ਪੰਜਾਬ

punjab

ਰਾਜਸਥਾਨ: ਅਲਵਰ 'ਚ ਫਿਰ ਮੌਬ ਲਿੰਚਿੰਗ, ਇਕ ਦੀ ਮੌਤ, ਦੋ ਜ਼ਖਮੀ, ਚਾਰ ਲੋਕ ਹਿਰਾਸਤ 'ਚ

By

Published : Aug 18, 2023, 10:26 PM IST

ਅਲਵਰ ਜ਼ਿਲ੍ਹੇ ਦੇ ਬਾਂਸੂਰ ਇਲਾਕੇ ਵਿੱਚ ਮੌਬ ਲਿੰਚਿੰਗ ਦੀ ਘਟਨਾ ਸਾਹਮਣੇ ਆਈ ਹੈ। 8 ਤੋਂ 10 ਵਿਅਕਤੀਆਂ ਨੇ ਲੱਕੜਾਂ ਕੱਟਣ ਗਏ ਵਿਸ਼ੇਸ਼ ਭਾਈਚਾਰੇ ਦੇ ਤਿੰਨ ਨੌਜਵਾਨਾਂ ਦੀ ਕੁੱਟਮਾਰ ਕੀਤੀ। ਇਸ ਘਟਨਾ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ।

MOB LYNCHING IN RAJASTHAN
MOB LYNCHING IN RAJASTHAN

ਰਾਜਸਥਾਨ/ਅਲਵਰ: ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਬਾਂਸੂਰ ਇਲਾਕੇ ਦੇ ਹਰਸੋਰਾ ਥਾਣਾ ਖੇਤਰ ਵਿੱਚ ਸ਼ੁੱਕਰਵਾਰ ਨੂੰ ਮੌਬ ਲਿੰਚਿੰਗ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਨੂੰ ਭੀੜ 'ਚ ਮੌਜੂਦ 8-10 ਲੋਕਾਂ ਨੇ ਲੱਕੜ ਕੱਟਣ ਗਏ ਇਕ ਖਾਸ ਭਾਈਚਾਰੇ ਦੇ ਤਿੰਨ ਨੌਜਵਾਨਾਂ 'ਤੇ ਹਮਲਾ ਕਰ ਦਿੱਤਾ ਸੀ। ਇਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਨਰੋਲ ਵਿੱਚ ਵਾਪਰੀ ਇਸ ਘਟਨਾ ਵਿੱਚ 27 ਸਾਲਾ ਮ੍ਰਿਤਕ ਦੀ ਪਛਾਣ ਹੋ ਗਈ ਹੈ। ਪੁਲਿਸ ਨੇ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ।

ਦਿਨ-ਦਿਹਾੜੇ ਵਾਪਰੀ ਘਟਨਾ ਦਾ ਖੁਲਾਸਾ:ਨੀਮਰਾਣਾ ਦੇ ਏ.ਐਸ.ਪੀ ਜਗਰਾਮ ਮੀਨਾ ਅਨੁਸਾਰ ਦੋਵੇਂ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਵੀਰਵਾਰ ਰਾਤ ਵਸੀਮ (27), ਉਸ ਦੇ ਚਾਚੇ ਦਾ ਬੇਟਾ ਆਸਿਫ਼ ਅਤੇ ਅਜ਼ਹਰੂਦੀਨ ਜ਼ਿਲ੍ਹੇ ਦੇ ਹਰਸੋਰਾ ਥਾਣਾ ਖੇਤਰ ਦੇ ਨਰੋਲ ਪਿੰਡ 'ਚ ਦਰੱਖਤ ਕੱਟਣ ਲਈ ਰਾਮਪੁਰ ਵੱਲ ਆਏ ਸਨ। ਇਸ ਦੌਰਾਨ ਸੂਚਨਾ ਮਿਲੀ ਕਿ ਜੰਗਲਾਤ ਵਿਭਾਗ ਦੀ ਗੱਡੀ ਇਲਾਕੇ ਵਿੱਚ ਗਸ਼ਤ ਕਰ ਰਹੀ ਹੈ। ਇਸ ਤੋਂ ਬਾਅਦ ਇਹ ਲੋਕ ਪਿਕਅੱਪ ਗੱਡੀ ਲੈ ਕੇ ਹਰਸੋਰਾ ਵੱਲ ਆ ਰਹੇ ਸਨ।

ਪਰਿਵਾਰਕ ਮੈਂਬਰਾਂ ਦੀ ਮੰਗ:ਪਿੰਡ ਨਰੋਲ ਵਿੱਚ ਵਿਭਾਗ ਦੀ ਟੀਮ ਨੇ ਪਿੱਛਾ ਕਰ ਕੇ ਪਿੱਕਅੱਪ ਗੱਡੀ ਨੂੰ ਜੇ.ਸੀ.ਬੀ ਲਗਾ ਕੇ ਰੋਕ ਲਿਆ। ਇਸ ਦੌਰਾਨ ਪਿੰਡ ਦੇ ਕੁਝ ਲੋਕਾਂ ਨੇ ਪਿਕਅੱਪ ਗੱਡੀ 'ਚ ਬੈਠੇ ਲੋਕਾਂ 'ਤੇ ਹਮਲਾ ਕਰ ਦਿੱਤਾ। ਘਟਨਾ 'ਚ ਜ਼ਖਮੀ ਵਸੀਮ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਆਸਿਫ ਅਤੇ ਅਜ਼ਹਰੂਦੀਨ ਜ਼ਖਮੀ ਹੋ ਗਏ।

ਮ੍ਰਿਤਕ ਦੇ ਵਾਰਸਾਂ ਦਾ ਦੋਸ਼ ਹੈ ਕਿ ਜੇਸੀਬੀ ਸਵਾਰਾਂ ਨੇ ਜੰਗਲਾਤ ਵਿਭਾਗ ਦੀ ਗੱਡੀ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਰਿਸ਼ਤੇਦਾਰਾਂ ਨੇ ਦੋਸ਼ੀਆਂ ਖਿਲਾਫ ਜਲਦ ਤੋਂ ਜਲਦ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਘਟਨਾ ਤੋਂ ਬਾਅਦ ਰਿਸ਼ਤੇਦਾਰਾਂ ਨੇ 8 ਤੋਂ 10 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਹਿਰਾਸਤ 'ਚ ਚਾਰ ਮੁਲਜ਼ਮ:ਅਲਵਰ 'ਚ ਮੌਬ ਲਿੰਚਿੰਗ 'ਚ ਨੌਜਵਾਨ ਦੀ ਮੌਤ ਦੀ ਖ਼ਬਰ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਬੂਤ ਇਕੱਠੇ ਕਰਨ ਲਈ FSL ਟੀਮ ਨੂੰ ਬੁਲਾਇਆ। ਕੋਟਪੁਤਲੀ ਦੇ ਐਸਪੀ ਡਾ. ਰੰਜੀਤਾ ਸ਼ਰਮਾ ਨੇ ਬੀਡੀਐਮ ਹਸਪਤਾਲ ਜਾ ਕੇ ਜਾਣਕਾਰੀ ਹਾਸਿਲ ਕੀਤੀ। ਪੁਲਿਸ ਨੇ ਮਾਮਲੇ 'ਚ 4 ਲੋਕਾਂ ਨੂੰ ਹਿਰਾਸਤ 'ਚ ਲਿਆ ਹੈ।

ABOUT THE AUTHOR

...view details