ਪੰਜਾਬ

punjab

ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀ ਦਾ ਵਧਿਆ ਪੁਲਿਸ ਰਿਮਾਂਡ

By

Published : Aug 6, 2021, 3:20 PM IST

ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀ ਨਿੱਕਾ ਖੱਡੂਰੀਆ ਅਜਨਾਲਾ ਪੁਲਸ ਵਲੋਂ ਅੱਜ ਅਧਾਲਤ 'ਚ ਪੇਸ਼ ਕੀਤਾ ਗਿਆ। ਅਜਨਾਲਾ ਅਦਾਲਤ ਵੱਲੋਂ ਦੋਹਾਂ ਨੂੰ ਦੋ ਦਿਨੀਂ ਜੁਡੀਸ਼ਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।

ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀ ਨੂੰ ਅਦਾਲਤ 'ਚ ਕੀਤਾ ਪੇਸ਼
ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀ ਨੂੰ ਅਦਾਲਤ 'ਚ ਕੀਤਾ ਪੇਸ਼

ਅੰਮ੍ਰਿਤਸਰ: ਅਜਨਾਲਾ ਪੁਲਿਸ ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀ ਨਿੱਕਾ ਖੱਡੂਰੀਆ ਨੂੰ ਸਥਾਨਕ ਅਦਾਲਤ 'ਚ ਪੇਸ਼ ਕੀਤਾ। ਅਜਨਾਲਾ ਅਦਾਲਤ ਵੱਲੋਂ ਦੋਹਾਂ ਨੂੰ ਦੋ ਦਿਨੀਂ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।

ਬੀਤੇ ਦਿਨੀਂ ਦਿਹਾਤੀ ਪੁਲਿਸ ਨੇ ਦੋਹਾਂ ਨੂੰ ਅਜਨਾਲਾ ਦੇ ਪਿੰਡ ਚਮਿਆਰੀ ਵਿਖੇ ਗੁਪਤ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਦੋਹਾਂ ਕੋਲੋਂ ਮੌਕੇ 'ਤੇ ਕਈ ਹਥਿਆਰ ਬਰਾਮਦ ਕੀਤੇ ਸਦੇ। ਪੁਲਿਸ ਨੇ ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀ ਕੋਲੋਂ 5 ਪਿਸਤੌਲਾ, 1ਰਾਈਫਲ, ਦਰਜਨਾਂ ਜ਼ਿੰਦਾ ਰੌਂਦ ਤੇ ਇੱਕ ਸਵਿਫਟ ਕਾਰ ਮੌਕੇ ਤੋਂ ਬਰਾਮਦ ਕੀਤੀ ਸੀ। ਪੁਲਿਸ ਨੇ ਇਨ੍ਹਾਂ ਦੋਹਾਂ ਮੁਲਜ਼ਮਾਂ ਨੂੰ ਪਨਾਹ ਦੇਣ ਦੇ ਦੋਸ਼ 'ਚ ਉਨ੍ਹਾਂ ਦੇ ਸਾਥੀ ਗੁਰਲਾਲ ਨੂੰ ਵੀ ਤਰਨਤਾਰਨ ਤੋਂ ਕਾਬੂ ਕੀਤਾ ਸੀ। ਗੁਰਲਾਲ ਦੇ ਖਿਲਾਫ ਪੁਲਿਸ ਨੇ 28 ਜੁਲਾਈ ਨੂੰ ਅਦਾਲਤ ਤੋਂ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ।

ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀ ਨੂੰ ਅਦਾਲਤ 'ਚ ਕੀਤਾ ਪੇਸ਼

ਦੱਸਣਯੋਗ ਹੈ ਕਿ ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦਾ ਨਿੱਕਾ ਖੱਡੂਰੀਆ ਪ੍ਰਸਿੱਧ ਗਾਇਕ ਪ੍ਰੇਮ ਢਿੱਲੋਂ ਤੋਂ ਫਿਰੌਤੀ ਮੰਗਣ ਦੇ ਮਾਮਲੇ ਤੇ ਹੋਰਨਾਂ ਕਈ ਮਾਮਲਿਆਂ 'ਚ ਲੋੜੀਂਦੇ ਸਨ। ਪੁਲਿਸ ਨੇ ਦੋਹਾਂ ਨੂੰ ਅਦਾਲਤ 'ਚ ਪੇਸ਼ ਕਰ ਜੁਡੀਸ਼ੀਅਲ ਰਿਮਾਂਡ ਹਾਸਲ ਕੀਤਾ ਹੈ।

ਇਹ ਵੀ ਪੜ੍ਹੋ :ਕਿਸਾਨਾਂ ਦੀ ਸੰਸਦ 'ਚ ਸ਼ਾਮਲ ਹੋਣ ਪੁੱਜੇ ਰਾਹੁਲ ਗਾਂਧੀ

ABOUT THE AUTHOR

...view details