ਪੰਜਾਬ

punjab

Ranjit Singh Murder Case: ਰਾਮ ਰਹੀਮ ਦੀ ਅਪੀਲ ਹਾਈਕੋਰਟ ਨੇ ਕੀਤੀ ਸਵੀਕਾਰ

By

Published : Dec 20, 2021, 1:52 PM IST

Updated : Dec 20, 2021, 9:22 PM IST

ਰਣਜੀਤ ਸਿੰਘ ਕਤਲ ਕੇਸ (Ranjit Singh Murder Case) 'ਚ ਸਜ਼ਾ ਵਿਰੁੱਧ ਡੇਰਾ ਮੁਖੀ ਰਾਮ ਰਹੀਮ ਦੀ ਪਟੀਸ਼ਨ ਹਾਈਕੋਰਟ ਵੱਲੋਂ ਸਵੀਕਾਰ ਕਰ ਲਈ ਗਈ ਹੈ ਅਤੇ ਜ਼ੁਰਮਾਨੇ ਉੱਪਰ ਵੀ ਰੋਕ ਲਗਾ ਦਿੱਤੀ ਹੈ।

ਰਾਮ ਰਹੀਮ ਦੀ ਅਪੀਲ ਹਾਈਕੋਰਟ ਨੇ ਕੀਤੀ ਸਵੀਕਾਰ
ਰਾਮ ਰਹੀਮ ਦੀ ਅਪੀਲ ਹਾਈਕੋਰਟ ਨੇ ਕੀਤੀ ਸਵੀਕਾਰ

ਚੰਡੀਗੜ੍ਹ: ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਦੇ ਮਾਮਲੇ (Ranjit Singh Murder Case) ਵਿੱਚ ਸੀ.ਬੀ.ਆਈ. ਕੋਰਟ ਨੇ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ (Gurmeet Singh Ram Rahim) ਨੂੰ ਅਦਾਲਤ ਵੱਲੋਂ ਜੋ ਡੇਰਾ ਮੁਖੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ , ਉਸ ਸਜ਼ਾ ਵਿਰੁੱਧ ਡੇਰਾ ਮੁੱਖੀ ਰਾਮ ਰਹੀਮ ਨੇ ਹਾਈਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ ਉਸ ਨੂੰ ਹਾਈਕੋਰਟ ਨੇ ਪ੍ਰਵਾਨ ਕਰਦਿਆਂ ਜੁਰਮਾਨੇ ’ਤੇ ਰੋਕ ਲਾ ਦਿੱਤੀ ਹੈ।

18 ਅਕਤੂਬਰ ਨੂੰ ਸੁਣਾਈ ਗਈ ਸੀ ਉਮਰ ਕੈਦ ਦੀ ਸਜ਼ਾ

ਪੰਚਕੂਲਾ ਦੀ ਸੀ.ਬੀ.ਆਈ ਅਦਾਲਤ ਨੇ ਇਸ ਮਾਮਲੇ 'ਚ ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ 18 ਅਕਤੂਬਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਸਜ਼ਾ ਦੇ ਇਸੇ ਫੈਸਲੇ ਦੇ ਖਿਲਾਫ ਹੁਣ ਡੇਰਾ ਮੁਖੀ ਨੇ ਹਾਈਕੋਰਟ 'ਚ ਅਪੀਲ ਦਾਇਰ ਕੀਤੀ ਸੀ। ਅਦਾਲਤ ਨੇ ਗੁਰਮੀਤ ਰਾਮ ਰਹੀਮ ਸਿੰਘ 'ਤੇ 31 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਸੀ। ਜਦੋਂ ਕਿ ਬਾਕੀ ਦੋਸ਼ੀਆਂ ਨੂੰ 50-50 ਹਜ਼ਾਰ ਦਾ ਜੁਰਮਾਨਾ ਕੀਤਾ ਗਿਆ ਸੀ।

ਸਾਲ 2002 'ਚ ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ

ਸਾਲ 2002 'ਚ ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਉਸ 'ਤੇ ਦੋਸ਼ ਲਾਇਆ ਗਿਆ ਸੀ ਕਿ ਉਸ ਨੇ ਇਕ ਬੇਨਾਮੀ ਚਿੱਠੀ ਭੇਜੀ ਸੀ, ਜਿਸ 'ਚ ਉਸ ਦੀ ਭੂਮਿਕਾ 'ਤੇ ਸਵਾਲੀਆ ਨਿਸ਼ਾਨ ਲਗਾਇਆ ਗਿਆ ਸੀ।

ਇਸ ਸਮੇਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਇਸ ਮਾਮਲੇ ਵਿੱਚ ਸੀਬੀਆਈ ਨੇ ਕਿਹਾ ਸੀ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਮੰਨਣਾ ਹੈ ਕਿ ਅਣਪਛਾਤੇ ਪੱਤਰਾਂ ਦੇ ਪ੍ਰਕਾਸ਼ਨ ਪਿੱਛੇ ਰਣਜੀਤ ਸਿੰਘ ਦਾ ਹੱਥ ਸੀ।

ਇਹ ਵੀ ਪੜ੍ਹੋ:Sacrilege Incidents: SIT ਵੱਲੋਂ ਹਾਈਕੋਰਟ ’ਚ ਰਿਪੋਰਟ ਦਾਖ਼ਲ, ਕਿਹਾ-ਰਾਮ ਰਹੀਮ ਨੇ...

Last Updated : Dec 20, 2021, 9:22 PM IST

ABOUT THE AUTHOR

...view details