ਪੰਜਾਬ

punjab

vegetables Prices: ਅੱਜ ਫੇਰ ਵਧੇ ਸਬਜੀਆਂ ਦੇ ਭਾਅ, ਜਾਣੋ ਅੱਜ ਦੇ ਰੇਟ

By

Published : May 1, 2022, 9:37 AM IST

ਪੰਜਾਬ ’ਚ ਵਧ ਰਹੀਆਂ ਸਬਜੀਆਂ ਦੀਆਂ ਕੀਮਤਾਂ (Prices of vegetables) ਨੇ ਲੋਕਾਂ ਦੇ ਅੱਖਾਂ ’ਚ ਹਝੂੰ ਕੱਢਵਾ ਦਿੱਤੇ ਹਨ। ਲੋਕਾਂ ’ਤੇ ਪੈ ਰਹੀ ਮਹਿੰਗਾਈ ਦੀ ਮਾਰ ਦੇ ਕਾਰਨ ਲੋਕ ਪਰੇਸ਼ਾਨ ਹਨ। ਆਓ ਤੁਹਾਨੂੰ ਸਬਜੀਆਂ ਦੀਆਂ ਕੀਮਤਾਂ ਬਾਰੇ ਦੱਸਦੇ ਹਾਂ..ਪੜੋ ਪੂਰੀ ਖ਼ਬਰ

ਅੱਜ ਫੇਰ ਵਧੇ ਸਬਜੀਆਂ ਦੇ ਭਾਅ
ਅੱਜ ਫੇਰ ਵਧੇ ਸਬਜੀਆਂ ਦੇ ਭਾਅ

ਚੰਡੀਗੜ੍ਹ: ਆਮ ਲੋਕਾਂ ਦੇ ਮੋਢਿਆ ’ਤੇ ਪਹਿਲਾਂ ਹੀ ਤੇਲ ਦੀਆਂ ਵਧੀਆਂ ਕੀਮਤਾਂ ਦਾ ਭਾਰ ਪਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਦਿਨੋਂ ਦਿਨ ਵਧ ਰਹੀਆਂ ਸਬਜੀਆਂ ਦੀਆਂ ਕੀਮਤਾਂ (Prices of vegetables) ਨੇ ਲੋਕਾਂ ਦੀ ਰਸੋਈ ਦਾ ਬਜਟ ਵੀ ਹਿਲਾ ਕੇ ਰੱਖ ਦਿੱਤਾ ਹੈ। ਜਿਸ ਕਾਰਨ ਲੋਕਾਂ ਦੀ ਜੇਬਾਂ ’ਤੇ ਕਾਫੀ ਅਸਰ ਪੈ ਰਿਹਾ ਹੈ, ਪਰ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਸਬਜੀਆਂ ਦੇ ਰੇਟਾਂ ਵਿੱਚ ਕੁਝ ਰਾਹਤ ਮਿਲੀ ਹੈ।

ਜਲੰਧਰ ’ਚ ਸਬਜੀਆਂ ਦੀਆਂ ਕੀਮਤਾਂ: ਜ਼ਿਲ੍ਹਾ ਜਲੰਧਰ ’ਚ ਟਮਾਟਰ 45 ਰੁਪਏ ਕਿਲੋ, ਆਲੂ 30 ਰੁਪਏ ਕਿਲੋ, ਪਿਆਜ਼ 40 ਰੁਪਏ ਕਿਲੋ, ਭਿੰਡੀ 80 ਰੁਪਏ ਕਿਲੋ, ਮਸ਼ਰੂਮ 140 ਰੁਪਏ ਕਿਲੋ, ਨਿੰਬੂ 180 ਰੁਪਏ ਕਿਲੋ, ਹਰੀ ਮਿਰਚ 80 ਰੁਪਏ ਕਿਲੋ, ਕਰੇਲਾ 70 ਰੁਪਏ ਕਿਲੋ, ਫਲ੍ਹੀਆ 70 ਰੁਪਏ ਕਿਲੋ, ਬੰਦ ਗੋਭੀ 80 ਰੁਪਏ ਕਿਲੋ, ਗਾਜਰ 90 ਰੁਪਏ ਕਿਲੋ, ਬੈਂਗਨ 40 ਰੁਪਏ ਕਿਲੋ, ਲੱਸਨ 110 ਰੁਪਏ ਕਿਲੋ, ਅਦਰਕ 110 ਰੁਪਏ ਕਿਲੋ ਅਤੇ ਘੀਆ 40 ਰੁਪਏ ਕਿਲੋ ਵਿਕ ਰਹੇ ਹਨ।

ਸਬਜੀਆਂ ਦੇ ਭਾਅ

ਲੁਧਿਆਣਾ ’ਚ ਸਬਜੀਆਂ ਦੀਆਂ ਕੀਮਤਾਂ: ਲੁਧਿਆਣਾ ਸ਼ਹਿਰ ’ਚ ਅੱਜ ਟਮਾਟਰ 40 ਰੁਪਏ ਕਿਲੋ, ਆਲੂ 30 ਰੁਪਏ ਕਿਲੋ, ਪਿਆਜ਼ 40 ਰੁਪਏ ਕਿਲੋ, ਭਿੰਡੀ 80 ਰੁਪਏ ਕਿਲੋ, ਮਸ਼ਰੂਮ 180 ਰੁਪਏ ਕਿਲੋ, ਨਿੰਬੂ 180 ਰੁਪਏ ਕਿਲੋ, ਹਰੀ ਮਿਰਚ 100 ਰੁਪਏ ਕਿਲੋ, ਕਰੇਲਾ 60 ਰੁਪਏ ਕਿਲੋ, ਫਲ੍ਹੀਆ 100 ਰੁਪਏ ਕਿਲੋ, ਬੰਦ ਗੋਭੀ 60 ਰੁਪਏ ਕਿਲੋ, ਗਾਜਰ 80 ਰੁਪਏ ਕਿਲੋ, ਬੈਂਗਨ 50 ਰੁਪਏ ਕਿਲੋ, ਲੱਸਨ 100 ਰੁਪਏ ਕਿਲੋ, ਅਦਰਕ 100 ਰੁਪਏ ਅਤੇ ਘੀਆ 40 ਰੁਪਏ ਕਿਲੋ ਕਿਲੋ ਹੈ।

ਬਠਿੰਡਾ ’ਚ ਸਬਜੀਆਂ ਦੀਆਂ ਕੀਮਤਾਂ: ਬਠਿੰਡਾ ਸ਼ਹਿਰ ’ਚ ਟਮਾਟਰ 30 ਰੁਪਏ ਕਿਲੋ, ਆਲੂ 20 ਰੁਪਏ ਕਿਲੋ, ਪਿਆਜ਼ 25 ਰੁਪਏ ਕਿਲੋ, ਭਿੰਡੀ 70 ਰੁਪਏ ਕਿਲੋ, ਮਸ਼ਰੂਮ 180 ਰੁਪਏ ਕਿਲੋ, ਨਿੰਬੂ 180 ਰੁਪਏ ਕਿਲੋ, ਹਰੀ ਮਿਰਚ 60 ਰੁਪਏ ਕਿਲੋ, ਕਰੇਲਾ 70 ਰੁਪਏ ਕਿਲੋ, ਫਲ੍ਹੀਆ 90 ਰੁਪਏ ਕਿਲੋ, ਬੰਦ ਗੋਭੀ 50 ਰੁਪਏ ਕਿਲੋ, ਗਾਜਰ 80 ਰੁਪਏ ਕਿਲੋ, ਬੈਂਗਨ 40 ਰੁਪਏ ਕਿਲੋ, ਲੱਸਨ 100 ਰੁਪਏ ਕਿਲੋ ਅਤੇ ਅਦਰਕ 80 ਰੁਪਏ ਕਿਲੋ ਹੈ।

ਇਹ ਵੀ ਪੜ੍ਹੋ:Petrol and Diesel prices: ਜਾਣੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ

ABOUT THE AUTHOR

...view details