨਹੀਂ ਕਿਉਂ ਉਨ੍ਹਾਂ ਸਮਾਂ ਨਹੀਂ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਇਹ ਵੈੱਟ ਇਕੱਠਾ ਕਰ ਲਵੇ ਤਾਂ ਸੂਬੇ ਨੂੰ ਕਾਫੀ ਫਾਇਦਾ ਹੋਵੇਗਾ। ਇਸ ਲਈ ਹੁਣ ਉਨ੍ਹਾਂ ਅਤੇ ਕੈਪਟਨ ਨੇ ਇਸ ਸਬੰਧੀ ਮੁੱਖ ਮੰਤਰੀ ਨੂੰ ਪੱਤਰ ਵੀ ਲਿਖਿਆ ਹੈ।

ਵੈੱਟ ਘੁਟਾਲੇ ’ਤੇ ਸੁਖਪਾਲ ਖਹਿਰਾ ਨੇ ਘੇਰਿਆ ਅਕਾਲੀ ਦਲ

'ਮਾਈਨਿੰਗ ਦੇ ਮੁੱਦੇ ’ਤੇ ਲੋਕਾਂ ਨੂੰ ਗਲਤ ਜਾਣਕਾਰੀ ਦਿੱਤੀ': ਸੁਖਪਾਲ ਖਹਿਰਾ ਨੇ ਕਿਹਾ ਕਿ ਬਜਟ ਵਿੱਚ ਕਹੀਆਂ ਗਈਆਂ ਗੱਲਾਂ ਤੱਥਾਂ ਤੋਂ ਪਰੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਈਨਿੰਗ ਦੇ ਮੁੱਦੇ ’ਤੇ ਲੋਕਾਂ ਨੂੰ ਗਲਤ ਜਾਣਕਾਰੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮਾਈਨਿੰਗ ਤੋਂ 20 ਹਜ਼ਾਰ ਕਰੋੜ ਰੁਪਏ ਬਚਾਉਣ ਦਾ ਦਾਅਵਾ ਕੀਤਾ ਸੀ ਪਰ ਜੋ ਕਿ 300 ਕਰੋੜ ਤੋਂ ਜਿਆਦਾ ਨਹੀਂ ਹੋਵੇਗਾ।

'ਵੈੱਟ ਘੁਟਾਲੇ ਨੂੰ ਲੈ ਕੇ ਜਾਣਕਾਰੀ ਮੰਗੀ': ਇਸ ਸਬੰਧ ’ਚ ਕੈਪਟਨ ਵਾਈਐਸਮੱਟਾ ਨੇ ਦੱਸਿਆ ਕਿ ਇਸ ਵੈਟ ਘੁਟਾਲੇ ਸਬੰਧੀ ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ ਤੋਂ ਜਾਣਕਾਰੀ ਮੰਗੀ ਗਈ ਸੀ। ਉਨ੍ਹਾਂ ਕਿਹਾ ਕਿ 2012-13 ਵਿੱਚ ਸਰਕਾਰ ਨੇ ਹਾਈ ਕੋਰਟ ਵਿੱਚ ਹਲਫ਼ਨਾਮਾ ਦਿੱਤਾ ਸੀ ਕਿ 44 ਹਜ਼ਾਰ 900 ਕਰੋੜ ਦਾ ਵੈਟ ਚੋਰੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਤੋਂ ਕੰਟੇਨਰਾਂ ਵਿੱਚ ਆਯਾਤ ਕੀਤੇ ਜਾਣ ਵਾਲੇ ਸਸਤੇ ਐਲਈਡੀ, ਜੁੱਤੀਆਂ, ਇਲੈਕਟ੍ਰੋਨਿਕਸ ਸਮਾਨ ਆਦਿ 'ਤੇ ਵੈਟ ਚੋਰੀ ਕੀਤਾ ਜਾਂਦਾ ਹੈ। ਇਹ ਚੋਰੀ ਟੀਆਈਐਨ ਨੰਬਰ, ਫਾਰਮ 35 ਰਾਹੀਂ ਕੀਤੀ ਗਈ ਸੀ।

'ਇਹ ਸਰਕਾਰ ਕਰੇਗੀ ਵਾਤਾਵਰਨ ਨੂੰ ਤਬਾਹ': ਹੋਰ ਮੁੱਦਿਆਂ 'ਤੇ ਗੱਲ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਸਾਥੀ ਬਿਨਾਂ ਤਿਆਰੀ ਵਿਧਾਨ ਸਭਾ 'ਚ ਪਹੁੰਚ ਜਾਂਦੇ ਹਨ। ਅਧਿਕਾਰੀ ਜੋ ਕੁਝ ਲਿਖ ਕੇ ਦਿੰਦੇ ਹਨ, ਉਸ ਨੂੰ ਪੜ੍ਹਨ ਦਾ ਕੰਮ ਮੁੱਖ ਮੰਤਰੀ ਕਰਦੇ ਹਨ। ਪਹਿਲਾਂ ਉਹ ਕਹਿੰਦੇ ਸਨ ਕਿ ਮੱਤੇਵਾੜਾ ਜੰਗਲ ਨੂੰ ਤਬਾਹ ਨਹੀਂ ਕੀਤਾ ਜਾਵੇਗਾ। ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਉੱਥੇ ਉਦਯੋਗਿਕ ਪਾਰਕ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਰਕਾਰ ਵਾਤਾਵਰਨ ਨੂੰ ਖਰਾਬ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਭਲਕੇ ਮੱਤੇਵਾੜਾ ਜੰਗਲ ਦਾ ਦੌਰਾ ਕਰਨਗੇ।

ਵੈੱਟ ਘੁਟਾਲੇ ’ਤੇ ਸੁਖਪਾਲ ਖਹਿਰਾ ਨੇ ਘੇਰਿਆ ਅਕਾਲੀ ਦਲ

ਰਾਜਸਭਾ ਮੈਂਬਰਾਂ ’ਤੇ ਸਾਧਿਆ ਨਿਸ਼ਾਨਾ: ਇੰਨਾ ਹੀ ਨਹੀਂ ਸੁਖਪਾਲ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਬਣਾਏ ਗਏ ਰਾਜ ਸਭਾ ਮੈਂਬਰ ਕਦੇ ਵੀ ਰਾਜ ਸਭਾ ਵਿੱਚ ਪੰਜਾਬ ਦੇ ਹੱਕਾਂ ਦੀ ਆਵਾਜ਼ ਨਹੀਂ ਚੁੱਕਣਗੇ। ਇਸ ਦੇ ਨਾਲ ਹੀ ਉਨ੍ਹਾਂ ਆਸ ਪ੍ਰਗਟਾਈ ਕਿ ਸੰਤ ਸੀਚੇਵਾਲ ਵਾਤਾਵਰਣ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਣਗੇ ਅਤੇ ਉਦਯੋਗਿਕ ਪਾਰਕ ਨਹੀਂ ਬਣਨ ਦੇਣਗੇ। ਉਨ੍ਹਾਂ ਕਿਹਾ ਕਿ ਉਹ ਵਾਤਾਵਰਣ ਲਈ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ, ਇਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇਸ ਦਾ ਵਿਰੋਧ ਵੀ ਕਰਨਗੇ।

'ਸੂਬੇ ਨੂੰ ਡੁੱਬਾ ਦੇਵੇਗੀ 'ਆਪ'": ਇਹ ਸਰਕਾਰ ਸੂਬੇ ਨੂੰ ਕਰਜ਼ੇ 'ਚ ਡੁੱਬੋ ਦੇਵੇਗੀ। ਆਮ ਆਦਮੀ ਪਾਰਟੀ ਦੇ ਦੌਰੇ ਦਾ ਅਜਿਹਾ ਮਾਪਦੰਡ ਹੈ ਜਿਸ ਨਾਲ ਵਿਧਾਇਕਾਂ ਦੀ ਕੌਂਸਲ ਦੇ 19 ਕਰੋੜ ਦੀ ਬਚਤ ਹੋਵੇਗੀ ਪਰ ਆਪਣੇ ਪ੍ਰਚਾਰ ਲਈ ਦੂਜੇ ਰਾਜਾਂ ਵਿੱਚ ਪੈਸਾ ਖਰਚ ਕਰੇਗੀ। ਵਿਧਾਇਕਾਂ ਦੀ ਪੈਨਸ਼ਨ ਬੰਦ ਕਰਕੇ 19 ਕਰੋੜ ਦੀ ਬੱਚਤ ਕੀਤੀ, ਪਰ ਆਪਣੀ ਮੁਹਿੰਮ 'ਤੇ ਦੋ ਸੌ ਕਰੋੜ ਖਰਚ ਕਰ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਣ ਵਾਲੀ 300 ਯੂਨਿਟ ਬਿਜਲੀ ਦੇ ਪ੍ਰਚਾਰ ਲਈ ਸਰਕਾਰ ਵੱਲੋਂ ਵੱਖ-ਵੱਖ ਰਾਜਾਂ ਵਿੱਚ ਇਸ਼ਤਿਹਾਰ ਜਾਰੀ ਕੀਤੇ ਗਏ ਹਨ, ਜਿਸ ਨਾਲ ਮਾਲੀਏ ਦਾ ਸਿੱਧਾ ਨੁਕਸਾਨ ਹੋ ਰਿਹਾ ਹੈ।

'ਬਾਦਲ ਪਰਿਵਾਰ ਅਤੇ ਭਾਜਪਾ ਇੱਕ':ਇਸ ਦੇ ਨਾਲ ਹੀ ਉਨ੍ਹਾਂ ਅਕਾਲੀ ਦਲ ਵੱਲੋਂ ਐਨਡੀਏ ਸਮਰਥਿਤ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਸਮਰਥਨ ਦੇਣ ਬਾਰੇ ਕਿਹਾ ਕਿ ਅਕਾਲੀ ਦਲ ਨੇ ਕਦੇ ਵੀ ਭਾਜਪਾ ਨਾਲੋਂ ਨਾਤਾ ਨਹੀਂ ਤੋੜਿਆ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਲੋਕਾਂ ਦੇ ਰੋਹ ਨੂੰ ਦੇਖਦਿਆਂ ਹੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸਤੀਫਾ ਮਹਿਜ਼ ਡਰਾਮਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਨੇ ਸਮਰਥਨ ਕਰਨਾ ਹੀ ਸੀ ਤਾਂ ਬਿਨਾਂ ਸ਼ਰਤ ਸਮਰਥਨ ਨਹੀਂ ਦੇਣਾ ਚਾਹੀਦਾ ਸੀ, ਉਨ੍ਹਾਂ ਨੂੰ ਬੰਦੀ ਸਿੱਖਾਂ ਦੀ ਰਿਹਾਈ ਦੀ ਸ਼ਰਤ ਰੱਖ ਕੇ ਐਨਡੀਏ ਦਾ ਸਮਰਥਨ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਅਤੇ ਭਾਜਪਾ ਇੱਕ ਹਨ।

ਇਹ ਵੀ ਪੜੋ:ਪੰਜਾਬ ਕੈਬਨਿਟ ਦਾ ਜਲਦ ਹੋਵੇਗਾ ਵਿਸਥਾਰ, ਮੰਤਰੀਆਂ ਦੇ ਦੌੜ ’ਚ ਹਨ ਇਹ ਵਿਧਾਇਕ ਸ਼ਾਮਲ

Last Updated : Jul 2, 2022, 6:50 PM IST

ABOUT THE AUTHOR

...view details