ਪੰਜਾਬ

punjab

ਨਸ਼ਾ ਕਰਨ ਵਾਲੇ ਨੌਜਵਾਨ ਨੇ ਪ੍ਰਦਰਸ਼ਨ 'ਚ ਆ ਕੇ ਕੀਤੇ ਅਹਿਮ ਖੁਲਾਸੇ

By

Published : Mar 29, 2022, 1:14 PM IST

ਪੰਜਾਬ 'ਚ ਚਿੱਟੇ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਬੀਤੇ ਦਿਨ ਚਿੱਟੇ ਕਾਰਨ ਦੋ ਮੌਤਾਂ ਹੋਣ ਤੋਂ ਬਾਅਦ ਦੇ ਧੋਬੀਆਣਾ ਬਸਤੀ ਦੇ ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ ਮੋਰਚਾ ਖੋਲਿਆ ਗਿਆ।

ਨਸ਼ਾ ਕਰਨ ਵਾਲੇ ਨੌਜਵਾਨ ਨੇ ਪ੍ਰਦਰਸ਼ਨ 'ਚ ਆ ਕੀਤੇ ਅਹਿਮ ਖੁਲਾਸੇ
ਨਸ਼ਾ ਕਰਨ ਵਾਲੇ ਨੌਜਵਾਨ ਨੇ ਪ੍ਰਦਰਸ਼ਨ 'ਚ ਆ ਕੀਤੇ ਅਹਿਮ ਖੁਲਾਸੇ

ਬਠਿੰਡਾ :ਪੰਜਾਬ 'ਚ ਚਿੱਟੇ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਬੀਤੇ ਦਿਨ ਚਿੱਟੇ ਕਾਰਨ ਦੋ ਮੌਤਾਂ ਹੋਣ ਤੋਂ ਬਾਅਦ ਦੇ ਧੋਬੀਆਣਾ ਬਸਤੀ ਦੇ ਲੋਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ ਮੋਰਚਾ ਖੋਲਿਆ ਗਿਆ। ਮੁਹੱਲਾ ਨਿਵਾਸੀਆਂ ਨੇ ਪ੍ਰਸ਼ਾਸਨ ਖਿਲਾਫ ਧਰਨਾ ਲਗਾ ਦਿੱਤਾ।

ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਤਸਕਰਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਜੇਕਰ ਪ੍ਰਸ਼ਾਸਨ ਨੂੰ ਇਨ੍ਹਾਂ ਤਸਕਰਾਂ ਸਬੰਧੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਤਾਂ ਪ੍ਰਸ਼ਾਸਨ ਇੰਨਾ ਤੇ ਕਾਰਵਾਈ ਕਰਨ ਦੀ ਬਜਾਏ ਸੂਚਨਾ ਦੇਣ ਵਾਲਿਆਂ 'ਤੇ ਹੀ ਕਾਰਵਾਈ ਕਰਦਾ ਹੈ।

ਨਸ਼ਾ ਕਰਨ ਵਾਲੇ ਨੌਜਵਾਨ ਨੇ ਪ੍ਰਦਰਸ਼ਨ 'ਚ ਆ ਕੀਤੇ ਅਹਿਮ ਖੁਲਾਸੇ

ਪ੍ਰਸ਼ਾਸਨ ਨਸ਼ਾ ਤਸ਼ਕਰਾਂ 'ਤੇ ਕਾਰਵਾਈ ਕਰਨ ਤੋਂ ਪਹਿਲਾ ਹੀ ਉਨ੍ਹਾਂ ਨੂੰ ਸੂਚਨਾ ਦੇ ਦਿੰਦਾ ਹੈ। ਇਸ ਦੇ ਲਈ ਰੇਡ ਕਰਨ ਤੋਂ ਬਾਅਦ ਉਨ੍ਹਾਂ ਦੇ ਹੱਥ ਕੋਈ ਸਬੂਤ ਨਹੀਂ ਲੱਗਦੇ। ਨਸ਼ਾ ਤਸ਼ਕਰ ਬੇਇਮਾਨ ਅਧਿਕਾਰੀਆਂ ਦੇ ਕਾਰਨ ਬਚ ਜਾਂਦੇ ਹਨ।

ਪ੍ਰਦਰਸ਼ਨ ਦੌਰਾਨ ਮੌਕੇ ਤੇ ਪਹੁੰਚੇ ਇਕ ਨਸ਼ੇ ਕਰਨ ਵਾਲੇ ਨੌਜਵਾਨ ਨੇ ਨਸ਼ੇ ਸੰਬੰਧੀ ਅਹਿਮ ਖੁਲਾਸੇ ਕਰਦੇ ਹੋਏ ਕਿਹਾ ਕਿ ਪੰਜ ਸੌ ਰੁਪਏ ਦੀ ਵੈਟ ਮਿਲਦੀ ਹੈ। ਉਨ੍ਹਾਂ ਵੱਲੋਂ ਇਹ ਪੈਸੇ ਟੋਪੀ ਪਾ ਕੇ ਲਿਆਂਦੇ ਜਾਂਦੇ ਹਨ ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਚਿੱਟੇ ਨੂੰ ਰੋਕਣ ਲਈ ਅਤੇ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ।

ਇਹ ਵੀ ਪੜ੍ਹੋ:-ਲੁਧਿਆਣਾ ਵਿੱਚ ਅੱਜ ਫੇਰ ਹੋਵੇਗੀ ਸਿੱਧੂ 'ਧੜੇ' ਦੀ ਮੀਟਿੰਗ !

ABOUT THE AUTHOR

...view details