ਪੰਜਾਬ

punjab

ਆਹਮੋ-ਸਾਹਮਣੇ ਹੋਏ ਕੈਪਟਨ ਸੰਦੀਪ ਸੰਧੂ ਤੇ ਮੁਹੰਮਦ ਮੁਸਤਫ਼ਾ, ਚੱਲੀ ਟਵੀਟ ਜੰਗ

By

Published : Oct 17, 2021, 10:42 AM IST

Updated : Oct 17, 2021, 5:29 PM IST

ਨਵਜੋਤ ਸਿੱਧੂ ਦੇ ਕਰੀਬੀ ਮੁਹੰਮਦ ਮੁਸਤਫ਼ਾ (Mohammad Mustafa) ਵਲੋਂ ਟਵੀਟ ਬੰਬ ਰਾਹੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਿਆ ਗਿਆ ਹੈ। ਜਿਸ 'ਚ ਉਨ੍ਹਾਂ ਕਿਹਾ ਕਿ ਕੈਪਟਨ ਵਲੋਂ ਕਈ ਵਾਰ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ।

ਆਹਮੋ-ਸਾਹਮਣੇ ਹੋਏ ਕੈਪਟਨ ਸੰਦੀਪ ਸੰਧੂ ਤੇ ਮੁਹੰਮਦ ਮੁਸਤਫ਼ਾ
ਆਹਮੋ-ਸਾਹਮਣੇ ਹੋਏ ਕੈਪਟਨ ਸੰਦੀਪ ਸੰਧੂ ਤੇ ਮੁਹੰਮਦ ਮੁਸਤਫ਼ਾ

ਚੰਡੀਗੜ੍ਹ: ਪੰਜਾਬ ਦੀ ਸਿਆਸਤ ਰੋਜਾਨਾ ਕਿਸੇ ਨਾ ਕਿਸੇ ਬਿਆਨ ਤੋਂ ਬਾਅਦ ਗਰਮਾਈ ਨਜ਼ਰ ਆਉਂਦੀ ਹੈ। ਪਿਛਲੇ ਦਿਨੀਂ ਨਵਜੋਤ ਸਿੱਧੂ ਦੇ ਕਰੀਬੀ ਅਤੇ ਸਾਬਕਾ ਆਈ.ਪੀ.ਐਸ ਮੁਹੰਮਦ ਮੁਸਤਫ਼ਾ (Mohammad Mustafa) ਵੱਲੋਂ ਪੰਜਾਬ ਦੇ ਮੁਲਾਜ਼ਮਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਰਾਜਨੀਤੀ ਦੀ ਫਿਕਰ ਛੱਡ ਆਪਣੇ ਕੰਮ 'ਤੇ ਪੂਰੀ ਤਰ੍ਹਾਂ ਧਿਆਨ ਦੇਣ। ਹੁਣ ਮੁਹੰਮਦ ਮੁਸਤਫ਼ਾ (Mohammad Mustafa) ਵਲੋਂ ਟਵੀਟ ਕੀਤਾ ਗਿਆ ਹੈ, ਜਿਸ 'ਚ ਉਹ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਬੋਲਦੇ ਨਜ਼ਰ ਆਏ ਹਨ। ਉਥੇ ਹੀ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਕੈਪਟਨ ਸੰਦੀਪ ਸੰਧੂ (Capt. Sandeep Sandhu) ਨੇ ਵੀ ਟਵੀਟ ਕਰ ਮੁਹੰਮਦ ਮੁਸਤਫ਼ਾ (Mohammad Mustafa) ਨੂੰ ਜਵਾਬ ਦਿੱਤਾ ਹੈ।

ਕੈਪਟਨ ਸੰਦੀਪ ਸੰਧੂ (Capt. Sandeep Sandhu) ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ਦੁਖ ਦੀ ਗੱਲ ਹੈ ਕਿ ਮੁਹੰਮਦ ਮੁਸਤਫ਼ਾ (Mohammad Mustafa) ਮੇਰੇ ਉੱਤੇ ਝੂਠੇ ਅਤੇ ਬੇਬੁਨਿਆਦ ਇਲਜ਼ਾਮ ਲਗਾ ਰਹੇ ਹਨ। ਮੈਂ ਉਸ ਨਾਲ ਕਦੇ ਵੀ ਅਜਿਹਾ ਕੁਝ ਨਹੀਂ ਕੀਤਾ ਜਿਵੇਂ ਉਹ ਦੋਸ਼ ਲਗਾ ਰਿਹਾ ਹੈ। ਮੈਂ 2 ਦਹਾਕਿਆਂ ਤੋਂ ਜਨਤਕ ਜੀਵਨ ਵਿੱਚ ਹਾਂ ਅਤੇ ਹਜ਼ਾਰਾਂ ਲੋਕਾਂ ਨਾਲ ਗੱਲਬਾਤ ਕੀਤੀ ਹੈ। ਕੋਈ ਵੀ ਇਸ ਗੱਲ ਦੀ ਤਸਦੀਕ ਕਰ ਸਕਦਾ ਹੈ ਕਿ ਮੈਂ ਸਾਰਿਆਂ ਨਾਲ ਕਿੰਨੀ ਸਲੀਕੇ ਨਾਲ ਪੇਸ਼ ਆਉਂਦਾ ਹਾਂ।

ਕੈਪਟਨ ਸੰਦੀਪ ਸੰਧੂ (Capt. Sandeep Sandhu) ਨੇ ਇੱਕ ਹੋਰ ਟਵੀਟ ਕਰਦੇ ਕਿਹਾ ਕਿ ‘ਮੈਨੂੰ ਸਮਝ ਨਹੀਂ ਆ ਰਹੀ ਕਿ ਮੁਹੰਮਦ ਮੁਸਤਫਾ (Mohammad Mustafa) ਦੇ ਮਨ ਦੀ ਕੀ ਸਥਿਤੀ ਹੈ ਕਿ ਉਹ ਕਿਸੇ ਹੋਰ ਨਾਲ ਆਪਣੀ ਨਿੱਜੀ ਦੁਸ਼ਮਣੀ ਲਈ ਆਪਣੀਆਂ ਮਨਘੜਤ ਕਹਾਣੀਆਂ ਕਿਉਂ ਬਣਾ ਰਿਹਾ ਹੈ? ਸਭ ਤੋਂ ਪਹਿਲਾਂ ਮੈਂ ਮੁਹੰਮਦ ਮੁਸਤਫਾ (Mohammad Mustafa) ਨੂੰ ਬਚਾਉਣ ਲਈ ਆਪਣੀ ਨੌਕਰੀ ਨੂੰ ਖ਼ਤਰੇ ਵਿੱਚ ਕਿਉਂ ਪਾਵਾਂਗਾ ?, ਹਾਲਾਂਕਿ ਉਸਦੀ ਪਤਨੀ ਪਿਛਲੀ ਸਰਕਾਰ ਵਿੱਚ ਕੈਬਨਿਟ ਮੰਤਰੀ ਸੀ।

ਦੂਜਾ, ਮੇਰੇ ਕੋਲ ਕਦੇ ਵੀ ਕਿਸੇ ਨੂੰ ਬਚਾਉਣ ਲਈ ਇੰਨੀ ਸ਼ਕਤੀ ਅਤੇ ਅਧਿਕਾਰ ਨਹੀਂ ਸਨ। ਮੇਰੇ ਵਿਰੁੱਧ ਲਗਾਏ ਜਾ ਰਹੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ। ਜਿਹੜੀ ਕਹਾਣੀ ਉਹ ਦੱਸ ਰਿਹਾ ਹੈ, ਉਸ 'ਤੇ ਵਿਸ਼ਵਾਸ ਕਰਨਾ ਔਖਾ ਹੈ। ਮੈਨੂੰ ਮੁਹੰਮਦ ਮੁਸਤਫਾ (Mohammad Mustafa) ਦੇ ਇਰਾਦੇ ਨੂੰ ਦਿਖਾਉਣ ਲਈ ਕਿਸੇ ਵਿਸ਼ੇਸ਼ ਸੋਚਣ ਸ਼ਕਤੀ ਦੀ ਜ਼ਰੂਰਤ ਨਹੀਂ ਹੈ ਕਿ ਉਹ ਮੈਨੂੰ ਕਿਸੇ ਹੋਰ ਦੇ ਵਿਰੁੱਧ ਕਿਵੇਂ ਖੜਾ ਕਰਨਾ ਚਾਹੁੰਦਾ ਹੈ।

ਮੁਹੰਮਦ ਮੁਸਤਫਾ (Mohammad Mustafa) ਖੁਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਰਜ਼ੀਆ ਸੁਲਤਾਨਾ ਪਿਛਲੀ ਸਰਕਾਰ ਵਿੱਚ ਮੰਤਰੀ ਰਹੀ ਹੈ ਜਿਸ ਵਿੱਚ ਉਹ ਅਜੇ ਵੀ ਹੈ।

ਮੈਂ ਹੈਰਾਨ ਹਾਂ ਕਿ ਮੁਹੰਮਦ ਮੁਸਤਫਾ (Mohammad Mustafa) ਆਪਣੇ ਆਪ ਨੂੰ ਨਿਡਰ ਕਹਿ ਰਿਹਾ ਹੈ, ਇਸ ਲਈ ਹੁਣ ਤੱਕ ਉਸਨੂੰ ਸੱਚ ਬੋਲਣ ਤੋਂ ਕੌਣ ਰੋਕ ਰਿਹਾ ਸੀ, ਜਿਵੇਂ ਕਿ ਮੁਹੰਮਦ ਮੁਸਤਫਾ (Mohammad Mustafa) ਸਨਸਨੀਖੇਜ਼ ਸੱਚ ਦੱਸਣ ਦਾ ਦਾਅਵਾ ਕਰ ਰਿਹਾ ਹੈ, ਉਹ ਇਸ ਨੂੰ ਆਮ ਲੋਕਾਂ ਵਿੱਚ ਜਨਤਕ ਕਰਨ ਲਈ ਕਿਸਨੂੰ ਰੋਕ ਰਿਹਾ ਸੀ? ਜਾਂ ਕੀ ਉਹ ਡਰਦਾ ਸੀ ਕਿ ਉਸ ਕੋਲ ਇਸ ਬਾਰੇ ਕੋਈ ਸਬੂਤ ਨਹੀਂ ਸੀ ਕਿ ਉਹ ਕੀ ਕਹਿ ਰਿਹਾ ਸੀ।

ਮੁਹੰਮਦ ਮੁਸਤਫ਼ਾ (Mohammad Mustafa) ਵੱਲੋਂ ਕਿਹਾ ਗਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ ਕਿ ਉਹ ਉਨ੍ਹਾਂ ਨੂੰ ਜੱਟ ਅੰਦਾਜ਼ ਵਿੱਚ ਗਲੀ ਵਿੱਚ ਘਸੀਟ ਲੈਣਗੇ, ਇਸ ਦੇ ਲਈ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਇੱਕ ਪਾਸੇ ਮੁਹੰਮਦ ਮੁਸਤਫ਼ਾ (Mohammad Mustafa) ਕਹਿ ਰਿਹਾ ਹੈ ਕਿ ਮੈਂ ਉਨ੍ਹਾਂ ਨੂੰ ਇਹ ਸੰਦੇਸ਼ ਦਿੱਤਾ ਹੈ ਅਤੇ ਦੂਜੇ ਪਾਸੇ ਇਹ ਕਹਿੰਦੇ ਹੋਏ ਦੱਸਿਆ ਗਿਆ ਹੈ ਕਿ ਜਦੋਂ ਉਹ ਜ਼ਬਰਦਸਤੀ ਕਿਸੇ ਕਤਲ ਕੇਸ ਵਿੱਚ ਸ਼ਾਮਲ ਹੋਇਆ ਸੀ, ਤਾਂ ਇਹ ਵੀ ਜਾਣਿਆ ਜਾਂਦਾ ਸੀ।

ਅੰਤ ਵਿੱਚ ਮੈਂ ਸਿਰਫ ਇਹ ਕਹਿਣਾ ਚਾਹਾਂਗਾ ਕਿ ਬਿਨਾਂ ਕਿਸੇ ਆਧਾਰ ਦੇ ਅਜਿਹੇ ਦੋਸ਼ ਲਗਾਉਣਾ ਜਾਂ ਦੋਸ਼ ਦੇਣਾ ਸਹੀ ਨਹੀਂ ਹੈ, ਜਦੋਂ ਕਿ ਮੇਰੀ ਇਨ੍ਹਾਂ ਗੱਲਾਂ ਵਿੱਚ ਕੋਈ ਸ਼ਮੂਲੀਅਤ ਨਹੀਂ ਹੈ।

ਮੁਹੰਮਦ ਮੁਸਤਫ਼ਾ ਨੇ ਇਹ ਕੀਤਾ ਸੀ ਟਵੀਟ

ਮੁਹੰਮਦ ਮੁਸਤਫ਼ਾ (Mohammad Mustafa) ਨੇ ਟਵੀਟ 'ਚ ਲਿਖਿਆ ਕਿ ਪੰਜਾਬ ਦੇ ਸਭ ਤੋਂ ਤਾਕਤਵਾਰ ਕਹੇ ਜਾਣ ਵਾਲੇ ਮੁੱਖ ਮੰਤਰੀ ਜੋ ਮੇਰੇ ਲਈ ਸ਼ਾਇਦ ਨਹੀਂ ਸੀ। ਉਨ੍ਹਾਂ ਲਿਖਿਆ ਕਿ ਮੁੱਖ ਮੰਤਰੀ ਦੇ ਅਹੁਦੇ 'ਤੇ ਰਹਿੰਦਿਆਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਈ ਵਾਰ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਸੀ। ਜਿਸ ਦੀ ਉਨ੍ਹਾਂ ਕਦੇ ਵੀ ਪਰਵਾਹ ਨਹੀਂ ਕੀਤੀ। ਮੁਸਤਫ਼ਾ ਨੇ ਲਿਖਿਆ ਕਿ ਜੋ ਵੀ ਗਿੱਦੜ ਭਬਕੀਆਂ ਉਨ੍ਹਾਂ ਨੂੰ ਮਿਲੀਆਂ ਉਹ ਸਿਰਫ਼ ਉਸ ਦਾ ਸ਼ਾਂਤ ਰਹਿ ਕੇ ਲਿਖ ਕੇ ਜਵਾਬ ਦਿੰਦੇ ਹਨ।

ਪਹਿਲੀ ਵਾਰ ਮਿਲੀ ਧਮਕੀ

ਮੁਸਤਫ਼ਾ (Mohammad Mustafa) ਨੇ ਲਿਖਿਆ ਕਿ ਸਭ ਤੋਂ ਪਹਿਲਾਂ 19 ਮਾਰਚ 2021 ਨੂੰ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਵਲੋਂ ਉਨ੍ਹਾਂ ਦੀ ਪਤਨੀ ਰਜ਼ੀਆ ਸੁਲਤਾਨਾ ਨੂੰ ਧਮਕੀ ਦਿੱਤੀ ਕਿ ਉਹ ਮੁਸਤਫ਼ਾ ਨੂੰ ਸਮਝਾਉਣ ਕਿ ਆਪਣੀ ਹੱਦ 'ਚ ਰਹਿਣ ਨਹੀਂ ਇਸ ਦਾ ਅੰਜ਼ਾਮ ਸਹੀ ਨਹੀਂ ਹੋਵੇਗਾ।

ਦੂਜੀ ਵਾਰ ਦਿੱਤੀ ਧਮਕੀ

ਦੂਸਰਾ 16 ਮਈ 2021 ਨੂੰ ਕੈਪਟਨ ਨੇ ਆਪਣੇ ਓ.ਐਸ.ਡੀ ਸੰਦੀਪ ਸੰਧੂ ਰਾਹੀ ਕਹਾਇਆ ਕਿ ਜੇਕਰ ਮੁਹੰਮਦ ਮੁਸਤਫ਼ਾ ਨਵਜੋਤ ਸਿੱਧੂ, ਪਰਗਟ, ਪ੍ਰਤਾਪ ਜਾਂ ਬਾਕੀ ਹੋਰ ਵਿਧਾਇਕਾਂ ਤੋਂ ਵੱਖ ਨਹੀਂ ਹੋਏ ਜੋ ਪਾਰਟੀ ਦੇ ਲੋਕਾਂ ਨੂੰ ਕੈਪਟਨ ਖਿਲਾਫ਼ ਕਰ ਰਹੇ ਹਨ ਤਾਂ ਉਹ ਮੁਸਤਫ਼ਾ ਨੂੰ ਗਲੀਆਂ 'ਚ ਜੱਟ ਸਟਾਈਲ 'ਚ ਘਸੀਟਣਗੇ।

Mustafa

ਤੀਜੀ ਵਾਰ ਵੀ ਧਮਕਾਇਆ

ਮੁਸਤਫ਼ਾ (Mohammad Mustafa) ਨੇ ਦੱਸਿਆ ਕਿ ਤੀਸਰਾ 11 ਅਗਸਤ 2021 ਨੂੰ ਜਦੋਂ ਉਨ੍ਹਾਂ ਇੱਕ ਅਖ਼ਬਾਰ ਨੂੰ ਇੰਟਰਵਿਊ ਦਿੱਤਾ ਕਿ 2022 ਦੀਆਂ ਚੋਣਾਂ 'ਚ ਉਹ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਬਣਦਾ ਦੇਖਣਾ ਚਾਹੁੰਦੇ ਹਨ ਤਾਂ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਹੀਰਾ ਸੋਢੀ ਰਾਹੀ ਉਨ੍ਹਾਂ ਨੂੰ ਕਿਹਾ ਗਿਆ ਕਿ ਇਹ ਆਖ਼ਰੀ ਚਿਤਾਵਨੀ ਹੈ, ਜੇਕਰ ਫਿਰ ਤੋਂ ਮੁਸਤਫ਼ਾ ਨੇ ਨਵਜੋਤ ਸਿੱਧੂ ਖਿਲਾਫ਼ ਬੋਲਿਆ ਤਾਂ ਉਸ ਨੂੰ ਉਲਟਾ ਲਟਕਾ ਦੇਵਾਂਗਾ।

ਇਸ ਦੇ ਨਾਲ ਹੀ ਆਪਣੇ ਸ਼ਾਇਰਾਨਾ ਅੰਦਾਜ 'ਚ ਲਿਖਦੇ ਹੋਏ ਮੁਸਤਫ਼ਾ ਨੇ ਕਿਹਾ..

ਨਾ ਪੂਛ ਮੇਰੇ ਸਬਰ ਕੀ ਵੁਸਤ ਕਹਾਂ ਤੱਕ ਹੈ,

ਸਤਾ ਕਰ ਦੇਖ ਲੇ ਜ਼ਾਲਿਮ ਤੇਰੀ ਤਾਕਤ ਜਹਾਂ ਤੱਕ ਹੈ,

ਸਿਤਮਗਰ ਤੁਝ ਸੇ ਉਮੀਦ ਏ ਕਰਮ ਹੋਗੀ ਜਿਨਹੇ ਹੋਗੀ,

ਹਮੇਂ ਤੋਂ ਦੇਖਨਾ ਹੈ ਕਿ ਤੂੰ ਜ਼ਾਲਿਮ ਕਹਾਂ ਤੱਕ ਹੈ।

ਇਸ ਦੇ ਨਾਲ ਹੀ ਲਿਖਦਿਆਂ ਮੁਹੰਮਦ ਮੁਸਤਫ਼ਾ (Mohammad Mustafa) ਨੇ ਕਿਹਾ ਕਿ ਉਹ ਵੀ ਜਵਬਾਬ ਦੇ ਸਕਦੇ ਸਨ ਪਰ ਸਤਿਕਾਰਯੋਗ ਪਰਨੀਤ ਕੌਰ ਮੈਨੂੰ ਆਪਣੇ ਸਿਆਸੀ ਸਫ਼ਰ 'ਚ ਮਿਲੇ ਹਨ ਅਤੇ ਨਾਲ ਹੀ ਪਤਨੀ ਰਜ਼ੀਆ ਸੁਲਤਾਨਾ ਨੇ ਵੀ ਰੋਕਿਆ ਕਿ ਕੁਝ ਨਾ ਕਰਾਂ ਜਿਸ ਨਾਲ ਕਿ ਪਰਿਵਾਰ ਅਤੇ ਦੋਸਤਾਂ ਨੂੰ ਨੁਕਸਾਨ ਹੋਵੇ।

ਇਹ ਵੀ ਪੜ੍ਹੋ:ਸਿੱਧੂ ਦੇ ਸਲਾਹਕਾਰ ਮੁਸਤਫਾ ਨੇ ਦਿੱਤੀ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਲਾਹ, ਅਗਲੇ ਮੁੱਖ ਮੰਤਰੀ ਬਾਰੇ ਵੀ ਕਹੀ ਇਹ ਗੱਲ

Last Updated :Oct 17, 2021, 5:29 PM IST

ABOUT THE AUTHOR

...view details