ਪੰਜਾਬ

punjab

ਤੇਜ਼ ਰਫਤਾਰ ਦਾ ਕਹਿਰ, ਬੇਕਾਬੂ ਤੇਲ ਟੈਂਕਰ ਨੇ ਕਾਰ ਅਤੇ ਪਿਕਅੱਪ ਵੈਨ ਨੂੰ ਮਾਰੀ ਟੱਕਰ, ਹਾਦਸੇ 'ਚ 4 ਲੋਕਾਂ ਦੀ ਮੌਤ

By ETV Bharat Punjabi Team

Published : Nov 11, 2023, 8:31 AM IST

Gurugram Accident : ਦਿੱਲੀ-ਜੈਪੁਰ ਹਾਈਵੇ 'ਤੇ ਗੁਰੂਗ੍ਰਾਮ 'ਚ ਬੇਕਾਬੂ ਰਫਤਾਰ ਕਾਰਨ ਵੱਡਾ ਹਾਦਸਾ ਵਾਪਰ ਗਿਆ। ਪਹਿਲਾਂ ਤੇਲ ਟੈਂਕਰ ਨੇ ਡਿਵਾਈਡਰ ਪਾਰ ਕਰਕੇ ਕਾਰ ਨੂੰ ਟੱਕਰ ਮਾਰ ਦਿੱਤੀ, ਫਿਰ ਪਿਕਅੱਪ ਵੈਨ ਨਾਲ ਟਕਰਾ ਗਈ। ਇਸ ਹਾਦਸੇ 'ਚ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

Gurugram Accident
Gurugram Accident

ਗੁਰੂਗ੍ਰਾਮ: ਦਿੱਲੀ-ਜੈਪੁਰ ਹਾਈਵੇਅ 'ਤੇ ਗੁਰੂਗ੍ਰਾਮ 'ਚ ਤੇਜ਼ ਰਫ਼ਤਾਰ ਦੇਖੀ ਗਈ। ਇੱਥੇ ਤੇਲ ਟੈਂਕਰ ਨੇ ਕਾਰ ਅਤੇ ਪਿਕਅੱਪ ਵੈਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਜੈਪੁਰ ਤੋਂ ਆ ਰਿਹਾ ਇੱਕ ਤੇਲ ਟੈਂਕਰ ਬੇਕਾਬੂ ਹੋ ਕੇ ਡਿਵਾਈਡਰ ਪਾਰ ਗਿਆ, ਜਿਸ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਤੇ ਫਿਰ ਕਾਰ ਦੀ ਪਿਕਅੱਪ ਨਾਲ ਟੱਕਰ ਹੋ ਗਈ।

ਹਾਦਸੇ ਕਾਰਨ ਲੱਗੀ ਭਿਆਨਕ ਅੱਗ : ਦੱਸਿਆ ਜਾ ਰਿਹਾ ਹੈ ਕਿ ਟੱਕਰ ਹੁੰਦੇ ਹੀ ਕਾਰ ਨੂੰ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਅੱਗ ਕਾਰ 'ਚ ਮੌਜੂਦ ਸੀਐਨਜੀ ਸਿਲੰਡਰ ਕਾਰਨ ਲੱਗੀ। ਹਾਦਸੇ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ, ਪਰ ਇਸ ਦੌਰਾਨ ਫਾਇਰ ਫਾਈਟਰਜ਼ ਦੀ ਟੀਮ ਕਾਰ ਵਿਚ ਸਵਾਰ ਲੋਕਾਂ ਨੂੰ ਨਹੀਂ ਬਚਾ ਸਕੀ ਅਤੇ ਕਾਰ ਵਿੱਚ ਹੀ ਸੜ ਕੇ 3 ਲੋਕਾਂ ਦੀ ਮੌਤ ਹੋ ਗਈ।

ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਫਰਾਰ : ਪੁਲਿਸ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਹਾਈਵੇਅ 'ਤੇ ਤੇਲ ਟੈਂਕਰ ਨੇ ਇੱਕ ਪਿਕਅੱਪ ਵੈਨ ਨੂੰ ਵੀ ਟੱਕਰ ਮਾਰ ਦਿੱਤੀ। ਪਿਕਅੱਪ ਵੈਨ ਦੇ ਡਰਾਈਵਰ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਤੇਲ ਟੈਂਕਰ ਦਾ ਦੋਸ਼ੀ ਡਰਾਈਵਰ ਫਰਾਰ ਹੋ ਗਿਆ। ਪੁਲਿਸ ਉਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।

ਹਾਦਸਿਆਂ ਦਾ ਸਫਰ:ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਰਾਤ ਨੂੰ ਵੀ ਜੈਪੁਰ ਦਿੱਲੀ ਹਾਈਵੇਅ 'ਤੇ ਵੱਡਾ ਹਾਦਸਾ ਹੋਇਆ ਸੀ। ਇਸ ਭਿਆਨਕ ਹਾਦਸੇ 'ਚ ਇਕ ਔਰਤ ਅਤੇ 5 ਸਾਲ ਦੀ ਬੱਚੀ ਦੀ ਵੀ ਝੁਲਸਣ ਕਾਰਨ ਮੌਤ ਹੋ ਗਈ।

ABOUT THE AUTHOR

...view details