ਪੰਜਾਬ

punjab

ਚੰਡੀਗੜ੍ਹ ਨਗਰ ਨਿਗਮ ਦੇ ਦੋ ਸੀਨੀਅਰ ਅਧਿਕਾਰੀਆਂ ਵਿੱਚ ਝੜਪ

By

Published : Aug 29, 2022, 9:09 PM IST

Updated : Aug 29, 2022, 9:16 PM IST

Chandigarh Municipal Corporation officers clash ਚੰਡੀਗੜ੍ਹ ਨਗਰ ਨਿਗਮ ਵਿੱਚ ਦੋ ਵੱਡੇ ਅਫਸਰਾਂ ਵਿੱਚ Chandigarh Municipal Corporation ਟਕਰਾਅ ਹੋ ਗਿਆ।

Chandigarh Municipal Corporation two senior officers of clash
Chandigarh Municipal Corporation two senior officers of clash

ਚੰਡੀਗੜ੍ਹ:ਅੱਜ ਚੰਡੀਗੜ੍ਹ ਨਗਰ ਨਿਗਮChandigarh Municipal Corporation officers clash ਵਿੱਚ ਦੋ ਵੱਡੇ ਅਫਸਰਾਂ ਵਿੱਚ Chandigarh Municipal Corporation ਟਕਰਾਅ ਹੋ ਗਿਆ। ਜਾਣਕਾਰੀ ਅਨੁਸਾਰ ਐਸਡੀਓ ਅਰਜੁਨ ਪੁਰੀ ਅਤੇ ਐਕਸੀਅਨ ਅਨੁਰਾਗ ਬਿਸ਼ਨੋਈ ਆਪਸ ਵਿੱਚ ਲੜ ਪਏ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐਸ.ਡੀ.ਓ ਅਰਜੁਨ ਕਿਸੇ ਕੰਮ ਲਈ ਐਕਸੀਅਨ ਅਨੁਰਾਗ ਬਿਸ਼ਨੋਈ ਦੇ ਤੀਜੀ ਮੰਜ਼ਿਲ ’ਤੇ ਬਣੇ ਦਫ਼ਤਰ ਵਿੱਚ ਦਾਖ਼ਲ ਹੋਏ। ਇਸ ਦੌਰਾਨ XEN ਨੇ ਇਸ ਤੋਂ ਪੱਲਾ ਝਾੜ ਲਿਆ, ਉਸ ਨੇ ਕਿਹਾ ਕਿ ਉਹ ਬਿਨਾਂ ਬੁਲਾਏ ਦਾਖਲ ਕਿਵੇਂ ਹੋਇਆ। ਇਸ ਮਗਰੋਂ ਮਾਹੌਲ ਖ਼ਰਾਬ ਹੋ ਗਿਆ ਅਤੇ ਐਸਡੀਓ ਨੂੰ ਪਾਨ ਸਟੈਂਡ ਚੁੱਕ ਕੇ ਮਾਰ ਦਿੱਤਾ ਗਿਆ।

ਇਸ ਤੋਂ ਬਾਅਦ ਸਥਿਤੀ ਹੱਥੋਪਾਈ ਵਿੱਚ ਬਦਲ ਗਈ। ਫਿਲਹਾਲ ਇਹ ਮਾਮਲਾ ਸੈਕਟਰ 17 ਦੇ ਥਾਣੇ ਪੁੱਜ ਗਿਆ ਹੈ। ਇਸ ਦੌਰਾਨ ਹੀ ਨੀਲਮ ਚੌਕੀ ਦੇ ਇੰਚਾਰਜ ਵਿਵੇਕ ਕੁਮਾਰ ਦਾ ਕਹਿਣਾ ਹੈ ਕਿ ਫਿਲਹਾਲ ਉਹ ਮਾਮਲੇ 'ਚ ਪੁੱਛਗਿੱਛ ਕਰ ਰਹੇ ਹਨ। ਇਸ ਲੜਾਈ ਵਿਚ ਸ਼ਾਮਲ ਦੋਵੇਂ ਧਿਰਾਂ ਫਿਲਹਾਲ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੀਆਂ ਹਨ। ਇਸ ਸਬੰਧੀ ਜਦੋਂ ਐਕਸੀਅਨ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।


ਸੂਤਰ ਦੱਸਦੇ ਹਨ ਕਿ ਕਮਰੇ 'ਚ ਚੱਲ ਰਹੀ ਬਹਿਸਬਾਜ਼ੀ ਅਤੇ ਹੱਥੋਪਾਈ ਦਾ ਪਤਾ ਉਦੋਂ ਲੱਗਾ, ਜਦੋਂ ਉਹ ਕਮਰੇ 'ਚੋਂ ਬਾਹਰ ਨਿਕਲਿਆ ਅਤੇ ਹੰਗਾਮਾ ਸ਼ੁਰੂ ਹੋ ਗਿਆ। ਫਿਲਹਾਲ ਨਿਗਮ ਦਾ ਕੋਈ ਵੀ ਵੱਡਾ ਅਧਿਕਾਰੀ ਇਸ ਮਾਮਲੇ ਵਿੱਚ ਖੁੱਲ੍ਹ ਕੇ ਨਹੀਂ ਬੋਲ ਰਿਹਾ। ਉਧਰ, ਚੰਡੀਗੜ੍ਹ ਨਗਰ ਨਿਗਮ Chandigarh Municipal Corporation ਦੀ ਮੇਅਰ ਸਰਬਜੀਤ ਕੌਰ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਘਟਨਾ ਵਿੱਚ ਇੱਕ ਅਧਿਕਾਰੀ ਦੇ ਕੱਪੜੇ ਵੀ ਫੱਟ ਗਏ ਹਨ। ਹਾਲਾਂਕਿ ਘਟਨਾ ਦੇ ਸਮੇਂ ਉਹ ਦਫਤਰ 'ਚ ਨਹੀਂ ਸੀ।

ਇਹ ਵੀ ਪੜੋ:-ਰੋਪੜ ਪੁਲਿਸ ਵੱਲੋ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ 6 ਮੈਂਬਰ ਕਾਬੂ

Last Updated : Aug 29, 2022, 9:16 PM IST

ABOUT THE AUTHOR

...view details