ਪੰਜਾਬ

punjab

ਪੰਜਾਬ ਦੇ ਟੋਕੀਓ ਓਲਪਿੰਕ ਜੇਤੂ ਖਿਡਾਰੀਆਂ ਨੂੰ ਸੀਐੱਮ ਦੀ ਦਾਵਤ

By

Published : Sep 8, 2021, 10:10 AM IST

ਟਵੀਟ ’ਚ ਦੱਸਿਆ ਗਿਆ ਹੈ ਕਿ ਰਾਤ ਦੇ ਖਾਣੇ ’ਚ ਪਟਿਆਲਾ ਕੁਜ਼ੀਨ ਤੋਂ ਲੈ ਕੇ ਪੁਲਾਓ, ਮਟਨ, ਚਿਕਨ ਵਰਗੇ ਲਜ਼ੀਜ ਪਕਵਾਨ ਰਹਿਣਗੇ। ਜਿਨ੍ਹਾਂ ਨੂੰ ਮੁੱਖਮੰਤਰੀ ਖੁਦ ਤਿਆਰ ਕਰਨਗੇ।

ਪੰਜਾਬ ਦੇ ਟੋਕਿਓ ਓਲਪਿੰਕ ਜੇਤੂ ਖਿਡਾਰੀਆਂ ਨੂੰ ਸੀਐੱਮ ਦੀ ਦਾਵਤ
ਪੰਜਾਬ ਦੇ ਟੋਕਿਓ ਓਲਪਿੰਕ ਜੇਤੂ ਖਿਡਾਰੀਆਂ ਨੂੰ ਸੀਐੱਮ ਦੀ ਦਾਵਤ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਪੰਜਾਬ ਜੇਤੂ ਓਲਪਿੰਕ ਖਿਡਾਰੀਆਂ ਨੂੰ ਆਪਣੇ ਘਰ ਡਿਨਰ ਦਾ ਸੱਦਾ ਦਿੱਤਾ ਹੈ। ਇਸ ’ਚ ਗੋਲਡ ਮੈਡਲਿਸਟ ਨੀਰਜ ਚੋਪੜਾ (gold medalist neeraj chopra) ਵੀ ਸ਼ਾਮਲ ਹੋਣਗੇ। ਇਸ ਸਬੰਧੀ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਰਾਹੀ ਜਾਣਕਾਰੀ ਦਿੱਤੀ ਹੈ।

ਟਵੀਟ ਰਾਹੀ ਦਿੱਤੀ ਜਾਣਕਾਰੀ

ਟਵੀਟ ’ਚ ਦੱਸਿਆ ਗਿਆ ਹੈ ਕਿ ਰਾਤ ਦੇ ਖਾਣੇ ’ਚ ਪਟਿਆਲਾ ਕੁਜ਼ੀਨ ਤੋਂ ਲੈ ਕੇ ਪੁਲਾਓ, ਮਟਨ, ਚਿਕਨ ਵਰਗੇ ਲਜ਼ੀਜ ਪਕਵਾਨ ਰਹਿਣਗੇ। ਜਿਨ੍ਹਾਂ ਨੂੰ ਮੁੱਖਮੰਤਰੀ ਖੁਦ ਤਿਆਰ ਕਰਨਗੇ। ਟਵੀਟ ਚ ਇਹ ਵੀ ਦੱਸਿਆ ਗਿਆ ਹੈ ਕਿ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਓਲਪਿੰਕ ਜੇਤੂਆਂ ਅਤੇ ਨੀਰਜ ਚੋਪੜਾ ਨਾਲ ਇਸ ਸਬੰਧੀ ਵਾਅਦਾ ਕੀਤਾ ਸੀ ਜਿਸ ਨੂੰ ਉਹ ਪੂਰਾ ਕਰ ਰਹੇ ਹਨ। ਇਸ ਟਵੀਟ ਦੇ ਨਾਲ ਹੀ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵੀ ਲਗਾਈ ਹੈ ਜਿਸ ਚ ਉਹ ਖਾਣਾ ਬਣਾਉਂਦੇ ਹੋਏ ਨਜਰ ਆ ਰਹੇ ਹਨ।

ਇਹ ਰਹਿਣਗੇ ਮਹਿਮਾਨ

ਦੱਸ ਦਈਏ ਕਿ ਸੀਐੱਮ ਕੈਪਟਨ ਅਮਰਿੰਦਰ ਸਿੰਘ (CM Captain Amarinder Singh ) ਦੇ ਡਿਨਰ ’ਚ ਟੋਕੀਓ ਓਲਪਿੰਕ ਚ ਬ੍ਰਾਂਜ ਮੈਡਲ ਜਿੱਤਣ ਵਾਲੀ ਪੁਰਸ਼ ਹਾਕੀ ਟੀਮ ਦੇ ਕਪਤਨਾ ਮਨਪ੍ਰੀਤ ਸਿੰਘ, ਖਿਡਾਰੀ ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ, ਸਿਮਰਨਜੀਤ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ, ਸ਼ਮਸ਼ੇਰ ਸਿੰਘ, ਵਰੂਣ ਕੁਮਾਰ, ਦਿਲਪ੍ਰੀਤ ਸਿੰਘ ਅਤੇ ਹਾਰਦਿਕ ਸਿੰਘ ਸ਼ਾਮਲ ਹੋਣਗੇ। ਇਨ੍ਹਾਂ ਤੋਂ ਇਲਾਵਾ ਟੋਕਿਓ ਓਲੰਪਿਕ (Tokyo Olympics) ਖੇਡਾਂ ਦੇ ਵਿੱਚ ਪੰਜਾਬ ਦਾ ਦੇਸ਼ ਤੇ ਪੂਰੇ ਵਿਸ਼ਵ ਵਿੱਚ ਨਾਮ ਰੌਸ਼ਨ ਕਰਨ ਵਾਲੀ ਡਿਸਕਸ ਥ੍ਰੋਅ ਖਿਡਾਰਨ ਕਮਲਪ੍ਰੀਤ ਕੌਰ ਵੀ ਇਸ ਡਿਨਰ ’ਚ ਸ਼ਾਮਲ ਹੋਣਗੇ।

ਇਹ ਵੀ ਪੜੋ: ਹਾਕੀ ਨੂੰ ਕੌਮੀ ਖੇਡ ਬਣਾਉਣ ਦੀ ਮੰਗ ਵਾਲੀ ਪਟੀਸ਼ਨ ਸੁਪਰੀਮ ਕੋਰਟ ਨੇ ਸੁਣਾਇਆ ਇਹ ਫੈਸਲਾ

ਕਾਬਿਲੇਗੌਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੇਤੂ ਖਿਡਾਰੀਆਂ ਦੇ ਸਨਮਾਨ ਸਮਾਰੋਹ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਨਾਲ ਖਾਣਾ ਜ਼ਰੂਰ ਸਾਂਝਾ ਕਰਨਗੇ। ਜਿਸ ’ਚ ਉਹ ਖਿਡਾਰੀਆਂ ਨੂੰ ਖੁਦ ਪਕਵਾਨ ਤਿਆਰ ਕਰਕੇ ਖਿਲਾਉਣਗੇ।

ਇਹ ਵੀ ਪੜੋ: ਜਾਣੋਂ ਓਲੰਪਿਕ ‘ਚ ਧੁੰਮਾਂ ਪਾਉਣ ਵਾਲੀ ਕਮਲਪ੍ਰੀਤ ਦੇ ਕੁਝ ਦਿਲਚਸਪ ਕਿੱਸੇ

ਟੋਕੀਓ ਓਲਪਿੰਕ ਖੇਡਾਂ ਚ ਪੰਜਾਬ ਦਾ ਨਾਂ ਰੋਸ਼ਨ ਕਰਨ ਵਾਲੀ ਡਿਸਕਸ ਥ੍ਰੋਅ ਖਿਡਾਰਨ ਕਮਲਪ੍ਰੀਤ ਕੌਰ (Kamalpreet Kaur) ਨੇ ਈਟੀਵੀ ਭਾਰਤ ਦੇ ਨਾਲ ਗੱਲਬਾਤ ਕਰਨ ਦੌਰਾਨ ਉਨ੍ਹਾਂ ਨੇ ਖਾਣਾ ਖਾਣ ਬਾਰੇ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ਸੀ।

ABOUT THE AUTHOR

...view details