ਪੰਜਾਬ

punjab

Royal Enfiled: ਸੜਕਾਂ ਉੱਤੇ ਦੌੜੇਗਾ ਬੀਐੱਸ-6 ਮਾਨਕ ਵਾਲਾ ਹਿਮਾਲਿਅਨ

By

Published : Jan 21, 2020, 10:45 AM IST

'ਹਿਮਾਲਿਅਨ' ਰੋਮਾਂਚਕ ਯਾਤਰਾ ਲਈ ਤਿਆਰ ਕੀਤਾ ਗਿਆ ਖ਼ਾਸ ਮੋਟਰ-ਸਾਈਕਲ ਹੈ। ਹਿਮਾਲਿਅਨ 2016 ਤੋਂ ਬਾਅਦ ਦੁਨੀਆਂ ਭਰ ਵਿੱਚ ਰੁਮਾਂਚਕ ਯਾਤਰਾ ਕਰਨ ਵਾਲਿਆਂ ਲਈ ਇੱਕ ਵਧੀਆ ਸਹਿਯੋਗੀ ਰਿਹਾ ਹੈ।

Royal Enfield drives in Himalyan with BS VI powertrain at Rs 1.86 lakh
Royal Enfiled: ਬੀਐੱਸ-6 ਮਾਨਕ ਵਾਲਾ ਹਿਮਾਲਿਅਨ ਆਇਆ ਰੋਡਾਂ ਉੱਤੇ

ਨਵੀਂ ਦਿੱਲੀ: ਮੋਟਰ-ਸਾਈਕਲ ਨਿਰਮਾਤਾ ਕੰਪਨੀ ਰੋਇਲ ਐਨਫ਼ੀਲਡ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਹਿਮਾਲਿਅਨ ਦਾ ਬੀਐੱਸ-6 ਇੰਜਣ ਵਾਲਾ ਮਾਡਲ ਪੇਸ਼ ਕੀਤਾ ਹੈ। ਸ਼ੋਅਰੂਮ ਵਿੱਚ ਇਸ ਦੀ ਸ਼ੁਰੂਆਤੀ ਕੀਮਤ 1.86 ਲੱਖ ਰੁਪਏ ਹੈ।

ਰੋਇਲ ਐਨਫ਼ੀਲਡ ਦੇ ਮੁੱਖ ਕਾਰਜ਼ਕਾਰੀ ਅਧਿਕਾਰੀ ਵਿਨੋਦ ਦਸਾਰੀ ਨੇ ਕਿਹਾ ਕਿ ਹਿਮਾਲਿਅਨ ਰੁਮਾਂਚਕ ਯਾਤਰਾ ਲਈ ਤਿਆਰ ਕੀਤਾ ਗਿਆ ਖ਼ਾਸ ਮੋਟਰ-ਸਾਈਕਲ ਹੈ। ਇਸ ਨੇ ਭਾਰਤ ਅਤੇ ਅੰਤਰ-ਰਾਸ਼ਟਰੀ ਬਾਜ਼ਾਰ ਦੋਵਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਹਿਮਾਲਿਅਨ 2016 ਤੋਂ ਬਾਅਦ ਦੁਨੀਆਂ ਭਰ ਵਿੱਚ ਰੁਮਾਂਚਕਕਾਰੀ ਯਾਤਰਾ ਕਰਨ ਵਾਲਿਆਂ ਲਈ ਇੱਕ ਵਧੀਆ ਸਹਿਯੋਗੀ ਰਿਹਾ ਹੈ।

ਇਹ ਵੀ ਪੜ੍ਹੋ: Royal Enfield ਛੇਤੀ ਹੀ ਨਵਾਂ ਬੁਲਟ ਕਰੇਗਾ ਲਾਂਚ

ਉਨ੍ਹਾਂ ਕਿਹਾ ਹੈ ਕਿ ਬੀਐੱਸ-6 ਮਾਨਕ ਵਾਲੇ ਨਵੇਂ ਹਿਮਾਲਿਅਨ ਨਵੇਂ ਫ਼ੀਚਰਾਂ ਅਤੇ ਡਿਜ਼ਾਇਨ ਨਾਲ ਲੈਸ ਹੈ, ਜੋ ਕਿ ਕੰਪਨੀ ਨੂੰ ਭਰੋਸਾ ਦਿੰਦੀ ਹੈ ਕਿ ਉਹ ਰੁਮਾਂਚਕ ਮੋਟਰ-ਸਾਈਕਲਿੰਗ ਵਿੱਚ ਨਵੇਂ ਪੈਮਾਨੇ ਸਥਾਪਿਤ ਕਰੇਗਾ।

ਦਸਾਰੀ ਨੇ ਕਿਹਾ ਕਿ ਕੰਪਨੀ ਮੋਟਰ-ਸਾਈਕਲ ਤੋਂ ਪ੍ਰੇਰਿਤ ਹੋ ਕੇ ਹੈਲਮੈਂਟ, ਜਰਸੀ, ਟੀ-ਸ਼ਰਟ ਸਮੇਤ ਪੁਸ਼ਾਕਾਂ ਦੀ ਨਵੀਂ ਲੜੀ ਵੀ ਪੇਸ਼ ਕਰੇਗੀ।

Intro:Body:

Royal Enfield 


Conclusion:

ABOUT THE AUTHOR

...view details