ETV Bharat / business

NewJaisa Technologies IPO: ਨਿਊਂਜੈਸਾ ਟੈਕਨੋਲੋਜੀਜ਼ ਦਾ IPO ਸਬਸਕ੍ਰਿਪਸ਼ਨ ਅੱਜ ਖੁੱਲੇਗਾ, ਤੁਹਾਡੇ ਕੋਲ 3 ਦਿਨਾਂ ਦਾ ਹੈ ਮੌਕਾ

author img

By ETV Bharat Punjabi Team

Published : Sep 25, 2023, 1:43 PM IST

ਰਿਫਰਬਿਸ਼ਿੰਗ ਫਰਮ ਨਿਊਂਜੈਸਾ ਟੈਕਨੋਲੋਜੀਜ਼ (NewJaisa Technologies) ਦੀ ਆਈਪੀਓ (IPO) ਸਬਸਕ੍ਰਿਪਸ਼ਨ ਅੱਜ ਯਾਨੀ 25 ਸਤੰਬਰ ਨੂੰ ਖੁੱਲ੍ਹੇਗਾ। ਕੰਪਨੀ ਨੇ ਆਪਣੇ 2,800 ਕਰੋੜ ਰੁਪਏ ਦੇ ਆਈਪੀਓ ਦੀ ਕੀਮਤ 113 ਰੁਪਏ ਤੋਂ 119 ਰੁਪਏ ਪ੍ਰਤੀ ਸ਼ੇਅਰ ਤੈਅ ਕੀਤੀ ਹੈ। IPO ਦੀ ਸਬਸਕ੍ਰਿਪਸ਼ਨ 27 ਸਤੰਬਰ ਨੂੰ ਬੰਦ ਹੋ ਜਾਵੇਗੀ।

NewJaisa Technologies IPO
NewJaisa Technologies IPO Will Open For Subscription Equity Share subscription will be closed on September 27

ਨਵੀਂ ਦਿੱਲੀ: ਆਈਟੀ ਇਲੈਕਟ੍ਰੋਨਿਕਸ ਕੰਪਨੀ ਰਿਫਰਬਿਸ਼ਿੰਗ ਫਰਮ ਨਿਊਂਜੈਸਾ ਟੈਕਨਾਲੋਜੀਜ਼ ਦੀ ਆਈਪੀਓ ਸਬਸਕ੍ਰਿਪਸ਼ਨ ਅੱਜ ਯਾਨੀ ਸੋਮਵਾਰ ਨੂੰ ਖੁੱਲ੍ਹੇਗੀ। ਇਸ ਆਈਟੀ ਕੰਪਨੀ ਦਾ ਟੀਚਾ ਆਈਪੀਓ ਤੋਂ 39.93 ਕਰੋੜ ਰੁਪਏ ਜੁਟਾਉਣ ਦਾ ਹੈ। ਇਸ ਦੇ ਨਾਲ ਹੀ, ਇਸ਼ੂ ਸਬਸਕ੍ਰਿਪਸ਼ਨ ਲਈ ਇਸ ਦਾ ਆਈਪੀਓ 27 ਸਤੰਬਰ ਨੂੰ ਬੰਦ ਹੋ ਜਾਵੇਗਾ। ਰਿਫਰਬਿਸ਼ਿੰਗ ਫਰਮ ਨਿਊਂਜੈਸਾ ਟੈਕਨਾਲੋਜੀਜ਼ ਦਾ ਆਈਪੀਓ ਸ਼ੁੱਕਰਵਾਰ ਨੂੰ ਐਂਕਰ ਨਿਵੇਸ਼ਕਾਂ ਲਈ ਖੋਲ੍ਹਿਆ ਗਿਆ। ਇਸ ਦਾ ਤਾਜ਼ਾ ਇਸ਼ੂ ਸਾਈਜ਼ 84,96,000 ਇਕੁਇਟੀ ਸ਼ੇਅਰ ਹੈ। ਹਰੇਕ ਸ਼ੇਅਰ ਦੀ ਕੀਮਤ 5 ਰੁਪਏ ਹੈ।

ਇਕੁਇਟੀ ਸ਼ੇਅਰ: ਇਕੁਇਟੀ ਸ਼ੇਅਰਾਂ ਦੀ ਗੱਲ ਕਰੀਏ ਤਾਂ 40.32 ਲੱਖ ਇਕੁਇਟੀ ਸ਼ੇਅਰ ਸੰਸਥਾਗਤ ਖਰੀਦਦਾਰਾਂ ਲਈ ਹਨ। ਜਦੋਂ ਕਿ 12.12 ਲੱਖ ਇਕਵਿਟੀ ਸ਼ੇਅਰ ਗੈਰ-ਸੰਸਥਾਗਤ ਨਿਵੇਸ਼ਕਾਂ ਲਈ ਹਨ। ਇਸ ਦੇ ਨਾਲ ਹੀ 28,26 ਲੱਖ ਸ਼ੇਅਰ ਵਿਅਕਤੀਗਤ ਨਿਵੇਸ਼ਕਾਂ ਲਈ ਹਨ। ਜਦੋਂ ਕਿ ਮਾਰਕਿਟ ਮੇਕਰ ਨੂੰ 4.26 ਲੱਖ ਇਕਵਿਟੀ ਸ਼ੇਅਰ ਅਲਾਟ ਕੀਤੇ ਗਏ ਹਨ। ਕੰਪਨੀ IPO ਤੋਂ ਇਕੱਠੇ ਕੀਤੇ ਫੰਡਾਂ ਦੀ ਵਰਤੋਂ ਨਵੀਨੀਕਰਨ ਦੇ ਵਿਸਥਾਰ, ਮਸ਼ੀਨਰੀ ਅਤੇ ਉਪਕਰਣਾਂ ਦੀ ਖਰੀਦ, ਬ੍ਰਾਂਡਿੰਗ ਅਤੇ ਮਾਰਕੀਟਿੰਗ 'ਤੇ ਧਿਆਨ ਦੇਣ ਲਈ ਕਰੇਗੀ।

27 ਸਤੰਬਰ ਨੂੰ ਬੰਦ ਹੋ ਜਾਵੇਗੀ ਸਬਸਕ੍ਰਿਪਸ਼ਨ: JSW ਸੋਮਵਾਰ ਯਾਨੀ ਅੱਜ 25 ਸਤੰਬਰ ਨੂੰ ਸਬਸਕ੍ਰਿਪਸ਼ਨ ਲਈ ਖੁੱਲ੍ਹੇਗਾ। ਕੰਪਨੀ ਨੇ ਆਪਣੇ 2,800 ਕਰੋੜ ਰੁਪਏ ਦੇ ਆਈਪੀਓ ਦੀ ਕੀਮਤ 113 ਰੁਪਏ ਤੋਂ 119 ਰੁਪਏ ਪ੍ਰਤੀ ਸ਼ੇਅਰ ਤੈਅ ਕੀਤੀ ਹੈ। ਇਸ ਦੇ ਨਾਲ ਹੀ, IPO ਦੀ ਸਬਸਕ੍ਰਿਪਸ਼ਨ 27 ਸਤੰਬਰ ਨੂੰ ਬੰਦ ਹੋ ਜਾਵੇਗੀ। ਪਬਲਿਕ ਇਸ਼ੂ 2,800 ਕਰੋੜ ਰੁਪਏ ਦੇ ਇਕੁਇਟੀ ਸ਼ੇਅਰਾਂ ਦਾ ਤਾਜ਼ਾ ਇਸ਼ੂ ਹੈ। ਨਿਵੇਸ਼ਕ ਘੱਟੋ-ਘੱਟ 126 ਇਕੁਇਟੀ ਸ਼ੇਅਰਾਂ ਲਈ ਅਤੇ ਉਸ ਤੋਂ ਬਾਅਦ 126 ਇਕੁਇਟੀ ਸ਼ੇਅਰਾਂ ਦੇ ਮਲਟੀਪਲਸ਼ ਵਿੱਚ ਬੋਲੀ ਲਗਾ ਸਕਦੇ ਹਨ। ਇਸ ਦੇ ਨਾਲ ਹੀ ਜੇਐਸਡਬਲਯੂ ਇਨਫਰਾਸਟ੍ਰਕਚਰ ਨੇ ਕਿਹਾ ਹੈ ਕਿ ਇਸ਼ੂ ਦੀ ਕੁੱਲ ਕਮਾਈ ਵਿੱਚੋਂ ਉਹ 880 ਕਰੋੜ ਰੁਪਏ ਦੀ ਵਰਤੋ ਕਰਜ਼ੇ ਦੀ ਅਦਾਇਗੀ ਕਰਨ ਲਈ ਕਰਨਗੇ, ਅਤੇ ਇਸ ਤੋਂ ਬਾਅਦ 865.75 ਕਰੋੜ ਰੁਪਏ ਐਲਪੀਜੀ ਟਰਮੀਨਲ ਪ੍ਰੋਜੈਕਟ ਲਈ ਲਈ ਵਰਤੇ ਜਾਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.