ਪੰਜਾਬ

punjab

ਜੰਗਲਾਤ ਵਿਭਾਗ ਵਿੱਚ ਘੁਟਾਲਾ ਮਾਮਲਾ, ਧਰਮਸੋਤ ਅਤੇ ਗਿਲਜੀਆਂ ਦੀਆਂ ਵਧੀਆਂ ਮੁਸ਼ਕਿਲਾਂ

By

Published : Aug 18, 2022, 5:30 PM IST

FOREST SCAM ਜੰਗਲਾਤ ਵਿਭਾਗ ਘੁਟਾਲੇ ਮਾਮਲੇ ਵਿੱਚ ਫਸੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ ਵਧ ਗਈਆਂ ਹਨ। ਦੱਸ ਦਈਏ ਕਿ ਹਾਈਕੋਰਟ ਨੇ ਦੋਹਾਂ ਨੂੰ ਰਾਹਤ ਨਹੀਂ ਦਿੱਤੀ ਹੈ।

High Court did not gave relief Sadhu Singh Dharamsot
ਨਹੀਂ ਮਿਲੀ ਰਾਹਤ

ਚੰਡੀਗੜ੍ਹ: ਸਾਬਕਾ ਕਾਂਗਰਸ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਦੇ ਭਤੀਜੇ ਦਲਜੀਤ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਮਾਮਲੇ ਦੀ ਅਗਲੀ ਸੁਣਵਾਈ ਮੰਗਲਵਾਰ ਨੂੰ ਹੋਵੇਗੀ। ਦੱਸ ਦਈਏ ਕਿ ਦੋਵੇਜੰਗਲਾਤ ਵਿਭਾਗ ਵਿੱਚ ਘੁਟਾਲਾ ਮਾਮਲੇ ਚ ਨਾਮਜ਼ਦ ਹੈ।

ਸੁਣਵਾਈ ਦੌਰਾਨ ਬਚਾਅ ਪੱਖ ਨੇ ਕਿਹਾ ਕਿ ਜਿਸ ਡਾਇਰੀ ਨੂੰ ਐਫਆਈਆਰ ਦਾ ਆਧਾਰ ਬਣਾਇਆ ਗਿਆ ਹੈ ਉਹ ਹਰ ਰੋਜ਼ ਦੇ ਕੰਮਕਾਜ ਦੀ ਇੱਕ ਬ੍ਰੀਫਿੰਗ ਹੈ। ਜਿਸ ਵਿੱਚ ਰਿਸ਼ਵਤ ਲੈਣ ਜਾਂ ਕਿਸੇ ਨੂੰ ਹਿੱਸਾ ਦੇਣ ਦਾ ਜ਼ਿਕਰ ਹੈ। ਦਰੱਖਤ ਕੱਟਣ ਲਈ ਦਿੱਤੇ ਗਏ 8 ਪਰਮਿਟ ਜ਼ਮੀਨ ਦੇ ਮਾਲਕਾਂ ਦੇ ਨਾਂ 'ਤੇ ਹਨ। ਉਨ੍ਹਾਂ ਵਿੱਚੋਂ ਕੋਈ ਵੀ ਗਵਾਹ ਨਹੀਂ ਹੈ। ਰਿਸ਼ਵਤ ਦੇਣ ਦਾ ਬਿਆਨ ਦੇਣ ਵਾਲੇ ਨੂੰ ਦੋਸ਼ੀ ਨਹੀਂ ਬਣਾਇਆ ਗਿਆ, ਇਸ ਲਈ ਉਸ ਗਵਾਹੀ ਦਾ ਕੋਈ ਤੱਥ ਨਹੀਂ ਬਣਦਾ ਹੈ।


ਦੱਸ ਦਈਏ ਕਿ ਪਿਛਲੀ ਸੁਣਵਾਈ ਦੌਰਾਨ ਵੀ ਸਾਧੂ ਸਿੰਘ ਧਰਮਸੋਤ ਨੂੰ ਕੋਈ ਰਾਹਤ ਨਹੀਂ ਮਿਲੀ ਸੀ। ਉਸ ਦਿਨ ਸੁਣਵਾਈ ਦੌਰਾਨ ਪੰਜਾਬ ਦੇ ਏਜੀ ਵਿਨੋਦ ਘਈ ਨੇ ਕਿਹਾ ਸੀ ਕਿ ਇਸ ਮਾਮਲੇ ਵਿੱਚ ਚਲਾਨ ਪੇਸ਼ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਹਾਈਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 18 ਅਗਸਤ ਯਾਨੀ ਅੱਜ ਤੈਅ ਕੀਤੀ ਸੀ।

ਦੂਜੇ ਪਾਸੇ ਦਲਜੀਤ ਸਿੰਘ ਦੇ ਕੇਸ ਦੀ ਪਿਛਲੀ ਸੁਣਵਾਈ ਦੌਰਾਨ ਦਲਜੀਤ ਸਿੰਘ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਸੰਗਤ ਸਿੰਘ ਗਿਲਜੀਆਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਅਤੇ ਉਸ ਨੂੰ ਫਸਾਇਆ ਗਿਆ ਸੀ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਸੀ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ, ਪੰਜਾਬ ਆਪਣੀ ਰਿਪੋਰਟ ਸੀਲ ਕਵਰ ਵਿੱਚ ਦੇਵੇਗਾ। ਅਤੇ ਫਿਰ ਕੇਸ ਦੀ ਸੁਣਵਾਈ ਅੱਜ ਯਾਨੀ 18 ਅਗਸਤ ਨੂੰ ਤੈਅ ਕੀਤੀ ਗਈ ਸੀ।

ਇਹ ਵੀ ਪੜੋ:ਜੂਆ ਖੇਡਣ ਵਾਲੇ ਜੁਆਰੀਆਂ ਦਾ ਅੱਡਾ ਬਣਿਆ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਚਰਨ ਗੰਗਾ ਸਟੇਡੀਅਮ

ABOUT THE AUTHOR

...view details