ਪੰਜਾਬ

punjab

ਰੱਖੜੀ ਬੰਨ੍ਹਣ ਜਾ ਰਹੀ ਸੀ ਨਾਬਾਲਗ ਨੂੰ ਝਾੜੀਆਂ ਵਿੱਚ ਘਸੀਟ ਕੇ 3 ਬਦਮਾਸ਼ਾਂ ਨੇ ਕੀਤਾ ਸਮੂਹਿਕ ਬਲਾਤਕਾਰ

By

Published : Aug 13, 2022, 8:13 PM IST

ਸੀਵਾਨ ਵਿੱਚ ਰੱਖੜੀ ਵਾਲੇ ਦਿਨ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਇਕ ਨਾਬਾਲਗ ਨਾਲ ਗੈਂਗਰੇਪ (Gang Rape In Siwan) ਦਾ ਮਾਮਲਾ ਸਾਹਮਣੇ ਆਇਆ ਹੈ. ਲੜਕੀ ਨੂੰ ਪੈਦਲ ਇਕ ਸੁੰਨਸਾਨ ਜਗ੍ਹਾ ਉੱਤੇ ਲੈ ਜਾ ਕੇ ਤਿੰਨ ਨੌਜਵਾਨਾਂ ਨੇ ਉਸ ਨਾਲ ਵਾਰੀ ਵਾਰੀ ਬਲਾਤਕਾਰ ਕੀਤਾ ਅਤੇ ਵਿਰੋਧ ਕਰਨ ਉੱਤੇ ਉਸ ਦੀ ਕੁੱਟਮਾਰ ਕੀਤੀ.

ਸਮੂਹਿਕ ਬਲਾਤਕਾਰ
ਸਮੂਹਿਕ ਬਲਾਤਕਾਰ

ਸੀਵਾਨ: ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਨਾਬਾਲਗ ਨਾਲ ਸਮੂਹਿਕ ਬਲਾਤਕਾਰ (Gang Rape In Siwan) ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਲੜਕੀ ਨੇ ਸਮੂਹਿਕ ਬਲਾਤਕਾਰ ਦਾ ਵਿਰੋਧ ਕੀਤਾ ਤਾਂ ਉਸ ਦੀ ਵੀ ਕੁੱਟਮਾਰ ਕੀਤੀ ਗਈ। ਮਾਮਲਾ ਸੀਵਾਨ ਜ਼ਿਲ੍ਹੇ ਦੇ ਭਗਵਾਨਪੁਰ ਥਾਣਾ ਖੇਤਰ (Bhagwanpur police station) ਦਾ ਹੈ. ਦੱਸਿਆ ਜਾ ਰਿਹਾ ਹੈ ਕਿ ਪੀੜਤਾ ਦੀ ਉਮਰ 14 ਸਾਲ ਹੈ ਅਤੇ ਉਹ ਆਪਣੀ ਨਾਨੀ ਦੇ ਘਰ ਰਹਿੰਦੀ ਸੀ.

ਪੈਦਲ ਜਾ ਰਹੀ ਸੀ ਭਰਾ ਨੂੰ ਰੱਖੜੀ ਬੰਨ੍ਹਣ ਲਈ : ਘਟਨਾ ਬਾਰੇ ਦੱਸਿਆ ਜਾ ਰਿਹਾ ਹੈ ਕਿ ਪੀੜਤ ਲੜਕੀ ਆਪਣੀ ਨਾਨੀ ਦੇ ਘਰ ਤੋਂ ਪੈਦਲ ਆਪਣੇ ਚਚੇਰੇ ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਸੀ. ਉਸੇ ਸਮੇਂ ਰਸਤੇ ਵਿੱਚ ਇਕ ਸੁੰਨਸਾਨ ਜਗ੍ਹਾ ਉੱਤੇ 3 ਨੌਜਵਾਨ ਉਸ ਨੂੰ ਜ਼ਬਰਦਸਤੀ ਝਾੜੀਆਂ ਵਿੱਚ ਘਸੀਟ ਕੇ ਲੈ ਗਏ ਅਤੇ ਤਿੰਨਾਂ ਨੇ ਉਸ ਨਾਲ ਵਾਰੀ ਵਾਰੀ ਬਲਾਤਕਾਰ ਕੀਤਾ.

ਸਕਾਰਪੀਓ ਵਿੱਚ ਸਵਾਰ ਲੋਕਾਂ ਨੂੰ ਦੇਖ ਕੇ ਫਰਾਰ ਹੋ ਗਏ ਬਲਾਤਕਾਰੀ: ਇਸੇ ਦੌਰਾਨ ਇਕ ਸਕਾਰਪੀਓ ਵਿੱਚ ਸਵਾਰ ਲੋਕਾਂ ਨੇ ਲੜਕੀ ਦੀ ਆਵਾਜ਼ ਸੁਣੀ। ਸਕਾਰਪੀਓ ਵਿੱਚ ਬੈਠੇ ਲੋਕਾਂ ਨੂੰ ਆਉਂਦਾ ਦੇਖ ਕੇ ਤਿੰਨੇ ਨੌਜਵਾਨ ਲੜਕੀ ਨੂੰ ਛੱਡ ਕੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਥਾਣਾ ਭਗਵਾਨਪੁਰ ਨੂੰ ਸੂਚਨਾ ਦਿੱਤੀ ਗਈ। ਇਸ ਮਾਮਲੇ ਵਿੱਚ ਪੀੜਤ ਲੜਕੀ ਵੱਲੋਂ ਮਹਿਲਾ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਗਈ ਸੀ. ਜਿਸ ਤੋਂ ਬਾਅਦ ਮਹਿਲਾ ਥਾਣੇ ਦੀ ਪੁਲਿਸ ਨੇ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ. ਭਗਵਾਨਪੁਰ ਥਾਣਾ ਖੇਤਰ ਦੇ ਰਹਿਣ ਵਾਲੇ ਪਵਨ ਮਾਂਝੀ ਇਮਾਮੁਦੀਨ ਅਤੇ ਦਿਨੇਸ਼ ਰਾਏ ਉੱਤੇ ਸਮੂਹਿਕ ਬਲਾਤਕਾਰ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਦਿਨੇਸ਼ ਰਾਏ ਅਤੇ ਪਵਨ ਮਾਂਝੀ ਨੂੰ ਗ੍ਰਿਫਤਾਰ ਕਰ ਲਿਆ ਹੈ.

ਦੋ ਮੁਲਜ਼ਮ ਗ੍ਰਿਫ਼ਤਾਰ: ਮਹਿਲਾ ਥਾਣਾ ਦੀ ਇੰਚਾਰਜ ਪ੍ਰਮਿਲਾ ਕੁਮਾਰੀ ਨੇ ਦੱਸਿਆ ਕਿ ਪੀੜਤ ਲੜਕੀ ਵੱਲੋਂ ਦਰਖਾਸਤ ਮਿਲੀ ਹੈ ਐਫਆਈਆਰ ਦਰਜ ਕਰ ਲਈ ਗਈ ਹੈ. ਇਸ ਮਾਮਲੇ ਵਿੱਚ ਦੋ ਨੌਜਵਾਨਾਂ ਪਵਨ ਅਤੇ ਦਿਨੇਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੂਜੇ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਕੁੜੀ ਵੱਲੋਂ ਸੋਸ਼ਲ ਮੀਡੀਆ ਉੱਤੇ ਪਾਈ ਪੋਸਟ ਕਾਰਨ ਗੁੱਸੇ ਵਿੱਚ ਆਏ ਲੋਕਾਂ ਨੇ ਕੁੜੀ ਨੂੰ ਦਿੱਤੀ ਭਿਆਨਕ ਸਜ਼ਾ

ABOUT THE AUTHOR

...view details