ETV Bharat / city

ਮੁਹਾਲੀ ’ਚ ਮੁਹੱਲਾ ਕਲੀਨਿਕ ਦੇਖਣ ਪਹੁੰਚੇ ਸੀਐੱਮ ਮਾਨ, ਆਖੀ ਇਹ ਵੱਡੀ ਗੱਲ...

author img

By

Published : Jul 23, 2022, 5:04 PM IST

Updated : Jul 23, 2022, 7:43 PM IST

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਹਾਲੀ ਵਿਖੇ ਮੁਹੱਲਾ ਕਲੀਨਿਕ ਨੂੰ ਦੇਖਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਮੁਹੱਲਾ ਕਲੀਨਿਕ ਦਾ ਜਾਇਜ਼ਾ ਲਿਆ। ਦੱਸ ਦਈਏ ਕਿ 15 ਅਗਸਤ ਤੋਂ 75 ਮੁਹੱਲਾ ਕਲੀਨਿਕ ਸ਼ੁਰੂ ਹੋਣਗੇ।

ਮੁਹਾਲੀ ’ਚ ਮੁਹੱਲਾ ਕਲੀਨਿਕ ਦੇਖਣ ਪਹੁੰਚੇ ਸੀਐੱਮ ਮਾਨ
ਮੁਹਾਲੀ ’ਚ ਮੁਹੱਲਾ ਕਲੀਨਿਕ ਦੇਖਣ ਪਹੁੰਚੇ ਸੀਐੱਮ ਮਾਨ

ਚੰਡੀਗੜ੍ਹ: ਪੰਜਾਬ ਦੀਆਂ ਵੱਖ-ਵੱਖ ਥਾਵਾਂ ’ਤੇ 15 ਅਗਸਤ ਤੋਂ 75 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਹੋਣ ਵਾਲੀ ਹੈ। ਇਨ੍ਹਾਂ ਮੁਹੱਲਾ ਕਲੀਨਿਕਾਂ ਦਾ ਨਾਂ ਆਮ ਆਦਮੀ ਕਲੀਨਿਕ ਰੱਖਿਆ ਗਿਆ ਹੈ। ਮੁਹੱਲਾ ਕਲੀਨਿਕ ਨੂੰ ਤਿਆਰ ਕਰਨ ’ਚ ਤੇਜ਼ੀ ਆ ਗਈ ਹੈ। ਉੱਥੇ ਹੀ ਦੂਜੇ ਪਾਸੇ ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਹਾਲੀ ਵਿਖੇ ਮੁਹੱਲਾ ਕਲੀਨਿਕ ਦਾ ਜਾਇਜਾ ਲੈਣ ਦੇ ਲਈ ਪਹੁੰਚੇ।

ਸੀਐੱਮ ਮਾਨ ਵੱਲੋਂ ਮੁਹੱਲਾ ਕਲੀਨਿਕ ਦਾ ਜਾਇਜਾ ਲਿਆ ਗਿਆ। ਇਸ ਦੌਰਾਨ ਮੌਕੇ ’ਤੇ ਅਧਿਕਾਰੀਆਂ ਵੱਲੋਂ ਹਰ ਇੱਕ ਚੀਜ਼ ਦੀ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਸੀਐੱਮ ਮਾਨ ਨੇ ਟਵੀਟ ਵੀ ਕੀਤਾ। ਸੀਐੱਮ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਵਾਅਦਾ ਮੁਤਾਬਿਕ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਪੰਜਾਬ ‘ਚ 75 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰ ਦੇਵਾਂਗੇ। ਅੱਜ ਮੋਹਾਲੀ ਵਿਖੇ ਕਲੀਨਿਕ ਦਾ ਦੌਰਾ ਕੀਤਾ। ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਭਵਿੱਖ ‘ਚ ਵੀ ਪੰਜਾਬੀਆਂ ਨੂੰ ਉੱਚ-ਪੱਧਰੀ ਮਿਸਾਲੀ ਸਿਹਤ ਸੇਵਾਵਾਂ ਦੇਣ ਲਈ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ।

  • ਵਾਅਦੇ ਮੁਤਾਬਕ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਪੰਜਾਬ ‘ਚ 75 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰ ਦੇਵਾਂਗੇ..ਅੱਜ ਮੋਹਾਲੀ ਵਿਖੇ ਕਲੀਨਿਕ ਦਾ ਦੌਰਾ ਕੀਤਾ..ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ..

    ਭਵਿੱਖ ‘ਚ ਵੀ ਪੰਜਾਬੀਆਂ ਨੂੰ ਉੱਚ-ਪੱਧਰੀ ਮਿਸਾਲੀ ਸਿਹਤ ਸੇਵਾਵਾਂ ਦੇਣ ਲਈ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ… pic.twitter.com/75flMLOUTi

    — Bhagwant Mann (@BhagwantMann) July 23, 2022 " class="align-text-top noRightClick twitterSection" data=" ">

ਦੱਸ ਦਈਏ ਕਿ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ’ਤੇ 75 ਮੁਹੱਲਾ ਕਲੀਨਿਕ ਸ਼ੁਰੂ ਕੀਤਾ ਜਾਵੇਗਾ। ਇਸ ’ਚ 41 ਕਿਸਮ ਦੇ ਪੈਕੇਜ ਮਿਲਣਗੇ 100 ਕਿਸਮ ਤੋਂ ਜਿਆਦਾ ਦੇ ਟੈਸਟ ਇੱਥੇ ਮੌਜੂਦ ਹੋਣਗੇ। ਆਮ ਆਦਮੀ ਕਲੀਨਿਕ ਚ ਮੁਫਤ ਇਲਾਜ ਹੋਵੇਗਾ। ਜਿਸ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੇਗੀ।

ਮੁਹੱਲਾ ਕਲੀਨਿਕ ਚ ਸੁਵਿਧਾਵਾਂ: ਮੁਹੱਲਾ ਕਲੀਨਿਕ ਸਬੰਧੀ ਸਿਹਤ ਮੰਤਰੀ ਨੇ ਦੱਸਿਆ ਸੀ ਕਿ ਹਰ ਮੁਹੱਲਾ ਕਲੀਨਿਕ ਵਿੱਚ ਇੱਕ ਮੈਡੀਕਲ ਅਫ਼ਸਰ, ਫਾਰਮਾਸਿਸਟ, ਕਲੀਨਿਕਲ ਅਸਿਸਟੈਂਟ ਅਤੇ ਸਵੀਪਰ ਕਮ ਹੈਲਪਰ ਦਾ ਸਟਾਫ਼ ਹੋਵੇਗਾ। ਮੁਹੱਲਾ ਕਲੀਨਿਕਾਂ ਵਿੱਚ ਮਰੀਜ਼ਾਂ ਦੇ ਆਧਾਰ 'ਤੇ ਸਟਾਫ਼ ਨੂੰ ਸੂਚੀਬੱਧ ਕੀਤਾ ਜਾਵੇਗਾ। ਇਹ ਕਲੀਨਿਕ ਆਮ ਬਿਮਾਰੀਆਂ, ਸੱਟਾਂ ਲਈ ਫਸਟ ਏਡ, ਡਰੈਸਿੰਗ ਅਤੇ ਮਾਮੂਲੀ ਜ਼ਖ਼ਮਾਂ ਦਾ ਇਲਾਜ ਕਰਕੇ ਆਊਟਡੋਰ ਮਰੀਜ਼ਾਂ ਨੂੰ ਦੇਖਭਾਲ ਪ੍ਰਦਾਨ ਕਰਨਗੇ। ਇਹਨਾਂ ਕਲੀਨਿਕਾਂ ਰਾਹੀਂ ਵਿਸ਼ੇਸ਼ ਦੇਖਭਾਲ ਲਈ ਰੈਫਰਲ ਅਤੇ ਬਾਅਦ ਵਿੱਚ ਫਾਲੋ-ਅੱਪ ਵੀ ਕੀਤਾ ਜਾਵੇਗਾ।

ਮੁਹਾਲੀ ’ਚ ਮੁਹੱਲਾ ਕਲੀਨਿਕ ਦੇਖਣ ਪਹੁੰਚੇ ਸੀਐੱਮ ਮਾਨ

'ਆਈ.ਟੀ. ਪ੍ਰਣਾਲੀ ਨੂੰ ਵੀ ਵਿਕਸਤ ਕੀਤਾ ਜਾਵੇਗਾ': ਸਿਹਤ ਮੰਤਰੀ ਨੇ ਕਿਹਾ ਕਿ ਜ਼ਰੂਰੀ ਦਵਾਈਆਂ ਅਤੇ ਟੈਸਟ ਮੁਹੱਲਾ ਕਲੀਨਿਕਾਂ ਵਿੱਚ ਉਪਲਬਧ ਕਰਵਾਏ ਜਾਣਗੇ। ਮੁਹੱਲਾ ਕਲੀਨਿਕਾਂ ਵਿੱਚ ਜਾਂਚ ਦੀਆਂ ਸਹੂਲਤਾਂ ਪੀਪੀਪੀ ਮੋਡ ਰਾਹੀਂ ਪ੍ਰਦਾਨ ਕੀਤੀਆਂ ਜਾਣਗੀਆਂ। ਇਹਨਾਂ ਕਲੀਨਿਕਾਂ ਵਿੱਚ ਘੱਟ ਲਾਗਤ ਅਤੇ ਇਕਸਾਰਤਾ ਨਾਲ ਡਾਇਗਨੌਸਟਿਕ ਟੈਸਟਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਮੁਹੱਲਾ ਕਲੀਨਿਕਾਂ ਵਿੱਚ ਮਰੀਜ਼ਾਂ ਦੀ ਰਜਿਸਟ੍ਰੇਸ਼ਨ ਅਤੇ ਰਿਕਾਰਡ ਰੱਖਣ ਲਈ ਇੱਕ ਆਈ.ਟੀ. ਪ੍ਰਣਾਲੀ ਨੂੰ ਵੀ ਵਿਕਸਤ ਕੀਤਾ ਜਾਵੇਗਾ।

ਇਹ ਵੀ ਪੜੋ: ਲੁਧਿਆਣਾ ਦੀਆਂ 113 ਅਸੁਰੱਖਿਅਤ ਇਮਾਰਤਾਂ, ਲੋਕ ਪਰੇਸ਼ਾਨ, ਪ੍ਰਸ਼ਾਸਨ ਸੁੱਤਾ

Last Updated : Jul 23, 2022, 7:43 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.