ਪੰਜਾਬ

punjab

ਸ਼੍ਰੋਮਣੀ ਅਕਾਲੀ ਦਲ ਪਰਚਿਆਂ ਤੋਂ ਨਹੀ ਡਰਦਾ: ਸੁਖਬੀਰ ਬਾਦਲ, ਚੰਨੀ ਨੇ ਡੇੇਰਾ ਬਿਆਸ ਮੁੱਖੀ ਨਾਲ ਮੁਲਾਕਾਤ ਕੀਤੀ, ਪੜ੍ਹੋ ਈ.ਟੀ.ਵੀ ਭਾਰਤ ਟੌਪ ਨਿਊਜ਼

By

Published : Dec 23, 2021, 6:13 AM IST

ਕੱਲ੍ਹ ਅਤੇ ਅੱਜ ਦੀਆਂ ਵੱਡੀਆਂ ਖਬਰਾਂ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ। ਅੱਜ ਦੀ ਖਬਰ ਜਿਹੜੀ ਤੁਹਾਡੀ ਨਜ਼ਰ 'ਚ ਰਹਿਣਗੀਆਂ ਅਤੇ ਕੱਲ੍ਹ ਦੀ ਵੱਡੀ ਖਬਰਾਂ, ਜਿਸ ਬਾਰੇ ਤੁਸੀਂ ਜ਼ਰੂਰ ਜਾਣਨਾ ਚਾਹੋਗੇ। ਈ.ਟੀ.ਵੀ ਭਾਰਤ ਦੇ EXCLUSIVE ਅਤੇ EXPLAINER ਬਾਰੇ ਪੜ੍ਹੋ......

ਈਟੀਵੀ ਭਾਰਤ ਟੌਪ ਨਿਊਜ਼
ਈਟੀਵੀ ਭਾਰਤ ਟੌਪ ਨਿਊਜ਼

ਅੱਜ ਦੀਆਂ ਵੱਡੀਆਂ ਖਬਰਾਂ

  1. ਅੱਜ ਚਰਨਜੀਤ ਚੰਨੀ ਦੀ ਲੁਧਿਆਣਾ ਦੇ ਦਾਖਾ ਵਿੱਚ ਰੈਲੀ

2. ਅੱਜ ਕਿਸਾਨਾਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ

ਕੱਲ੍ਹ ਦੀਆਂ ਖ਼ਬਰਾਂ ਜੋ ਤੁਹਾਡੇ ਲਈ ਖ਼ਾਸ

1.ਸ਼੍ਰੋਮਣੀ ਅਕਾਲੀ ਦਲ ਪਰਚਿਆਂ ਤੋਂ ਨਹੀ ਡਰਦਾ: ਸੁਖਬੀਰ ਬਾਦਲ

ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਲਤਾਨਪੁਰ ਲੋਧੀ ਵਿੱਚ ਵਿਸ਼ਾਲ ਰੈਲੀ ਕੀਤੀ ਗਈ, ਜਿਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਰਚਿਆਂ ਤੋਂ ਨਹੀ ਡਰਦਾ।

2.ਸਰਕਾਰੀ ਮੁਲਾਜ਼ਮਾਂ ਨੂੰ ਫਰਮਾਨ: ਵੈਕਸੀਨ ਸਰਟੀਫਿਕੇਟ ਨਹੀਂ ਤਾਂ ਸੈਲਰੀ ਨਹੀਂ

ਪੰਜਾਬ ਸਰਕਾਰ (Government of Punjab) ਨੇ ਆਪਣੇ ਇੱਕ ਨਵੇਂ ਆਦੇਸ਼ ਵਿੱਚ ਕਿਹਾ ਹੈ ਕਿ ਜੇਕਰ ਸੂਬਾ ਸਰਕਾਰ ਦੇ ਕਰਮਚਾਰੀ ਆਪਣੇ ਕੋਰੋਨਾ ਵੈਕਸੀਨ ਸਰਟੀਫਿਕੇਟ (Vaccine Certificate) ਨਹੀਂ ਦਿੰਦੇ ਤਾਂ ਅਜਿਹੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਤਨਖਾਹ ਨਹੀਂ ਮਿਲੇਗੀ।

3.ਚਰਨਜੀਤ ਚੰਨੀ ਨੇ ਡੇੇਰਾ ਬਿਆਸ ਮੁੱਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ

ਬੁੱਧਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਧਾ ਸੁਆਮੀ ਡੇਰਾ ਸਤਿਸੰਗ, ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਉਨ੍ਹਾਂ ਦੀ ਰਿਹਾਇਸ਼ ਉਤੇ ਮੁਲਾਕਾਤ ਕੀਤੀ।

Explainer--

1.ਪਿੰਗਲਵਾੜੇ 'ਚ ਰਹਿੰਦੇ ਸੋਹਣਾ ਤੇ ਮੋਹਣਾ ਨੇ ਜਿਊਂਦੀ ਜਾਗਦੀ ਪੈਦਾ ਕੀਤੀ ਮਿਸਾਲ

ਅੰਮ੍ਰਿਤਸਰ ਦੇ ਪਿੰਗਲਵਾੜਾ 'ਚ ਰਹਿੰਦੇ ਸੋਹਣਾ ਅਤੇ ਮੋਹਣਾ ਨੇ ਜਿਹੜੇ ਲੋਕ ਕਿਸਮਤ ਨੂੰ ਦੋਸ਼ ਦਿੰਦੇ ਹਨ, ਕਿ ਉਨ੍ਹਾਂ ਦੀ ਕਿਸਮਤ ਠੀਕ ਨਹੀਂ ਹੈ। ਉਸ ਨੂੰ ਕਿਤੇ ਨਾ ਕਿਤੇ ਸੋਹਣਾ ਅਤੇ ਮੋਹਣਾ ਨੇ ਦਰ ਕਿਨਾਰ ਕਰਕੇਇਕ ਵੱਡਾ ਇਤਿਹਾਸ ਸਿਰਜ ਦਿੱਤਾ ਹੈ।

Exclusive--

  1. ਚੰਡੀਗੜ੍ਹ: ਬੇਅਦਬੀ ਮਾਮਲੇ 'ਚ ਗੁਰਮੀਤ ਰਾਮ ਰਹੀਮ (Gurmeet Ram Rahim) ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ 6 ਜਨਵਰੀ ਤੱਕ ਰਾਹਤ ਮਿਲ ਗਈ ਹੈ। ਬਰਗਾੜੀ ਬੇਅਦਬੀ ਮਾਮਲੇ 'ਚ ਪੰਜਾਬ ਪੁਲਿਸ ਦੀ SIT ਟੀਮ ਰਾਮ ਰਹੀਮ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰਨਾ ਚਾਹੁੰਦੀ ਹੈ। ਇਸ ਮਾਮਲੇ ਸਬੰਧੀ ਐਸਆਈਟੀ ਦੀ ਤਰਫੋਂ ਦਲੀਲ ਵਿੱਚ ਕਿਹਾ ਗਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਐਸਆਈਟੀ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਤੋਂ ਸੁਨਾਰੀਆ ਜੇਲ੍ਹ ਵਿੱਚ ਜਾ ਕੇ ਪੁੱਛਗਿੱਛ ਕੀਤੀ ਹੈ, ਜਿਸ ਵਿੱਚ ਗੁਰਮੀਤ ਰਾਮ ਰਹੀਮ (Gurmeet Ram Rahim) ਨੇ ਸਹਿਯੋਗ ਨਹੀਂ ਕੀਤਾ।
    ਪ੍ਰੋਡਕਸ਼ਨ ਵਾਰੰਟ ਮਾਮਲੇ 'ਚ ਰਾਮ ਰਹੀਮ ਨੂੰ ਹਾਈਕੋਰਟ ਤੋਂ ਰਾਹਤ ਜਾਰੀ

ABOUT THE AUTHOR

...view details