ਪੰਜਾਬ

punjab

ਸਿਸੋਦੀਆ ਦੇ ਘਰ ਛਾਪੇਮਾਰੀ ਉੱਤੇ ਭੜਕੇ ਸੀਐਮ ਮਾਨ, ਕਿਵੇਂ ਅੱਗੇ ਵਧੇਗਾ ਭਾਰਤ

By

Published : Aug 19, 2022, 2:17 PM IST

Updated : Aug 20, 2022, 11:51 AM IST

ਸਿਸੋਦੀਆ ਦੇ ਘਰ ਸੀਬੀਆਈ ਵੱਲੋਂ ਕੀਤੀ ਗਈ ਛਾਪੇਮਾਰੀ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇੱਕ ਅੰਗਰੇਜ਼ੀ ਅਖਬਾਰ ਵਿੱਚ ਮਨੀਸ਼ ਸਿਸੋਦੀਆ ਦੀ ਤਸਵੀਰ ਲੱਗੀ ਹੈ ਅਤੇ ਅੱਜ ਹੀ ਪੀਐੱਮ ਮੋਦੀ ਨੇ ਉਨ੍ਹਾਂ ਦੇ ਘਰ ਛਾਪਾ ਮਰਵਾ ਦਿੱਤਾ। ਇਸ ਤਰ੍ਹਾਂ ਭਾਰਤ ਕਿਵੇਂ ਅੱਗੇ ਵਧੇਗਾ ?

Punjab CM mann slams CBI raid
ਛਾਪੇਮਾਰੀ ਉੱਤੇ ਭੜਕੇ ਸੀਐੱਮ ਮਾਨ

ਚੰਡੀਗੜ੍ਹ: ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ 'ਤੇ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸ ’ਤੇ ਆਮ ਆਦਮੀ ਪਾਰਟੀ ਵੱਲੋਂ ਨਾਰਾਜ਼ਗੀ ਜਾਹਿਰ ਕੀਤੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸਿਸੋਦੀਆ 'ਤੇ ਸੀਬੀਆਈ ਵੱਲੋਂ ਕੀਤੀ ਗਈ ਛਾਪੇਮਾਰੀ ਤੇ ਕਾਫੀ ਭੜਕੇ ਹੋਏ ਹਨ। ਇਸ ਸਬੰਧੀ ਉਨ੍ਹਾਂ ਵੱਲੋਂ ਟਵੀਟ ਵੀ ਕੀਤਾ ਗਿਆ ਹੈ।

ਛਾਪੇਮਾਰੀ ਤੋਂ ਭੜਕੇ ਸੀਐੱਮ ਮਾਨ:ਸੀਬੀਆਈ ਛਾਪੇਮਾਰੀ ਤੋਂ ਨਾਰਾਜ਼ ਸੀਐੱਮ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਮਨੀਸ਼ ਸਿਸੋਦੀਆ ਆਜ਼ਾਦ ਭਾਰਤ ਦੇ ਸਰਵੋਤਮ ਸਿੱਖਿਆ ਮੰਤਰੀ ਹਨ। ਅੱਜ ਅਮਰੀਕਾ ਦੇ ਸਭ ਤੋਂ ਵੱਡੇ ਅਖਬਾਰ ਐਨਵਾਈਟੀ ਨੇ ਪਹਿਲੇ ਪੰਨੇ 'ਤੇ ਉਨ੍ਹਾਂ ਦੀ ਫੋਟੋ ਛਾਪੀ ਅਤੇ ਅੱਜ ਹੀ ਮੋਦੀ ਜੀ ਨੇ ਉਨ੍ਹਾਂ ਦੇ ਘਰ ਸੀਬੀਆਈ ਭੇਜ ਦਿੱਤੀ। ਇਸ ਤਰ੍ਹਾਂ ਭਾਰਤ ਕਿਵੇਂ ਅੱਗੇ ਵਧੇਗਾ ?

ਕਾਂਗਰਸ ਪਾਰਟੀ ਦਾ ਬਿਆਨ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀਬੀਆਈ ਦੀ ਛਾਪੇਮਾਰੀ ਤੋਂ ਬਾਅਦ ਰਾਜਨੀਤੀ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਰਾਜਨੀਤਿਕ ਪਾਰਟੀਆਂ ਵੱਲੋਂ ਦੇਸ਼ ਦੀਆਂ ਵੱਡੀਆਂ ਏਜੰਸੀਆਂ ਦੇ ਗੈਰ ਇਸਤੇਮਾਲ ਨੂੰ ਗਲਤ ਠਹਿਰਾਉਂਦੇ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਅਸਲ ’ਚ ਹੀ ਦਿੱਲੀ ਦੀ ਐਕਸਾਈਜ਼ ਪਾਲਿਸੀ ਵਿਚ ਕੁਝ ਗ਼ਲਤ ਹੋਇਆ ਹੈ ਤਾਂ ਉਸ ਦੀ ਜਾਂਚ ਹੋਣੀ ਜਾਇਜ਼ ਹੈ।

ਕਾਂਗਰਸ ਪਾਰਟੀ ਦਾ ਬਿਆਨ

"ਸਭ ਤੋਂ ਵੱਧ ਇਸ਼ਤਿਹਾਰ ਲਗਵਾ ਚੁੱਕੀ ਹੈ 'ਆਪ'": ਦੂਜੇ ਪਾਸੇ ਦਿੱਲੀ ਦੇ ਸਿੱਖਿਆ ਬੋਰਡ ਨੂੰ ਲੈ ਕੇ ਵਿਦੇਸ਼ੀ ਅਖ਼ਬਾਰਾਂ ਵਿੱਚ ਇਸ ਦੀ ਚਰਚਾ ਬਾਰੇ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੰਮ ਘੱਟ ਕਰਦੀ ਹੈ, ਉਸ ਉੱਤੇ ਰੌਲਾ ਜ਼ਿਆਦਾ ਪਾਉਂਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਮਹੀਨਿਆਂ ਵਿੱਚ ਜਿੰਨੇ ਇਸ਼ਤਿਹਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਗਾ ਚੁੱਕੀ ਹੈ ਉਹਨੇ ਸ਼ਾਇਦ ਬਾਕੀ ਰਾਜਨੀਤੀਕ ਪਾਰਟੀਆਂ ਦੀਆਂ ਸਰਕਾਰਾਂ ਚਾਰ ਪੰਜ ਸਾਲ ਵਿੱਚ ਵੀ ਨਹੀਂ ਲਗਾਉਂਦੀਆਂ।

ਮਨੀਸ਼ ਸਿਸੋਦੀਆ ਨੇ ਕੀਤਾ ਸੀ ਟਵੀਟ:ਦੱਸ ਦਈਏ ਕਿ ਸੀਬੀਆਈ ਅੱਜ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Delhi Deputy Chief Minister Manish Sisodia) ਦੇ ਘਰ ਛਾਪੇਮਾਰੀ ਕਰਨ ਪਹੁੰਚੀ। ਮਨੀਸ਼ ਸਿਸੋਦੀਆ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ ਤੇ ਲਿਖਿਆ ਕਿ ਸੀਬੀਆਈ ਦਾ ਸੁਆਗਤ ਹੈ। ਅਸੀਂ ਬਹੁਤ ਈਮਾਨਦਾਰ ਹਾਂ, ਲੱਖਾਂ ਬੱਚਿਆਂ ਦਾ ਭਵਿੱਖ ਬਣਾਉਣਾ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਾਡੇ ਦੇਸ਼ ਵਿੱਚ ਚੰਗੇ ਕੰਮ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸੇ ਕਰਕੇ ਸਾਡਾ ਦੇਸ਼ ਅਜੇ ਤੱਕ ਨੰਬਰ 1 ਨਹੀਂ ਬਣ ਸਕਿਆ।

ਜਾਣੋ ਕੀ ਹੈ ਪੂਰਾ ਮਾਮਲਾ ? :ਦਿੱਲੀ ਵਿੱਚ ਪਹਿਲਾਂ ਸਰਕਾਰੀ ਦੁਕਾਨਾਂ ਵਿੱਚ ਸ਼ਰਾਬ ਵਿਕਦੀ ਸੀ। ਚੋਣਵੀਆਂ ਥਾਵਾਂ ’ਤੇ ਖੁੱਲ੍ਹੀਆਂ ਦੁਕਾਨਾਂ ’ਤੇ ਹੀ ਸ਼ਰਾਬ ਨਿਰਧਾਰਤ ਰੇਟ ’ਤੇ ਵੇਚੀ ਜਾਂਦੀ ਸੀ। ਸਾਲਾਂ ਪੁਰਾਣੀ ਬਣੀ ਨੀਤੀ ਤਹਿਤ ਇਹ ਸ਼ਰਾਬ ਦੀ ਵਿਕਰੀ ਸੀ। ਪਿਛਲੇ ਸਾਲ ਨਵੰਬਰ ਵਿੱਚ ਕੇਜਰੀਵਾਲ ਸਰਕਾਰ ਨੇ ਸ਼ਰਾਬ ਦੀ ਵਿਕਰੀ ਲਈ ਨਵੀਂ ਆਬਕਾਰੀ ਨੀਤੀ ਲਾਗੂ ਕੀਤੀ ਸੀ। ਇਸ ਤਹਿਤ ਸ਼ਰਾਬ ਵੇਚਣ ਦੀ ਜ਼ਿੰਮੇਵਾਰੀ ਪ੍ਰਾਈਵੇਟ ਕੰਪਨੀਆਂ ਅਤੇ ਦੁਕਾਨਦਾਰਾਂ ਨੂੰ ਦਿੱਤੀ ਗਈ ਸੀ।

ਸਰਕਾਰ ਨੇ ਕਿਹਾ ਕਿ ਇਸ ਨਾਲ ਮੁਕਾਬਲਾ ਵਧੇਗਾ ਅਤੇ ਘੱਟ ਕੀਮਤ 'ਤੇ ਸ਼ਰਾਬ ਖਰੀਦ ਸਕੇਗੀ। ਇਸ ਤੋਂ ਇਲਾਵਾ ਦੇਸੀ-ਵਿਦੇਸ਼ੀ ਸਾਰੇ ਬ੍ਰਾਂਡਾਂ ਦੀ ਸ਼ਰਾਬ ਦੁਕਾਨ 'ਤੇ ਇੱਕੋ ਥਾਂ 'ਤੇ ਮਿਲੇਗੀ। ਪਰ ਨਵੀਂ ਆਬਕਾਰੀ ਨੀਤੀ ਤਹਿਤ ਸਰਕਾਰ ਨੇ ਅਚਾਨਕ ਨਵੰਬਰ ਤੋਂ ਦਿੱਲੀ ਵਿੱਚ ਵਿਕ ਰਹੀਆਂ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਜਿਸ ਕਾਰਨ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ।

ਇਹ ਵੀ ਪੜੋ:CBI ਦਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਛਾਪਾ

Last Updated :Aug 20, 2022, 11:51 AM IST

ABOUT THE AUTHOR

...view details