ਪੰਜਾਬ

punjab

ਪੰਜਾਬ ਤੇ ਹਰਿਆਣਾ ਹੀ ਨਹੀਂ ਸਗੋਂ ਪੂਰੀ ਸਿੱਖ ਕੌਮ ਦੀ ਨੁਮਾਇੰਦਗੀ ਕਰਦੀ ਹੈ ਐਸਜੀਪੀਸੀ-ਬੀਬੀ ਜਾਗੀਰ ਕੌਰ

By

Published : Mar 22, 2021, 2:27 PM IST

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰਿਆਣਾ ਦੇ ਗੁਰਦੁਆਰਿਆਂ ਵਿਚਾਲੇ ਚੱਲ ਰਹੇ ਵਿਵਾਦ ਉੱਤੇ ਐਸਜੀਪੀਸੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਵੱਡਾ ਬਿਆਨ ਦਿੱਤਾ ਹੈ। ਬੀਬੀ ਜਾਗੀਰ ਕੌਰ ਨੇ ਕਿਹਾ ਕਿ ਐਸਜੀਪੀਸੀ ਪੰਜਾਬ ਤੇ ਹਰਿਆਣਾ ਹੀ ਨਹੀਂ ਸਗੋਂ ਪੂਰੀ ਸਿੱਖ ਕੌਮ ਦੀ ਨੁਮਾਇੰਦਗੀ ਕਰਦੀ ਹੈ।

ਸਿੱਖ ਕੌਮ ਦੀ ਨੁਮਾਇੰਦਗੀ ਕਰਦੀ ਹੈ ਐਸਜੀਪੀਸੀ
ਸਿੱਖ ਕੌਮ ਦੀ ਨੁਮਾਇੰਦਗੀ ਕਰਦੀ ਹੈ ਐਸਜੀਪੀਸੀ

ਕੈਥਲ : ਐਸਜੀਪੀਸੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਗੁਰਦੁਆਰੇ ਸਿੱਖ ਸੰਗਤ ਦੇ ਗੁਰਦੁਆਰੇ ਹਨ। ਗੁਰੂਆਂ ਦੇ ਸਥਾਨ ਸਭ ਦੇ ਸਾਂਝੇ ਹਨ ਤੇ ਇਹ ਕੌਮ ਦੇ ਸਥਾਨ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਵੰਡਨਾ ਰਾਜਨੀਤਕ ਲੋਕਾਂ ਦੀ ਸਾਜਿਸ਼ ਹੈ ਜੋ ਕਿ ਕਦੇ ਵੀ ਕਾਮਯਾਬ ਨਹੀਂ ਹੋਵੇਗੀ। ਸਾਰੇ ਗੁਰਦੁਆਰੇ ਐਸਜੀਪੀਸੀ ਦੇ ਹਨ।

ਬੀਬੀ ਜਾਗੀਰ ਕੌਰ ਕੈਥਲ ਦੇ ਗੁਰਦੁਆਰਾਂ ਮੰਝੀ ਸਾਹਿਬ ਵਿਖੇ ਭਵਨ ਉਸਾਰੀ ਦੇ ਕੰਮ ਦਾ ਨੀਂਹ ਪੱਥਰ ਰੱਖਣ ਪੱਜੇ। ਜਦੋਂ ਉਨ੍ਹਾਂ ਕੋਲੋਂ ਐਸਜੀਪੀਸੀ ਤੇ ਹਰਿਆਣਾ ਦੇ ਗੁਰਦੁਆਰਿਆਂ ਨੂੰ ਲੈ ਕੇ ਪ੍ਰਬੰਧਕ ਕਮੇਟੀ ਵਿਚਾਲੇ ਵਿਵਾਦ ਉੱਤੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਐਸਜੀਪੀਸੀ ਪੰਜਾਬ ਤੇ ਹਰਿਆਣਾ ਹੀ ਨਹੀਂ ਸਗੋਂ ਪੂਰੀ ਸਿੱਖ ਕੌਮ ਦੀ ਨੁਮਾਇੰਦਗੀ ਕਰਦੀ ਹੈ।

ਸਿੱਖ ਕੌਮ ਦੀ ਨੁਮਾਇੰਦਗੀ ਕਰਦੀ ਹੈ ਐਸਜੀਪੀਸੀ

ਜਦੋਂ ਪੰਜਾਬ ਇੱਕ ਸੀ ਤਾਂ ਹਰਿਆਣਾ, ਚੰਦੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਸਭ ਪੰਜਾਬ 'ਚ ਸ਼ਾਮਲ ਸਨ। ਇਨ੍ਹਾਂ ਦੇ ਗੁਰਦੁਆਰੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਸਨ। ਜਦੋਂ ਇਹ ਸੂਬੇ ਵੱਖ-ਵੱਖ ਹੋਏ ਤਾਂ ਗੁਰਦੁਆਰੇ ਵੀ ਵੱਖ ਹੋ ਗਏ। ਉਨ੍ਹਾਂ ਕਿਹਾ ਕਿ ਪਾਣੀ ਵੰਡਿਆ ਜਾ ਸਕਦਾ ਹੈ, ਧਰਤ ਵੰਡੀ ਜਾ ਸਕਦੀ ਹੈ, ਪਰ ਧਰਮ ਕਦੇ ਨਹੀਂ ਵੰਡਿਆ ਜਾ ਸਕਦਾ। ਐਸਜੀਪੀਸੀ ਅੰਮ੍ਰਿਤਸਰ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਨੌਂਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦੇਸ਼ ਤੇ ਹਿੰਦੂ ਧਰਮ ਦੀ ਰੱਖਿਆ ਲਈ ਆਪਣਾ ਸਰਵਸ ਕੁਰਬਾਨ ਕਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਸਾਨੂੰ ਖੁਸ਼ੀ ਹੋਈ ਹੈ ਕਿ ਉਨ੍ਹਾਂ ਨੂੰ ਗੁਰੂ ਜੀ ਦੀ ਯਾਦ ਵਿੱਚ ਬਣਾਏ ਜਾ ਰਹੇ ਗੁਰੂ ਘਰ ਦਾਂ ਨੀਂਹ ਪੱਥਰ ਰੱਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਬੀਬੀ ਜਾਗੀਰ ਕੌਰ ਨੇ ਨੀਂਹ ਪੱਥਰ ਰੱਖਣ ਮਗਰੋਂ ਸੰਗਤ ਨੂੰ ਸੰਬੋਧਤ ਕੀਤਾ। ਉਨ੍ਹਾਂ ਆਖਿਆ ਕਿ ਗੁਰੂ ਸਾਹਿਬ ਜੀ ਨੇ ਉਸ ਸਮੇਂ ਦੇ ਜਾਲਮ ਸ਼ਾਸਕ ਔਰੰਗਜ਼ੇਬ ਦੇ ਅਤਿਆਚਾਰ ਖਿਲਾਫ ਲੜ੍ਹਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ, ਪਰ ਉਹ ਜਰ੍ਹਾ ਵੀ ਪਿੱਛੇ ਨਹੀਂ ਹੱਟੇ। ਐਸਜੀਪੀਸੀ ਨੌਂਵੀ ਪਾਤਸ਼ਾਹੀ ਦੀ ਯਾਦ ਵਿੱਚ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੀ ਹੈ।

ABOUT THE AUTHOR

...view details