ਪੰਜਾਬ

punjab

ਲੋਕਾਂ ਸਿਰ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ:ਭਗਵੰਤ ਮਾਨ

By

Published : Jan 14, 2022, 5:25 PM IST

ਪੰਜਾਬ ਦੇ ਲੋਕਾਂ ਤੇ ਸਿਰ ਤੇ ਲਗਪਗ ਤਿੰਨ ਲੱਖ ਰੁਪਏ ਦਾ ਕਰਜ਼ਾ (Punjab is under debt of 3 lakh crore)ਹੈ ਜਿਸ ਨੂੰ ਜੇ ਅੰਦਾਜ਼ੇ ਦੇ ਤੌਰ ਤੇ ਲਿਆ ਜਾਵੇ ਤਾਂ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਹਰ ਇੱਕ ਵਿਅਕਤੀ ਦੇ ਸਿਰ ਤੇ ਇੱਕ ਲੱਖ ਰੁਪਏ ਦਾ ਕਰਜ਼ਾ ਹੋਏਗਾ ਤੱਕੜੀ ਆਉਣ ਵਾਲੀ ਪੀੜ੍ਹੀ ਹੈ ਜੋ ਜਨਮ ਲੈਂਦੀ ਹੈ ਤਾਂ ਉਹ ਵੀ ਕਰਜ਼ੇ ਦੇ ਰੂਪ ਵਿਚ ਪੈਦਾ ਹੋਵੇਗੀ

ਲੋਕਾਂ ਸਿਰ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ:ਭਗਵੰਤ ਮਾਨ
ਲੋਕਾਂ ਸਿਰ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ:ਭਗਵੰਤ ਮਾਨ

ਮੁਹਾਲੀ:ਆਮ ਆਦਮੀ ਪਾਰਟੀ (AAP News)ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਕਰਜ ਵਿੱਚ ਡੁੱਬਿਆ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਤੇ ਸਿਰ ਤੇ ਲਗਪਗ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ (Punjab is under debt of 3 lakh crore)ਹੈ ਜਿਸ ਨੂੰ ਜੇ ਅੰਦਾਜ਼ੇ ਦੇ ਤੌਰ ’ਤੇ ਲਿਆ ਜਾਵੇ ਤਾਂ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਹਰ ਇੱਕ ਵਿਅਕਤੀ ਦੇ ਸਿਰ ਇੱਕ ਲੱਖ ਰੁਪਏ ਦਾ ਕਰਜ਼ਾ ਹੋਏਗਾ ਤੱਕੜੀ ਆਉਣ ਵਾਲੀ ਪੀੜ੍ਹੀ ਹੈ ਜੋ ਜਨਮ ਲੈਂਦੀ ਹੈ ਤਾਂ ਉਹ ਵੀ ਕਰਜ਼ਦਾਰ ਦੇ ਰੂਪ ਵਿਚ ਪੈਦਾ ਹੋਵੇਗੀ। ਭਗਵੰਤ ਮਾਨ ਮੁਹਾਲੀ ਵਿਖੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸੀ।

ਰਵਾਇਤੀ ਪਾਰਟੀਆਂ ਦੇ ਵੱਡੇ ਹੋਟਲ ਬਣ ਗਏ

ਉਨ੍ਹਾਂ ਕਿਹਾ ਇਕ ਪਾਸੇ ਜਿੱਥੇ ਰਵਾਇਤੀ ਪਾਰਟੀਆਂ ਦੇ ਪੰਜ ਸਟਾਰ ਤਿੰਨ ਸਤਾਰਾ ਹੋਟਲ ਬਣ ਗਏ ਤੇ ਉਹ ਦਿਨ ਪ੍ਰਤੀ ਦਿਨ ਕਾਮਯਾਬ ਹੋ ਗਏ ਅਤੇ ਪੰਜਾਬ ਦੇ ਲੋਕ ਦਿਨ ਪ੍ਰਤੀ ਦਿਨ ਕਰਜ਼ਾਈ ਹੁੰਦੇ ਚਲੇ ਗਏ ਮਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਉੱਤੇ ਲਗਪਗ ਤਿੰਨ ਲੱਖ ਰੁਪਏ ਦਾ ਕਰਜ਼ਾ ਹੈ ਜਿਸ ਨੂੰ ਬਾਰ ਬਾਰ ਮੀਡੀਆ ਵਾਲੇ ਸਾਡੇ ਤੋਂ ਸਵਾਲ ਕਰਦੇ ਹਨ ਕੀ ਆਮ ਆਦਮੀ ਪਾਰਟੀ ਆਖੇ ਇਸ ਕਰਜ਼ੇ ਤੋਂ ਕਿਵੇਂ ਨਿਜਾਤ ਦਿਵਾਏਗੀ ਇਸ ਦਾ ਜਵਾਬ ਦਿੰਦਾ ਹੋਇਆ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਪੂਰਾ ਰੋਡ ਮੈਪ ਤਿਆਰ ਹੈ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਇਸ ਦੌਰਾਨ ਰੇਤ ਮਾਫ਼ੀਆ ਟਰਾਂਸਪੋਰਟ ਮਾਫ਼ੀਆ ਕੇਬਲ ਮਾਫ਼ੀਆ ਦਾ ਭਰਪੂਰ ਬੋਲਬਾਲਾ ਹੈ ਜਿਸ ਨੂੰ ਨੱਥ ਪਾਉਣ ਲਈ ਆਮ ਆਦਮੀ ਪਾਰਟੀ ਨੇ ਤਿਆਰੀ ਕਰ ਰੱਖੀ ਹੈ।

ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ ਟਰਾਂਸਪੋਰਟ ਮਾਫੀਆ ’ਤੇ

ਭਗਵੰਤ ਮਾਨ ਨੇ ਮੌਜੂਦਾ ਸਰਕਾਰ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਰਾਜਾ ਵੜਿੰਗ ਤੇ ਕਟਾਕਸ਼ ਕਰਦਿਆਂ ਹੋਇਆ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਿਖਾਵੇ ਦੇ ਲਈ ਚਲਾਨ ਨਹੀਂ ਕਰੇਗੀ, ਉਹ ਜੋ ਵੀ ਕਰਨਗੇ ਸਖ਼ਤ ਕਾਨੂੰਨੀ ਕਾਰਵਾਈ ਦੇ ਹਿਸਾਬ ਨਾਲ ਟਰਾਂਸਪੋਰਟ ਮਾਫੀਆ (Transport mafia) ਤੇ ਸ਼ਿਕੰਜਾ ਕੱਸਣਗੇ ਜਿਸ ਨਾਲ ਪੰਜਾਬ ਕਰਜ਼ ਕਰਜ਼ਾ ਰਹਿਤ ਹੋਵੇਗਾ ਤੇ ਦੁਬਾਰਾ ਸੁਨਹਿਰਾ ਪੰਜਾਬ ਤੇ ਖੁਸ਼ਹਾਲ ਪੰਜਾਬ ਬਣ ਸਕੇਗਾ ਭਗਵੰਤ ਮਾਨ ਨੇ ਇਸ ਦੌਰਾਨ ਪੱਤਰਕਾਰਾਂ ਦੇ ਕਈ ਹੋਰ ਸਵਾਲਾਂ ਦਾ ਜਵਾਬ ਦਿੰਦਿਆਂ ਹੋਇਆ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਹਰ ਇੱਕ ਦੇ ਨਾਲ ਜਿੰਨੇ ਵੀ ਮਾਫੀਏ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।

ਕੇਜਰੀਵਾਲ ਲਈ ਮੌਕਾ ਮੰਗ ਰਹੀ ਆਪ

ਪੰਜਾਬ ਵਿਧਾਨ ਸਭਾ ਚੋਣਾਂ 2022 (Punjab assembly election 2022) ਦਾ ਬਿਗੁਲ ਵੱਜ ਚੁੱਕਿਆ ਹੈ ਤੇ ਵੱਖ ਵੱਖ ਸਿਆਸੀ ਪਾਰਟੀਆਂ ਆਪਣੇ ਦਾਅ ਪੇਚ ਚਲਾ ਰਹੀਆਂ ਹਨ ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਵੀ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਇੱਕ ਮੌਕਾ ਕੇਜਰੀਵਾਲ ਨੂੰ ਦੇਣ ਦੇ ਤਰਲੇ ਕੀਤੇ ਜਾ ਰਹੇ ਹਨ ਤੇ ਤਰ੍ਹਾਂ ਤਰ੍ਹਾਂ ਦੀ ਗਾਰੰਟੀ ਵੀ ਦਿੱਤੀਆਂ ਜਾ ਰਹੀਆਂ ਹਨ ਅਤੇ ਪੰਜਾਬ ਦੀ ਲੀਡਰਸ਼ਿਪ ਪੰਜਾਬ ਦੇ ਲੋਕਾਂ ਨੂੰ ਕਰਜ਼ਾ ਮੁਕਤ ਬਣਾਉਣ ਦੇ ਰੋਡਮੈਪ ਵੀ ਦਿਖਾ ਰਹੀ ਹੈ ਪਰ ਵੇਖਣਾ ਇਹ ਹੋਏਗਾ ਕਿ ਦੋ ਹਜਾਰ ਬਾਈ ਵਿਚ ਆਖਿਰ ਕੀ ਕੇਜਰੀਵਾਲ ਨੂੰ ਪੰਜਾਬ ਦੇ ਲੋਕ ਇੱਕ ਮੌਕਾ ਦਿੰਦੇ ਹਨ ਜਾਂ ਨਹੀਂ ਪਰ ਇਸ ਮੌਕੇ ਮੀਡੀਏ ਰਾਹੀਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਦੋ ਹਜਾਰ ਬਾਈ ਦੀ ਸਰਕਾਰ ਬਣਾਉਣ ਦੀ ਸੁਪਨੇ ਜ਼ਰੂਰ ਵੇਖਣ ਲੱਗ ਗਈ ਹੈ।

ਇਹ ਵੀ ਪੜ੍ਹੋ:ਪੰਜਾਬ ਵਿੱਚ ਭਾਜਪਾ ਨੇ ਤੋੜਿਆ ਰਿਕਾਰਡ, ਟਿਕਟਾਂ ਲਈ ਚਾਰ ਹਜਾਰਾਂ ਤੋਂ ਵੱਧ ਬਿਨੈ

ABOUT THE AUTHOR

...view details