ਪੰਜਾਬ

punjab

ਸਿੱਧੂ ਬਣੇ ਕੈਦੀ ਨੰਬਰ 241383: ਬੈਰਕ ਨੰਬਰ 10 ਬਣੀ ਨਵਾਂ ਟਿਕਾਣਾ, ਰਾਤ ਨਹੀਂ ਖਾਧੀ ਰੋਟੀ

By

Published : May 21, 2022, 9:34 AM IST

Updated : May 21, 2022, 11:00 AM IST

ਜੇਲ੍ਹ ਜਾਣ ਤੋਂ ਬਾਅਦ ਨਵਜੋਤ ਸਿੱਧੂ ਨੂੰ ਪਟਿਆਲਾ ਸੈਂਟਰਲ ਜੇਲ੍ਹ 'ਚ ਕੈਦੀ ਨੰਬਰ 241383 ਅਲਾਟ ਕੀਤਾ ਗਿਆ ਹੈ। ਨਵਜੋਤ ਸਿੱਧੂ ਨੂੰ ਜੇਲ੍ਹ ਵਿੱਚ ਬੈਰਕ ਨੰਬਰ 10 ਵਿੱਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਸਿੱਧੂ ਕਤਲ ਮਾਮਲੇ ਵਿੱਚ ਸਜ਼ਾ ਕੱਟ ਰਹੇ 8 ਕੈਦੀਆਂ ਨਾਲ ਰਹਿ ਰਹੇ ਹਨ।

ਸਿੱਧੂ ਬਣੇ ਕੈਦੀ ਨੰਬਰ 241383
ਸਿੱਧੂ ਬਣੇ ਕੈਦੀ ਨੰਬਰ 241383

ਚੰਡੀਗੜ੍ਹ:ਸੁਪਰੀਮ ਕੋਰਟ ਵੱਲੋਂ ਰੋਡ ਰੇਜ ਮਾਮਲੇ 'ਚ ਪੰਜਾਬ ਕਾਂਗਰਗ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇੱਕ ਸਾਲ ਦੀ ਸਜਾ ਸੁਣਾਈ ਗਈ ਹੈ। ਸਜਾ ਹੋਣ ਤੋਂ ਬਾਅਦ ਬੀਤੇ ਦਿਨ ਸ਼ਾਮ ਨੂੰ ਸਿੱਧੂ ਨੇ ਸਰੰਡਰ ਕਰ ਦਿੱਤਾ। ਦੱਸ ਦਈਏ ਕਿ ਸਰੰਡਰ ਕਰਨ ਤੋਂ ਪਹਿਲਾਂ ਸਿੱਧੂ ਨੇ ਪਟੀਸ਼ਨ ਦਾਇਰ ਕਰ ਰਾਹਤ ਮੰਗੀ ਸੀ, ਪਰ ਸਿੱਧੂ ਨੂੰ ਰਾਹਤ ਨਹੀਂ ਮਿਲੀ ਤੇ ਆਖਿਰਕਾਰ ਜੇਲ੍ਹ ਜਾਣਾ ਹੀ ਪਿਆ। ਜ਼ਿਕਰਯੋਗ ਹੈ ਕਿ 27 ਦਸੰਬਰ 1988 ਲਗਪਗ 34 ਸਾਲ ਪੁਰਾਣੇ ਕੇਸ 'ਚ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਹੈ।

ਸਿੱਧੂ ਬਣੇ ਕੈਦੀ ਨੰਬਰ 241383:ਜੇਲ੍ਹ ਜਾਣ ਤੋਂ ਬਾਅਦ ਨਵਜੋਤ ਸਿੱਧੂ ਨੂੰ ਪਟਿਆਲਾ ਸੈਂਟਰਲ ਜੇਲ੍ਹ 'ਚ ਕੈਦੀ ਨੰਬਰ 241383 ਅਲਾਟ ਕੀਤਾ ਗਿਆ ਹੈ। ਨਵਜੋਤ ਸਿੱਧੂ ਨੂੰ ਜੇਲ੍ਹ ਵਿੱਚ ਜਾਂਦੇ ਹੀ ਪਹਿਲਾਂ ਲਾਇਬ੍ਰੇਰੀ ਦੇ ਅਹਾਤੇ ਵਿੱਚ ਰੱਖਿਆ ਗਿਆ। ਉਸ ਤੋਂ ਮਗਰੋਂ ਬੈਰਕ ਨੰਬਰ 10 ਵਿੱਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਸਿੱਧੂ ਕਤਲ ਮਾਮਲੇ ਵਿੱਚ ਸਜ਼ਾ ਕੱਟ ਰਹੇ 8 ਕੈਦੀਆਂ ਨਾਲ ਰਹਿ ਰਹੇ ਹਨ।

ਇਹ ਵੀ ਪੜੋ:ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦਾ ਹੋਇਆ ਦੇਹਾਂਤ

ਮਜੀਠੀਆ ਤੋਂ ਸਿੱਧੂ ਦੀ ਬੈਰਕ 500 ਮੀਟਰ ਦੂਰ:ਦੱਸ ਦਈਏ ਨਵਜੋਤ ਸਿੰਘ ਸਿੱਧੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਇੱਕ ਹੀ ਜੇਲ੍ਹ ਵਿੱਚ ਬੰਦ ਹਨ। ਸਿੱਧੂ ਦੀ ਬੈਰਕ ਨੰਬਰ 10 ਮਜੀਠੀਆ ਦੀ ਬੈਰਕ ਤੋਂ ਕਰੀਬ 500 ਮੀਟਰ ਦੀ ਦੂਰੀ ’ਤੇ ਹੈ। ਸਿੱਧੂ ਦੀ ਬੈਰਕ 10 ਬਾਈ 15 ਫੁੱਟ ਦੀ ਹੈ ਜੋ ਹੁਣ ਉਸ ਦਾ ਨਵਾਂ ਟਿਕਾਣਾ ਹੈ। ਬੈਰਕ 'ਚ ਸਿੱਧੂ ਨੂੰ ਸੀਮਿੰਟ ਦੇ ਬਣੇ ਧੜੇ 'ਤੇ ਹੀ ਸੌਣਾ ਪਵੇਗਾ।

ਸਿੱਧੂ ਨੂੰ ਜੇਲ੍ਹ ਵਿੱਚ ਮਿਲਿਆ ਇਹ ਸਮਾਨ:ਨਵਜੋਤ ਸਿੱਧੂ ਨੂੰ ਜੇਲ੍ਹ ਅੰਦਰ 2 ਪੱਗਾਂ, ਇੱਕ ਕੰਬਲ, ਇੱਕ ਬਿਸਤਰਾ, ਤਿੰਨ ਅੰਡਰਵੀਅਰ, 2 ਤੌਲੀਏ, ਇੱਕ ਮੱਛਰਦਾਨੀ, ਇੱਕ ਕਾਪੀ-ਪੈਨ, ਜੁੱਤੀਆਂ ਦਾ ਜੋੜਾ, 2 ਬੈੱਡਸ਼ੀਟਾਂ, ਦੋ ਸਿਰਹਾਣੇ ਤੇ 4 ਕੁੜਤੇ-ਪਜਾਮੇ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇੱਕ ਕੁਰਸੀ-ਟੇਬਲ ਤੇ ਇੱਕ ਅਲਮਾਰੀ ਦਿੱਤੀ ਗਈ ਹੈ। ਸਿੱਧੂ ਨੂੰ ਜੇਲ੍ਹ ਅੰਦਰ ਕੈਦੀਆਂ ਵਾਲੇ ਚਿੱਟੇ ਕੱਪੜੇ ਦੀ ਪਾਉਣੇ ਪੈਣਗੇ।

ਸਿੱਧੂ ਨੇ ਰਾਤ ਨਹੀਂ ਖਾਧੀ ਰੋਟੀ:ਦੱਸ ਦਈਏ ਕਿ ਨਵਜੋਤ ਸਿੱਧੂ ਨੇ ਜੇਲ੍ਹ ਵਿੱਚ ਪਹਿਲੀ ਰਾਤ ਕੱਟੀ। ਕੱਲ੍ਹ ਸ਼ਾਮ 7:15 ਵਜੇ ਜੇਲ੍ਹ ਦੇ ਸਮੇਂ ਅਨੁਸਾਰ ਕੈਦੀਆਂ ਨੂੰ ਦਾਲ ਰੋਟੀ ਦਿੱਤੀ ਗਈ, ਪਰ ਸਿੱਧੂ ਦੇ ਸਿਹਤ ਦਾ ਹਵਾਲਾ ਦਿੰਦੇ ਹੋਏ ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ। ਸਿੱਧੂ ਦੇ ਸਲਾਹਕਾਰ ਨੇ ਦੱਸਿਆ ਹੈ ਕਿ ਸਿੱਧੂ ਨੂੰ ਕਣਕ ਤੋਂ ਐਲਰਜੀ ਹੈ, ਇਹ ਸਿਰਫ਼ ਸਲਾਦ ਤੇ ਫਰੂਟ ਦੀ ਖਾਂਧੇ ਹਨ।

ਯੋਗਤਾ ਅਨੁਸਾਰ ਮਿਲ ਸਕਦਾ ਹੈ ਕੰਮ:ਜੇਲ੍ਹ ਵਿੱਚ ਹਰ ਇੱਕ ਉਸਦੀ ਯੋਗਤਾ ਮੁਤਾਬਕ ਕੰਮ ਦਿੱਤਾ ਜਾਂਦਾ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਸਿੱਧੂ ਨੂੰ ਜੇਲ੍ਹ ਅੰਦਰ ਕੋਈ ਦਫਤਰੀ ਕੰਮ ਮਿਲ ਸਕਦਾ ਹੈ। ਜਾਣਕਾਰੀ ਅਨੁਸਾਰ ਸਿੱਧੂ ਨੂੰ ਬਿਨ੍ਹਾਂ ਕਿਸੇ ਰਾਹਤ ਦੇ 4 ਮਹੀਨੇ ਦੀ ਜੇਲ੍ਹ ਕੱਟਣੀ ਪਵੇਗੀ। ਇਸ ਤੋਂ ਬਾਅਦ ਨਵਜੋਤ ਸਿੱਧੂ ਦਾ ਜੇਲ੍ਹ ਵਿੱਚ ਕਿਸ ਤਰ੍ਹਾਂ ਦਾ ਰਵੱਈਆ ਰਿਹਾ ਹੈ ਉਸ ਦੇ ਆਧਾਰ ਉੱਪਰ ਪੈਰੋਲ ਮਿਲੇਗੀ।

ਰੋਡ ਰੇਜ ਮਾਮਲੇ ਵਿੱਚ ਇੱਕ ਵਿਅਕਤੀ ਦੀ ਹੋਈ ਸੀ ਮੌਤ: ਜਿਕਰਯੋਗ ਹੈ ਕਿ ਰੋਡ ਰੇਜ ਮਾਮਲੇ ਵਿੱਚ ਇੱਕ ਸ਼ਖ਼ਸ ਦੀ ਮੌਤ ਹੋਈ ਸੀ। ਨਵਜੋਤ ਸਿੱਧੂ ਦੀ ਪਟਿਆਲਾ ਚ ਪਾਰਕਿੰਗ ਵਾਲੀ ਥਾਂ ਨੂ ਲੈਕੇ ਸ਼ਖ਼ਸ ਨਾਲ ਬਹਿਸ ਹੋਈ ਸੀ ਇਸ ਦੌਰਾਨ ਸਿੱਧੂ ਦੇ ਨਾਲ ਇੱਕ ਹੋਰ ਦੋਸਤ ਮੌਜੂਦ ਸੀ। ਇਸ ਮੌਕੇ ਦੋਵਾਂ ਤੇ ਸ਼ਖ਼ਸ ਨੂੰ ਕੁੱਟਣ ਦੇ ਇਲਜ਼ਾਮ ਲੱਗੇ ਸਨ ਅਤੇ ਇਸ ਦੌਰਾਨ ਬਾਅਦ ਵਿੱਚ ਸ਼ਖ਼ਸ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਹਾਈਕੋਰਟ ਨੇ 2006 ਵਿੱਚ ਸਿੱਧੂ ਨੂੰ ਦੋਸ਼ੀ ਠਹਿਰਾਇਆ ਸੀ।

ਮਾਮਲੇ ’ਤੇ ਸਿੱਧੂ ਨੂੰ ਜੁਰਮਾਨਾ ਲਗਾ ਕੇ ਛੱਡ ਦਿੱਤਾ: ਸਾਲ 2018 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿੱਧੂ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਨ੍ਹਾਂ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਸੀ। ਸੁਪਰੀਮ ਕੋਰਟ ਨੇ ਕੇਸ ਪੁਰਾਣਾ ਹੋਣ ਅਤੇ ਹੋਰ ਕਈ ਕਾਰਨ ਦੇ ਚੱਲਦੇ ਸਿੱਧੂ ਨੂੰ ਜੁਰਮਾਨਾ ਲਗਾ ਕੇ ਛੱਡ ਦਿੱਤਾ ਸੀ। ਇਸਦੇ ਨਾਲ ਹੀ ਇੱਕ ਸਾਲ ਬਾਅਦ ਸੁਪਰੀਮ ਕੋਰਟ ਨੇ ਸਜ਼ਾ ’ਤੇ ਰੋਕ ਲਗਾ ਕੇ ਜ਼ਮਾਨਤ ਦੇ ਦਿੱਤੀ ਸੀ।

ਇਹ ਵੀ ਪੜੋ:ਜੇਲ੍ਹ ਪਹੁੰਚੇ ਸਿੱਧੂ, ਪਟਿਆਲਾ ਜੇਲ੍ਹ ’ਚ ਕੱਟੀ ਪਹਿਲੀ ਰਾਤ

Last Updated : May 21, 2022, 11:00 AM IST

ABOUT THE AUTHOR

...view details