ਪੰਜਾਬ

punjab

ਕੋਵਿਡ-19: ਰੈਣ ਬਸੇਰਿਆਂ 'ਚ ਰਹਿਣ ਵਾਲੇ ਲੋਕ ਸੁਵਿਧਾਵਾਂ ਤੋਂ ਸੱਖਣੇ

By

Published : Mar 26, 2020, 4:54 PM IST

ਕੋਰੋਨਾਵਾਇਰਸ ਦੇ ਮੱਦੇਨਜ਼ਰ ਚੰਡੀਗੜ੍ਹ ਵਿੱਚ ਕਰਫਿਊ ਲਾਇਆ ਗਿਆ ਹੈ ਜਿਸ ਤਹਿਤ ਸਾਰਾ ਕੁਝ ਬੰਦ ਤੇ ਜਿਹੜੇ ਲੋਕ ਬਾਹਰ ਤੋਂ ਆਏ ਹਨ ਉਹ ਉੱਥੇ ਹੀ ਫਸੇ ਹੋਏ ਹਨ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸੈਕਟਰ 16 ਵਿੱਚ ਇਕ ਰੈਣ ਬਸੇਰੇ ਦਾ ਇੰਤਜ਼ਾਮ ਕੀਤਾ ਗਿਆ ਹੈ ਜਿਸ ਵਿੱਚ 20 ਤੋਂ 25 ਲੋਕ ਮੌਜੂਦ ਹਨ। ਰੈਣ ਬਸੇਰਿਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਸੁਵਿਧਾ ਨਹੀਂ ਮਿਲ ਰਹੀ ਹੈ।

ਪੰਜਾਬ ਕਰਫਿਊ
ਪੰਜਾਬ ਕਰਫਿਊ

ਚੰਡੀਗੜ੍ਹ: ਕੋਰੋਨਾਵਾਇਰਸ ਵਰਗੀ ਮਹਾਮਾਰੀ ਤੋਂ ਬਚਾਅ ਲਈ ਲਾਏ ਗਏ ਕਰਫਿਊ ਤੋਂ ਬਾਅਦ ਟਰਾਂਸਪੋਰਟ ਦੀ ਸੁਵਿਧਾ ਬੰਦ ਹੋਣ ਕਰਕੇ ਕੁਝ ਲੋਕ ਫਸ ਗਏ ਹਨ। ਉਨ੍ਹਾਂ ਲਈ ਰੈਣ ਬਸੇਰਿਆਂ ਦਾ ਇੰਤਜ਼ਾਮ ਕੀਤਾ ਹੋਇਆ ਹੈ। ਉੱਥੇ ਹੀ ਸੈਕਟਰ 16 ਵਿੱਚ ਸਥਿਤ ਰੈਣ ਬਸੇਰਿਆਂ ਵਿੱਚ ਇਕ ਰਹਿਣ ਵਾਲੇ ਲੋਕਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕੀਤੀ।

ਵੀਡੀਓ

ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਈ ਦਿਨ ਤੋਂ ਇੱਥੇ ਫਸੇ ਹੋਏ ਹਨ ਕਰਫਿਊ ਕਰਕੇ ਕਿਤੇ ਜਾ ਨਹੀਂ ਸਕਦੇ। ਉਨ੍ਹਾਂ ਨੂੰ ਬਾਥਰੂਮ ਦੀ ਵਰਤੋਂ ਕਰਨ ਲਈ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ, ਜੇਕਰ ਉਹ ਜਾਂਦੇ ਹਨ ਤਾਂ ਪਬਲਿਕ ਟਾਇਲਟ ਯੂਜ਼ ਕਰਨਾ ਪੈਂਦਾ ਹੈ ਤੇ ਨਾਲ ਹੀ ਪੈਸੇ ਦੇਣ ਪੈਂਦੇ ਹਨ। ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸੁਵਿਧਾ ਨਹੀਂ ਮਿਲ ਰਹੀ ਹੈ। ਇਸ ਦੇ ਨਾਲ ਹੀ ਹੋਰ ਵੀ ਲੋਕਾਂ ਨੇ ਆਪਣੀਆਂ ਮੁਸ਼ਕਿਲਾਂ ਈਟੀਵੀ ਭਾਰਤ ਨਾਲ ਸਾਂਝੀਆਂ ਕੀਤੀਆਂ।

ਦੱਸ ਦਈਏ ਕਿ ਕੋਰੋਨਾਵਾਇਰਸ ਦੇ ਚੱਲਦਿਆਂ ਸ਼ਹਿਰ ਵਿੱਚ ਕਰਫਿਊ ਲੱਗਿਆ ਹੋਇਆ ਹੈ। ਇੱਕ ਪਾਸੇ ਜਿੱਥੇ ਕਰਫਿਊ ਦੌਰਾਨ ਪੰਜਾਬ ਸਰਕਾਰ ਘਰ-ਘਰ ਰਾਸ਼ਨ ਪਹੁੰਚਾਉਣ ਦੀ ਗੱਲ ਆਖ ਰਹੀ ਹੈ ਪਰ ਉੱਥ ਹੀ ਦੂਜੇ ਪਾਸੇ ਰੈਣ ਬਸੇਰਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੋਈ ਸੁਵਿਧਾ ਨਹੀਂ ਮਿਲ ਰਹੀ ਤੇ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੀ ਲੋਕਾਂ ਨੂੰ ਇਸੇ ਤਰ੍ਹਾਂ ਹੀ ਪਰੇਸ਼ਾਨੀ ਨਾਲ ਨਜਿੱਠਣ ਪਵੇਗਾ ਜਾਂ ਕੋਈ ਰਾਹਤ ਮਿਲੇਗੀ?

ABOUT THE AUTHOR

...view details