ਪੰਜਾਬ

punjab

UIDAI: ਭਾਰਤ ਸਰਕਾਰ ਨੇ MOODY's ਦੇ ਦਾਅਵੇ ਨੂੰ ਕੀਤਾ ਖਾਰਜ, ਕਿਹਾ- ਆਧਾਰ ਦੁਨੀਆ ਦੀ ਸਭ ਤੋਂ ਭਰੋਸੇਮੰਦ ਡਿਜੀਟਲ ਆਈਡੀ

By ETV Bharat Punjabi Team

Published : Sep 26, 2023, 3:02 PM IST

ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਕ੍ਰੈਡਿਟ ਰੈਂਕਿੰਗ ਏਜੰਸੀ ਮੂਡੀਜ਼ (MOODY'S) ਦੀ ਰਿਪੋਰਟ ਨੂੰ ਰੱਦ ਕਰ ਦਿੱਤਾ ਹੈ। UIDAI ਨੇ ਕਿਹਾ ਕਿ ਆਧਾਰ ਦੁਨੀਆ ਦੀ ਸਭ ਤੋਂ ਭਰੋਸੇਮੰਦ ਡਿਜੀਟਲ ਆਈਡੀ ਹੈ। ਭਾਰਤੀ ਆਧਾਰ ਸਬੰਧੀ ਮੂਡੀਜ਼ ਵੱਲੋਂ ਦਿੱਤੀ ਗਈ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਭਾਰਤੀ ਆਧਾਰ ਪ੍ਰਣਾਲੀ ਵਿੱਚ ਬੇਨਿਯਮੀਆਂ ਹਨ।

UIDAI, Indian Government Rejected Moodys
UIDAI Indian Government Rejected Moodys Claim There Is No Data Or Resreach In The Report Aadhaar Is The World Most Trusted Digital ID

ਨਵੀਂ ਦਿੱਲੀ: ਭਾਰਤ ਸਰਕਾਰ ਨੇ ਅੰਤਰਰਾਸ਼ਟਰੀ ਕਰੈਡਿਟ ਰੈਂਕਿੰਗ ਏਜੰਸੀ ਮੂਡੀਜ਼ ਦੀ ਇੱਕ ਰਿਪੋਰਟ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਮੂਡੀਜ਼ ਨੇ ਭਾਰਤੀ ਆਧਾਰ ਸਬੰਧੀ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਕਿ ਭਾਰਤੀ ਆਧਾਰ ਪ੍ਰਣਾਲੀ ਵਿੱਚ ਬੇਨਿਯਮੀਆਂ ਹਨ। ਜਿਸ ਨੂੰ ਲੈ ਕੇ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੇ ਬਿਆਨ ਦਿੱਤਾ ਹੈ ਕਿ ਮੂਡੀਜ਼ ਬਿਨਾਂ ਕਿਸੇ ਸਬੂਤ ਦੇ ਆਧਾਰ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ।

UIDAI ਨੇ ਮੂਡੀਜ਼ ਦੀ ਰਿਪੋਰਟ ਨੂੰ ਕੀਤਾ ਰੱਦ: ਯੂਆਈਡੀਏਆਈ ਨੇ ਮੂਡੀਜ਼ ਵੱਲੋਂ ਦਿੱਤੀ ਗਈ ਰਿਪੋਰਟ ਨੂੰ ਰੱਦ ਕਰਦਿਆਂ ਕਿਹਾ ਕਿ ਆਧਾਰ ਦੁਨੀਆ ਦੀ ਸਭ ਤੋਂ ਭਰੋਸੇਮੰਦ ਡਿਜੀਟਲ ਆਈਡੀ ਹੈ। ਸਰਕਾਰ ਵੱਲੋਂ ਦਿੱਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਇੱਕ ਦਹਾਕੇ ਵਿੱਚ ਇੱਕ ਅਰਬ ਤੋਂ ਵੱਧ ਭਾਰਤੀਆਂ ਨੇ 100 ਅਰਬ ਤੋਂ ਵੱਧ ਵਾਰ ਆਪਣੇ ਆਪ ਨੂੰ ਪ੍ਰਮਾਣਿਤ ਕਰਨ ਲਈ ਆਧਾਰ ਦੀ ਵਰਤੋਂ ਕਰਕੇ ਇਸ ਵਿੱਚ ਆਪਣਾ ਭਰੋਸਾ ਦਿਖਾਇਆ ਹੈ।

ਭਾਰਤੀ ਆਧਾਰ ਪ੍ਰਣਾਲੀ ਵਿੱਚ ਬੇਨਿਯਮੀਆਂ:ਤੁਹਾਨੂੰ ਦੱਸ ਦੇਈਏ ਕਿ ਭਾਰਤੀ ਆਧਾਰ ਨੂੰ ਲੈ ਕੇ ਮੂਡੀਜ਼ ਵੱਲੋਂ ਦਿੱਤੀ ਗਈ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਭਾਰਤੀ ਆਧਾਰ ਪ੍ਰਣਾਲੀ ਵਿੱਚ ਬੇਨਿਯਮੀਆਂ ਹਨ। ਕਿਹਾ ਗਿਆ ਕਿ ਸਿਸਟਮ 'ਚ ਗੜਬੜੀ ਕਾਰਨ ਆਧਾਰ ਬਾਇਓਮੈਟ੍ਰਿਕਸ ਉਨ੍ਹਾਂ ਥਾਵਾਂ 'ਤੇ ਕੰਮ ਨਹੀਂ ਕਰਦਾ ਜਿੱਥੇ ਮੌਸਮ ਗਰਮ ਹੈ। ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਬਾਇਓਮੈਟ੍ਰਿਕ ਤਕਨੀਕ ਦੀ ਵਰਤੋਂ ਕਾਰਨ ਭਾਰਤ ਵਿੱਚ ਮਜ਼ਦੂਰ ਕਈ ਸੇਵਾਵਾਂ ਤੋਂ ਵਾਂਝੇ ਰਹਿ ਜਾਂਦੇ ਹਨ।

ਏਜੰਸੀ ਕੋਲ ਰਿਪੋਰਟ ਨੂੰ ਸਾਬਤ ਕਰਨ ਲਈ ਕੋਈ ਡਾਟਾ ਨਹੀਂ:ਆਪਣੇ ਦਾਅਵੇ ਨੂੰ ਸਾਬਤ ਕਰਨ ਲਈ, ਮੂਡੀਜ਼ ਨੇ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਯੋਜਨਾ ਦਾ ਹਵਾਲਾ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਮੂਡੀਜ਼ ਦੇ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਏਜੰਸੀ ਕੋਲ ਆਪਣੀ ਰਿਪੋਰਟ ਨੂੰ ਸਾਬਤ ਕਰਨ ਲਈ ਕੋਈ ਡਾਟਾ ਜਾਂ ਖੋਜ ਨਹੀਂ ਹੈ। ਇਸ ਤੋਂ ਇਲਾਵਾ ਰਿਪੋਰਟ 'ਚ ਆਧਾਰ ਦੀ ਸੰਖਿਆਂ ਵੀ ਗਲਤ ਦਿੱਤੀ ਗਈ ਹੈ।

ABOUT THE AUTHOR

...view details