ਪੰਜਾਬ

punjab

Share Market Update: ਸੈਂਸੈਕਸ 344 ਅੰਕ ਵਧਿਆ, ਨਿਫਟੀ 17,200 ਦੇ ਪਾਰ

By

Published : Mar 22, 2023, 12:46 PM IST

ਗਲੋਬਲ ਬਾਜ਼ਾਰਾਂ ਦੀ ਮਜ਼ਬੂਤੀ ਦਾ ਅਸਰ ਸ਼ੇਅਰ ਬਾਜ਼ਾਰ 'ਤੇ ਦੇਖਣ ਨੂੰ ਮਿਲਿਆ। ਸੈਂਸੈਕਸ ਅਤੇ ਨਿਫਟੀ ਵਾਧੇ ਨਾਲ ਖੁੱਲ੍ਹੇ। ਸੈਂਸੈਕਸ ਜਿੱਥੇ 344 ਅੰਕ ਚੜ੍ਹਿਆ, ਉੱਥੇ ਨਿਫਟੀ 17,200 ਦੇ ਉੱਪਰ ਕਾਰੋਬਾਰ ਕਰ ਰਿਹਾ ਸੀ।

Share Market Update:  Sensex rose 344 points, Nifty crossed 17,200
ਸੈਂਸੈਕਸ 344 ਅੰਕ ਵਧਿਆ, ਨਿਫਟੀ 17,200 ਦੇ ਪਾਰ

ਮੁੰਬਈ : ਗਲੋਬਲ ਬਾਜ਼ਾਰਾਂ 'ਚ ਮਜ਼ਬੂਤ ​​ਰੁਖ ਦੇ ਵਿਚਕਾਰ ਘਰੇਲੂ ਸ਼ੇਅਰ ਬਾਜ਼ਾਰ ਨੇ ਪਿਛਲੇ ਕਾਰੋਬਾਰੀ ਦਿਨ ਆਪਣੀ ਗਤੀ ਬਰਕਰਾਰ ਰੱਖੀ ਅਤੇ ਬੁੱਧਵਾਰ ਨੂੰ ਸੈਂਸੈਕਸ, ਨਿਫਟੀ ਤੇਜ਼ੀ ਨਾਲ ਖੁੱਲ੍ਹਿਆ। ਇਸ ਦੌਰਾਨ ਤੀਹ ਸ਼ੇਅਰਾਂ 'ਤੇ ਆਧਾਰਿਤ ਬੀਐਸਈ ਸੈਂਸੈਕਸ 344.1 ਅੰਕ ਵਧ ਕੇ 58,418.78 ਅੰਕਾਂ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ NSE ਨਿਫਟੀ 99.75 ਅੰਕ ਚੜ੍ਹ ਕੇ 17,207.25 'ਤੇ ਪਹੁੰਚ ਗਿਆ।

ਲਾਭ ਅਤੇ ਨੁਕਸਾਨ: ਬਜਾਜ ਫਾਈਨਾਂਸ, ਮਹਿੰਦਰਾ ਐਂਡ ਮਹਿੰਦਰਾ, ਅਲਟਰਾਟੈਕ ਸੀਮੈਂਟ, ਲਾਰਸਨ ਐਂਡ ਟੂਬਰੋ, ਐਚਸੀਐਲ ਟੈਕਨਾਲੋਜੀਜ਼, ਬਜਾਜ ਫਿਨਸਰਵ, ਟਾਟਾ ਮੋਟਰਜ਼, ਇੰਡਸਇੰਡ ਬੈਂਕ ਅਤੇ ਟਾਟਾ ਸਟੀਲ ਸੈਂਸੈਕਸ ਵਿੱਚ ਲਾਭ ਵਿੱਚ ਵਪਾਰ ਕਰ ਰਹੇ ਸਨ। ਦੂਜੇ ਪਾਸੇ ਪਾਵਰ ਗਰਿੱਡ, ਕੋਟਕ ਮਹਿੰਦਰਾ ਬੈਂਕ, ਐਨਟੀਪੀਸੀ, ਐਚਡੀਐਫਸੀ ਬੈਂਕ ਅਤੇ ਐਚਡੀਐਫਸੀ ਲਾਲ ਰੰਗ ਵਿੱਚ ਸਨ।

ਇਹ ਵੀ ਪੜ੍ਹੋ :Gold Prices hike: ਸੋਨੇ ਦੀਆਂ ਕੀਮਤਾਂ ਨੇ ਛੂਹਿਆ ਆਸਮਾਨ, ਇਤਿਹਾਸਿਕ ਪੱਧਰ 'ਤੇ ਤੋੜੇ ਮਹਿੰਗਾਈ ਦੇ ਰਿਕਾਰਡ

ਪਿਛਲੇ ਕਾਰੋਬਾਰੀ ਸੈਸ਼ਨ 'ਚ ਵਾਧੇ ਨਾਲ ਬੰਦ: ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਜਾਪਾਨ, ਹਾਂਗਕਾਂਗ ਅਤੇ ਸ਼ੰਘਾਈ ਦੇ ਬਾਜ਼ਾਰ ਵਾਧੇ ਨਾਲ ਕਾਰੋਬਾਰ ਕਰ ਰਹੇ ਸਨ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਵੀ ਚੰਗੇ ਵਾਧੇ ਦੇ ਨਾਲ ਬੰਦ ਹੋਏ। ਆਖਰੀ ਕਾਰੋਬਾਰੀ ਸੈਸ਼ਨ 'ਚ ਮੰਗਲਵਾਰ ਨੂੰ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 445.73 ਅੰਕ ਭਾਵ 0.77 ਫੀਸਦੀ ਦੇ ਵਾਧੇ ਨਾਲ 58,074.68 ਦੇ ਪੱਧਰ 'ਤੇ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 119.10 ਅੰਕ ਭਾਵ 0.70 ਫੀਸਦੀ ਦੇ ਵਾਧੇ ਨਾਲ 17,107.50 ਅੰਕ 'ਤੇ ਬੰਦ ਹੋਇਆ।


ਇਸ ਦੌਰਾਨ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.58 ਫੀਸਦੀ ਡਿੱਗ ਕੇ 74.88 ਡਾਲਰ ਪ੍ਰਤੀ ਬੈਰਲ 'ਤੇ ਰਿਹਾ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਮੰਗਲਵਾਰ ਨੂੰ 1,454.63 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਇਹ ਵੀ ਪੜ੍ਹੋ :Share Market Update: ਰੁਪਏ ਵਿੱਚ ਗਿਰਾਵਟ ਦੇ ਵਿਚਕਾਰ ਸ਼ੁਰੂਆਤੀ ਵਪਾਰ ਵਿੱਚ ਸੈਂਸੈਕਸ-ਨਿਫਟੀ 'ਚ ਵਾਧਾ

ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਵਾਧਾ :ਵਪਾਰੀਆਂ ਦੀ ਤਾਜ਼ਾ ਖਰੀਦਦਾਰੀ ਕਾਰਨ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ ਹੈ। ਵਿਸ਼ਵ ਪੱਧਰ 'ਤੇ ਨਿਊਯਾਰਕ 'ਚ ਸੋਨਾ 1.53 ਫੀਸਦੀ ਵਧ ਕੇ 2,020.70 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਸੀ। ਦੂਜੇ ਪਾਸੇ ਚਾਂਦੀ ਵੀ 628 ਰੁਪਏ ਚੜ੍ਹ ਕੇ 69,129 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਚਾਂਦੀ ਦੀ ਕੀਮਤ 'ਚ ਵਾਧਾ ਸੋਨੇ ਤੋਂ ਇਲਾਵਾ ਚਾਂਦੀ ਵੀ ਅੱਜ ਤੇਜ਼ੀ ਨਾਲ ਕਾਰੋਬਾਰ ਕਰ ਰਹੀ ਹੈ। ਅੱਜ ਚਾਂਦੀ ਦੀ ਕੀਮਤ 1.24 ਫੀਸਦੀ ਵਧ ਕੇ 69,353 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ। ਗਲੋਬਲ ਬਾਜ਼ਾਰ 'ਚ ਵੀ ਵਧੀ ਕੀਮਤ ਗਲੋਬਲ ਬਾਜ਼ਾਰ ਦੀ ਗੱਲ ਕਰੀਏ ਤਾਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਕਾਮੈਕਸ 'ਤੇ ਸੋਨਾ 1990 ਡਾਲਰ ਪ੍ਰਤੀ ਔਂਸ ਅਤੇ ਚਾਂਦੀ 22.58 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਿਹਾ ਹੈ।ਸਟਾਕ ਮਾਰਕੀਟ ਅਤੇ ਹੋਰ ਵਸਤੂਆਂ ਵਿੱਚ ਨਿਵੇਸ਼ਕਾਂ ਦੁਆਰਾ ਭਾਰੀ ਵਿਕਰੀ ਤੋਂ ਬਾਅਦ ਨਿਵੇਸ਼ਕ ਆਪਣੇ ਨਿਵੇਸ਼ ਨੂੰ ਸੁਰੱਖਿਅਤ ਰੱਖਣ ਲਈ ਸੋਨੇ ਵਿੱਚ ਨਿਵੇਸ਼ ਕਰ ਰਹੇ ਹਨ। ਸੋਨੇ 'ਚ ਖਰੀਦਦਾਰੀ ਵਧਣ ਨਾਲ ਸੋਨਾ ਨਵੇਂ ਰਿਕਾਰਡ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ABOUT THE AUTHOR

...view details