ETV Bharat / city

Petrol and Diesel prices: ਜਾਣੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ

author img

By

Published : May 1, 2022, 9:15 AM IST

Petrol and Diesel Prices: ਅੱਜ ਸੂਬੇ ਦੇ ਅੰਮ੍ਰਿਤਸਰ, ਫਰੀਦਕੋਟ, ਬਰਨਾਲਾ, ਜਲੰਧਰ ਅਤੇ ਲੁਧਿਆਣਾ ਵਰਗੇ ਸ਼ਹਿਰਾਂ ’ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ’ਚ ਬਦਲਾਅ ਕੀਤਾ ਗਿਆ ਹੈ। ਤੁਸੀਂ ਵੀ ਜਾਣੋ ਤੇਲ ਦੀਆਂ ਕੀਮਤਾਂ...

ਜਾਣੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਜਾਣੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਚੰਡੀਗੜ੍ਹ: ਦੇਸ਼ ਭਰ ’ਚ ਸਰਕਾਰੀ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਜਾਰੀ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਲੋਕਾਂ ਦੇ ਮੋਢਿਆ ’ਤੇ ਮਹਿੰਗਾਈ ਦਾ ਭਾਰ ਹੋ ਵੀ ਜਿਆਦਾ ਵਧਾ ਦਿੱਤਾ ਹੈ। ਵਧੀਆਂ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਕਾਰਨ ਲੋਕਾਂ ਨੂੰ ਆਪਣੀ ਜੇਬ ਢਿੱਲੀ ਕਰਨੀ ਪਵੇਗੀ। ਪਹਿਲਾਂ ਹੀ ਲੋਕਾਂ ਦਾ ਸਬਜ਼ੀਆਂ ਅਤੇ ਗੈਸ ਸਿਲੰਡਰ ਦੇ ਵਧੇ ਰੇਟਾਂ ਕਾਰਨ ਬਜਟ ਵਿਗੜਿਆ ਹੋਇਆ ਹੈ ਉੱਥੇ ਹੀ ਹੁਣ ਉਨ੍ਹਾਂ ’ਤੇ ਤੇਲ ਦੀ ਮਾਰ ਵੀ ਝਲਣੀ ਪੈ ਰਹੀ ਹੈ।

ਜਲੰਧਰ ’ਚ ਕੀ ਕੁਝ ਬਦਲਾਅ: ਜਲੰਧਰ ਸ਼ਹਿਰ ’ਚ ਪੈਟਰੋਲ ਦੀ ਕੀਮਤ 104 ਰੁਪਏ 56 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 93 ਰੁਪਏ 25 ਪੈਸੇ ਹੈ। ਜਲੰਧਰ ’ਚ ਤੇਲ ਦੀਆਂ ਕੀਮਤਾਂ ’ਚ ਕੁਝ ਫਰਕ ਪਿਆ ਹੈ।

ਬਠਿੰਡਾ ’ਚ ਕੀ ਕੁਝ ਬਦਲਾਅ: ਉੱਥੇ ਹੀ ਗੱਲ ਕੀਤੀ ਜਾਵੇ ਬਠਿੰਡਾ ਦੀ ਤਾਂ ਇੱਥੇ ਪੈਟਰੋਲ ਦੀ ਕੀਮਤ 104 ਰੁਪਏ 36 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 93 ਰੁਪਏ 04 ਪੈਸੇ ਹੈ। ਬਠਿੰਡਾ ਸ਼ਹਿਰ ’ਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਚ ਕੁਝ ਵੀ ਫਰਕ ਨਹੀਂ ਪਿਆ ਹੈ।

ਪੈਟਰੋਲ ਡੀਜ਼ਲ ਦੀਆਂ ਕੀਮਤਾਂ
ਪੈਟਰੋਲ ਡੀਜ਼ਲ ਦੀਆਂ ਕੀਮਤਾਂ

ਲੁਧਿਆਣਾ ’ਚ ਕੀ ਕੁਝ ਬਦਲਾਅ: ਲੁਧਿਆਣਾ ਸ਼ਹਿਰ ’ਚ ਪੈਟਰੋਲ ਦੀ ਕੀਮਤ 105 ਰੁਪਏ 16 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 93 ਰੁਪਏ 02 ਪੈਸੇ ਹੈ। ਜ਼ਿਲ੍ਹੇ ’ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ’ਚ ਕੁਝ ਫਰਕ ਪਿਆ ਹੈ। ਜਿਸ ਦਾ ਅਸਰ ਲੋਕਾਂ ਦੀ ਜੇਬਾਂ 'ਤੇ ਪੈ ਸਕਦਾ ਹੈ।

ਅੰਮ੍ਰਿਤਸਰ ’ਚ ਕੀ ਕੁਝ ਬਦਲਾਅ: ਅੰਮ੍ਰਿਤਸਰ ਜ਼ਿਲ੍ਹੇ ਚ ਪੈਟਰੋਲ ਦੀ ਕੀਮਤ 105 ਰੁਪਏ 02 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 93 ਰੁਪਏ 69 ਪੈਸੇ ਹੈ। ਅੰਮ੍ਰਿਤਸਰ ਚ ਵੀ ਵਧੀਆ ਤੇਲ ਦੀਆਂ ਕੀਮਤਾਂ ਨਾਲ ਆਮ ਲੋਕਾਂ ਦੀ ਜੇਬਾਂ ’ਤੇ ਅਸਰ ਪਵੇਗਾ।

ਬਰਨਾਲਾ ’ਚ ਕੀ ਕੁਝ ਬਦਲਾਅ: ਬਰਨਾਲਾ ਜ਼ਿਲ੍ਹੇ ਚ ਪੈਟਰੋਲ ਦੀ ਕੀਮਤ 104 ਰੁਪਏ 74 ਪੈਸੇ ਹੈ ਜਦਕਿ ਡੀਜ਼ਲ ਦੀ ਕੀਮਤ 93 ਰੁਪਏ 40 ਪੈਸੇ ਹੈ। ਬਰਨਾਲਾ ਜ਼ਿਲ੍ਹੇ ’ਚ ਪੈਟਰੋਲ ਡੀਜ਼ਲ ਦੀ ਕੀਮਤ ਚ ਕੁਝ ਫਰਕ ਹੈ ਜਿਸਦਾ ਅਸਰ ਲੋਕਾਂ ਦੀਆਂ ਜੇਬਾਂ ’ਤੇ ਪਵੇਗਾ।

ਇਹ ਵੀ ਪੜ੍ਹੋ: RBI ਦੀ ਰਿਪੋਰਟ: ਭਾਰਤੀ ਅਰਥਵਿਵਸਥਾ ਨੂੰ ਮਹਾਮਾਰੀ ਦੇ ਨੁਕਸਾਨ ਤੋਂ ਉਭਰਨ ਲਈ ਲੱਗ ਸਕਦੇ ਨੇ 12 ਸਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.