ਪੰਜਾਬ

punjab

ਸੂਬੇ 'ਚ 600 ਯੂਨਿਟ ਮੁਫ਼ਤ ਬਿਜਲੀ ਦਾ ਨੋਟੀਫਿਕੇਸ਼ਨ ਜਾਰੀ, ਇੰਨ੍ਹਾਂ ਵਰਗਾਂ ਨੂੰ ਮਿਲੇਗਾ ਲਾਭ

By

Published : Jul 23, 2022, 8:42 PM IST

ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ 600 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਕੀਤਾ ਗਿਆ ਸੀ। ਜਿਸ ਸਬੰਧੀ ਬਿਜਲੀ ਵਿਭਾਗ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਸੂਬੇ 'ਚ 600 ਯੂਨਿਟ ਮੁਫ਼ਤ ਬਿਜਲੀ ਦਾ ਨੋਟੀਫਿਕੇਸ਼ਨ ਜਾਰੀ
ਸੂਬੇ 'ਚ 600 ਯੂਨਿਟ ਮੁਫ਼ਤ ਬਿਜਲੀ ਦਾ ਨੋਟੀਫਿਕੇਸ਼ਨ ਜਾਰੀ

ਚੰਡੀਗੜ੍ਹ: ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ 600 ਯੂਨਿਟ ਬਿਜਲੀ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਚੱਲਦਿਆਂ ਬਿਜਲੀ ਵਿਭਾਗ (ਪੀਐੱਸਪੀਸੀਐੱਲ) ਨੇ ਪੰਜਾਬ ਸਰਕਾਰ ਨੂੰ 600 ਯੂਨਿਟ ਮੁਫਤ ਦੇਣ ਦੀ ਗਰੰਟੀ ਦੇਣ ਦਾ ਐਲਾਨ ਕਰਦੇ ਹੋਏ ਪੱਤਰ ਜਾਰੀ ਕੀਤਾ ਹੈ। ਪੱਤਰ ਅਨੁਸਾਰ ਮੁਫਤ ਬਿਜਲੀ ਦਾ ਪੂਰਾ ਲਾਭ ਕੇਵਲ ਅਨੁਸੂਚਿਤ ਜਾਤੀਆਂ (SC), ਪੱਛੜੀਆਂ ਜਾਤੀਆਂ (BC), ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ (BPL) ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਹੀ ਮਿਲੇਗਾ।

ਨੋਟੀਫਿਕੇਸ਼ਨ 1

ਜਨਰਲ ਵਰਗ ਨੂੰ ਨਹੀਂ ਲਾਭ: ਜਨਰਲ ਵਰਗ ਦੇ ਲੋਕਾਂ ਨੂੰ ਇਸ ਦਾ ਕੋਈ ਵਿਸ਼ੇਸ਼ ਲਾਭ ਨਹੀਂ ਮਿਲੇਗਾ। ਸਰਦੀਆਂ ਵਿੱਚ ਤੁਸੀਂ ਭਾਵੇਂ ਜ਼ੀਰੋ ਬਿੱਲ ਦਾ ਲਾਭ ਪ੍ਰਾਪਤ ਕਰ ਸਕਦੇ ਹੋ, ਪਰ ਗਰਮੀਆਂ ਦੇ ਮੌਸਮ ਵਿੱਚ ਤੁਹਾਨੂੰ ਲਗਭਗ ਪੂਰਾ ਭੁਗਤਾਨ ਕਰਨਾ ਪਏਗਾ। ਆਮ ਵਰਗ ਦੇ ਲੋਕਾਂ ਨੂੰ ਮੀਟਰ ਚਾਰਜ, ਸਰਵਿਸ ਚਾਰਜ, ਮੇਨਟੇਨੈਂਸ ਚਾਰਜਿਜ਼ ਆਦਿ ਦਾ ਭੁਗਤਾਨ ਵੀ ਉਸੇ ਸਮੇਂ ਕਰਨਾ ਹੋਵੇਗਾ।

ਨੋਟੀਫਿਕੇਸ਼ਨ 2

600 ਯੂਨਿਟ ਤੋਂ ਵੱਧ ਦਾ ਚਾਰਜ: ਪੀਐੱਸਪੀਸੀਐੱਲ ਦੇ ਪੱਤਰ ਅਨੁਸਾਰ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ, ਬੀ.ਪੀ.ਐੱਲ., ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ, ਉਹ ਵੀ ਸਿਰਫ ਪੋਤੇ ਤੱਕ, ਜੇਕਰ ਕਿਸੇ ਦਾ ਬਿੱਲ 300 ਯੂਨਿਟ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਦੋ ਮਹੀਨਿਆਂ 'ਚ 600 ਯੂਨਿਟ ਤੋਂ ਵੱਧ ਜਾਂਦਾ ਹੈ ਤਾਂ ਉਨ੍ਹਾਂ ਨੂੰ ਬਿੱਲ ਦਾ ਭੁਗਤਾਨ ਛੇ ਸੌ ਯੂਨਿਟ ਕੱਟ ਕੇ ਦੇਣਾ ਹੋਵੇਗਾ। ਜਦੋਂ ਕਿ ਜਨਰਲ ਵਰਗ ਨੂੰ 600 ਯੂਨਿਟ ਤੋਂ ਵੱਧ ਬਿੱਲ ਆਉਣ 'ਤੇ ਪੂਰਾ ਭੁਗਤਾਨ ਕਰਨਾ ਹੋਵੇਗਾ। ਇਸ ਸਬੰਧੀ ਪੱਤਰ ਵਿੱਚ ਉਦਾਹਰਣਾਂ ਦੇ ਕੇ ਸਮਝਾਇਆ ਗਿਆ ਹੈ।

ਨੋਟੀਫਿਕੇਸ਼ਨ 3

ਲਾਭ ਲੈਣ ਲਈ ਸਵੈ-ਘੋਸ਼ਣਾ ਪੱਤਰ: PSPCL ਨੇ SC, OBC, BPL, ਸੁਤੰਤਰਤਾ ਸੈਨਾਨੀਆਂ ਦੇ ਰਿਸ਼ਤੇਦਾਰਾਂ (ਉਹ ਵੀ ਸਿਰਫ ਪੋਤੇ-ਪੋਤੀਆਂ) ਲਈ ਮੁਫਤ ਬਿਜਲੀ ਪ੍ਰਾਪਤ ਕਰਨ ਦੀ ਸ਼ਰਤ ਰੱਖੀ ਹੈ। ਉਪਰੋਕਤ ਸਾਰੀਆਂ ਸ਼੍ਰੇਣੀਆਂ ਵਿੱਚ ਆਉਣ ਵਾਲੇ ਲੋਕਾਂ ਨੂੰ ਬਿਜਲੀ ਵਿਭਾਗ ਦੇ ਦਫ਼ਤਰਾਂ ਵਿੱਚ ਸਵੈ-ਘੋਸ਼ਣਾ ਪੱਤਰ ਜਮ੍ਹਾਂ ਕਰਵਾਉਣਾ ਹੋਵੇਗਾ। ਬਿਜਲੀ ਵਿਭਾਗ ਨੇ ਇਸ ਦਾ ਖਰੜਾ ਵੀ ਨੱਥੀ ਕਰਕੇ ਭੇਜਿਆ ਹੈ। ਉਕਤ ਘੋਸ਼ਣਾ ਪੱਤਰ ਜਮ੍ਹਾ ਕਰਵਾਉਣ ਤੋਂ ਬਾਅਦ ਹੀ ਉਹ ਮੁਫ਼ਤ ਬਿਜਲੀ ਦਾ ਲਾਭ ਲੈ ਸਕਣਗੇ।

ਨੋਟੀਫਿਕੇਸ਼ਨ 4
ਨੋਟੀਫਿਕੇਸ਼ਨ 5

ਇੰਨ੍ਹਾਂ ਨੂੰ ਨਹੀਂ ਮਿਲੇਗਾ ਲਾਭ: ਇਸ ਜਾਰੀ ਪੱਤਰ ਅਨੁਸਾਰ ਡਾਕਟਰ, ਵਕੀਲ, ਚਾਰਟਡ ਅਕਾਊਂਟੈਂਟ, ਕਿਸੇ ਮਹਿਕਮੇ 'ਚ ਸਰਕਾਰੀ ਮੁਲਜ਼ਮ ਜਾਂ ਸਾਬਕਾ ਮੁਲਾਜ਼ਮ ਜਾਂ ਜਿਹੜੇ ਇਨਕਮ ਟੈਕਸ ਭਰਦੇ ਹਨ ਆਦਿ ਨੂੰ ਇਸ ਮੁਫਤ ਬਿਜਲੀ ਸੇਵਾ 'ਚੋਂ ਬਾਹਰ ਰੱਖਿਆ ਗਿਆ ਹੈ। ਸਾਰੇ ਘਰੇਲੂ ਖਪਤਕਾਰ ਜਿਹੜੇ ਸਿਰਫ ਰਿਹਾਇਸ਼ੀ ਮਕਸਦ ਲਈ ਬਿਜਲੀ ਦੀ ਵਰਤੋਂ ਕਰਦੇ ਹਨ ਤੇ ਜਿਨ੍ਹਾਂ ਦੀ ਖਪਤ 600 ਯੂਨਿਟ ਦੋ ਮਹੀਨੇ ਲਈ ਜਾਂ 300 ਯੂਨਿਟ ਪ੍ਰਤੀ ਮਹੀਨਾ ਤੱਕ ਹੈ, ਉਨ੍ਹਾਂ ਖਪਤਕਾਰਾਂ ਲਈ ਭੁਗਤਾਨ ਬਿੱਲ ਜ਼ੀਰੋ ਹੋਵੇਗਾ।

ਇਹ ਵੀ ਪੜ੍ਹੋ:ਮੁਹਾਲੀ ’ਚ ਮੁਹੱਲਾ ਕਲੀਨਿਕ ਦੇਖਣ ਪਹੁੰਚੇ ਸੀਐੱਮ ਮਾਨ, ਆਖੀ ਇਹ ਵੱਡੀ ਗੱਲ...

ABOUT THE AUTHOR

...view details