ਪੰਜਾਬ

punjab

ਅੰਮ੍ਰਿਤਸਰ ਪੁਲਿਸ ਨੇ ਪਿਛਲੇ 24 ਘੰਟਿਆਂ ਦੇ ਕਤਲ ਤੇ ਲੁੱਟ ਖੋਹ ਮਾਮਲੇ ਸੁਲਝਾਏ, ਵੱਖ ਵੱਖ ਕੇਸਾਂ ਵਿੱਚ ਕਰੀਬ 20 ਮੁਲਜ਼ਮ ਕਾਬੂ

By

Published : Sep 6, 2022, 6:40 PM IST

Updated : Sep 6, 2022, 7:10 PM IST

ਅੰਮ੍ਰਿਤਸਰ ਪੁਲਿਸ ਨੇ ਪਿਛਲੇ 24 ਘੰਟਿਆਂ ਦੇ ਦੌਰਾਨ ਤਿੰਨ ਕਤਲ ਕੇਸਾਂ ਵਿੱਚ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਨੇ ਕਤਲ ਮਾਮਲਿਆਂ ਤੇ ਲੁੱਟ ਖੋਹਾਂ ਦੇ ਵੱਖ-ਵੱਖ ਮਾਮਲਿਆਂ ਵਿੱਚ ਸਫਲਤਾ ਹਾਸਲ ਕੀਤੀ ਹੈ।

Amritsar police solved the cases of the last 24 hours
Amritsar police solved the cases of the last 24 hours

ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਨੇ ਪਿਛਲੇ 24 ਘੰਟਿਆਂ ਦੇ ਦੌਰਾਨ ਤਿੰਨ ਕਤਲ ਕੇਸਾਂ ਵਿੱਚ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਸਬੰਧੀ ਡਿਟੈਕਟਿਵ ਏਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਥਾਣਾ ਕੰਬੋਅ ਦੇ ਕੋਲੋਂ ਇਕ ਇਨੋਵਾ ਗੱਡੀ ਵਿਚੋਂ ਇਕ ਲਾਸ਼ ਮਿਲੀ ਸੀ। ਉਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕ ਗੁਰਜੀਤ ਸਿੰਘ ਉਰਫ ਸੋਨੂੰ ਨਾਂ ਦਾ ਲੜਕਾ, ਜੋ ਕਿ ਸੱਭਿਆਚਾਰਕ ਦਾ ਕੰਮ ਕਰਦਾ ਸੀ।

ਮਕਬੂਲਪੁਰਾ ਨੇੜੇ ਵੱਲਾ ਮੰਡੀ ਫਾਟਕ ਕੋਲ ਕੰਮ ਦੇ ਸਿਲਸਿਲੇ ਵਿੱਚ ਆਇਆ ਸੀ, ਜਿਸ ਨੂੰ ਅਗਲੇ ਦਿਨ ਆਪਣੀ ਇਨੋਵਾ ਗੱਡੀ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਰਾਮ ਤੀਰਥ ਰੋਡ ਦੇ ਨਜ਼ਦੀਕ ਪਾਇਆ ਗਿਆ। ਜਦੋਂ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਨੂੰ ਲੈ ਕੇ ਥਾਣਾ ਮਕਬੂਲਪੁਰਾ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਇਕ ਮੁਲਜ਼ਮ ਨੂੰ ਕਾਬੂ ਕੀਤਾ ਹੈ ਜਿਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ।




ਅੰਮ੍ਰਿਤਸਰ ਪੁਲਿਸ ਨੇ ਪਿਛਲੇ 24 ਘੰਟਿਆਂ ਦੇ ਕਤਲ ਤੇ ਲੁੱਟ ਖੋਹ ਮਾਮਲੇ ਸੁਲਝਾਏ, ਵੱਖ ਵੱਖ ਕੇਸਾਂ ਵਿੱਚ ਕਰੀਬ 20 ਮੁਲਜ਼ਮ ਕਾਬੂ





ਬੀਤੀ ਰਾਤ ਸੋਮਵਾਰ ਨੂੰ ਇਕ ਈ ਰਿਕਸ਼ਾ ਚਾਲਕ ਨੂੰ ਗੋਲੀ ਮਾਰਨ ਵਾਲੇ ਮੁਲਜ਼ਮ ਨੂੰ ਵੀ ਥਾਣਾ ਡੀ ਡਵੀਜ਼ਨ ਦੀ ਪੁਲਿਸ ਨੇ ਦੋ ਘੰਟਿਆਂ ਵਿੱਚ ਹੀ ਕਾਬੂ ਕਰ ਲਿਆ। ਪੁਲਿਸ ਨੇ ਮੁਲਜ਼ਮ ਨਾਲ ਜਿਹੜੀ ਪਿਸਤੌਲ ਨਾਲ ਗੋਲੀ ਚਲਾਈ, ਉਹ ਪਿਸਤੌਲ ਵੀ ਬਰਾਮਦ ਕੀਤੀ ਹੈ ਅਤੇ ਲਾਇਸੰਸ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।



ਉੱਥੇ ਹੀ ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਥਾਣਾ ਸੀ ਡਵੀਜ਼ਨ ਵਿਚ ਇਕ ਮੋਟਰਸਾਈਕਲ ਰਿਪੇਅਰ ਮਕੈਨਿਕ ਦਾ ਕੂੜੇ ਨੂੰ ਲੈ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੇ ਕਥਿਤ ਦੋਸ਼ੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਇਸ ਸਿਲਸਿਲੇ ਵਿਚ ਚਾਰੇ ਮੁਲਜ਼ਮ ਕਾਬੂ ਕਰ ਲਏ ਗਏ ਹਨ।



ਏਡੀਸੀਪੀ ਡਿਟੈਕਟਿਵ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਇਸੇ ਤਰ੍ਹਾਂ ਥਾਣਾ ਸੁਲਤਾਨਵਿੰਡ ਵਿਚ ਵੀ ਇਕ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਗਈ ਹੈ ਜਿਸ ਵਿਚ ਕਤਲ ਕਰਨ ਵਾਲੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਅਤੇ ਤੇਜ਼ਧਾਰ ਹਥਿਆਰ ਵੀ ਕਾਬੂ ਕਰ ਲਏ ਗਏ ਹਨ। ਇਸੇ ਤਰ੍ਹਾਂ ਪਾਕਿਸਤਾਨ ਤੇ ਹਿੰਦੁਸਤਾਨ ਦੇ ਮੈਚ ਵਿਚ ਦੜਾ ਸੱਟਾ ਲਗਾਉਣ ਵਾਲੇ ਦੋ ਮੁਲਜ਼ਮ ਕਾਬੂ ਕੀਤੇ ਹਨ। ਉਨ੍ਹਾਂ ਕੋਲੋਂ ਇੱਕ ਲੱਖ 53 ਹਜ਼ਾਰ, 600 ਰੁਪਏ ਦੀ ਰਕਮ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰ, ਇਨ੍ਹਾਂ ਦਾ ਰਿਮਾਂਡ ਹਾਸਲ ਕਰ ਹੋਰ ਪੁੱਛਗਿੱਛ ਕੀਤੀ ਜਾਵੇਗੀ।



ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਕੋਲੋਂ ਇਕ ਇਨੋਵਾ ਕਾਰ ਇਕ ਐਕਟਿਵਾ ਸਕੂਟਰੀ ਤੇ ਛੇ ਚੋਰੀ ਦੇ ਮੋਟਰਸਾਈਕਲ ਅਤੇ ਦੋ ਮੋਬਾਇਲ ਫੋਨ 73 ਗ੍ਰਾਮ ਹੀਰੋਇਨ ਅਤੇ 500 ਗ੍ਰਾਮ ਅਫੀਮ ਵੀ ਕੀਤੀ ਬਰਾਮਦ ਕੀਤੀ ਗਈ। ਵੱਖ ਵੱਖ ਕੇਸਾਂ ਵਿਚ ਕੁੱਲ 20 ਦੇ ਕਰੀਬ ਮੁਲਜ਼ਮ ਕਾਬੂ ਕੀਤੇ। ਇਸ ਤੋਂ ਇਲਾਵਾ ਭਾਰਤ ਪਾਕਿਸਤਾਨ ਦੇ ਕ੍ਰਿਕਟ ਮੈਚ ਉੱਤੇ ਸੱਟਾ ਲਗਾਉਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਸ ਕੋਲੋਂ ਇੱਕ ਲੱਖ 53 ਹਜਾਰ 600 ਰੁਪਏ ਵੀ ਬਰਾਮਦ ਕੀਤੇ।




ਇਹ ਵੀ ਪੜ੍ਹੋ:ਲਿਫਟ ਵਿੱਚ ਕੁੱਤੇ ਨੇ ਬੱਚੇ ਨੂੰ ਵੱਢਿਆ, ਔਰਤ ਨੇ ਨਹੀਂ ਕੀਤੀ ਮਦਦ, ਦੇਖੋ ਵੀਡੀਓ

Last Updated :Sep 6, 2022, 7:10 PM IST

ABOUT THE AUTHOR

...view details