ਪੰਜਾਬ

punjab

Jitendra singh daughter wedding: ਸਾਬਕਾ ਕੇਂਦਰੀ ਮੰਤਰੀ ਜਤਿੰਦਰ ਸਿੰਘ ਦੀ ਬੇਟੀ ਦੇ ਵਿਆਹ 'ਚ ਅੱਜ ਰਾਹੁਲ ਗਾਂਧੀ ਹੋ ਸਕਦੇ ਹਨ ਸ਼ਾਮਲ

By

Published : Feb 22, 2023, 7:49 PM IST

Updated : Feb 22, 2023, 8:21 PM IST

ਸਾਬਕਾ ਕੇਂਦਰੀ ਮੰਤਰੀ ਜਤਿੰਦਰ ਸਿੰਘ ਦੀ ਬੇਟੀ ਦਾ ਅੱਜ ਅਲਵਰ 'ਚ ਵਿਆਹ ਹੋਵੇਗਾ। ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਦੀ ਉਮੀਦ ਜਤਾਈ ਜਾਰੀ ਹੈ।

ਸਾਬਕਾ ਕੇਂਦਰੀ ਮੰਤਰੀ ਜਤਿੰਦਰ ਸਿੰਘ ਦੀ ਬੇਟੀ ਦੇ ਵਿਆਹ 'ਚ ਅੱਜ ਰਾਹੁਲ ਗਾਂਧੀ ਸ਼ਾਮਲ ਹੋ ਸਕਦੇ ਹਨ!
ਸਾਬਕਾ ਕੇਂਦਰੀ ਮੰਤਰੀ ਜਤਿੰਦਰ ਸਿੰਘ ਦੀ ਬੇਟੀ ਦੇ ਵਿਆਹ 'ਚ ਅੱਜ ਰਾਹੁਲ ਗਾਂਧੀ ਸ਼ਾਮਲ ਹੋ ਸਕਦੇ ਹਨ!

ਅਲਵਰ:ਸਾਬਕਾ ਕੇਂਦਰੀ ਮੰਤਰੀ ਜਤਿੰਦਰ ਸਿੰਘ ਦੀ ਬੇਟੀ ਮਾਨਵਿਕਾ ਦਾ ਵਿਆਹ ਬੁੱਧਵਾਰ ਨੂੰ ਹੋਵੇਗਾ। ਦੇਸ਼ ਭਰ ਤੋਂ ਸਾਬਕਾ ਸ਼ਾਹੀ ਪਰਿਵਾਰ ਦੇ ਇਸ ਸ਼ਾਹੀ ਵਿਆਹ 'ਚ ਇਕੱਠ ਹੋਣਾ ਸ਼ੂਰੂ ਹੋ ਗਿਆ ਹੈ। ਤੁਹਾਨੂੰ ਦਸ ਦਈਏ ਕਿ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਨੇਪਾਲ, ਮਣੀਪੁਰ, ਗੁਹਾਟੀ, ਸਮੇਤ ਦੇਸ਼ ਦੇ ਕਈ ਖੇਤਰਾਂ ਤੋਂ ਸ਼ਾਹੀ ਪਰਿਵਾਰ ਦੇ ਸਾਬਕਾ ਮੈਂਬਰ ਅਲਵਰ ਪਹੁੰਚ ਚੁੱਕੇ ਹਨ। ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਵੀ ਵਿਆਹ 'ਚ ਸ਼ਾਮਲ ਹੋਣ ਲਈ ਪਹੁੰਚ ਚੁੱਕੇ ਹਨ। ਇਸ ਤੋਂ ਇਲਾਵਾ ਵੀਆਈਪੀ ਲੋਕਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਪੰਜਾਬ ਤੋਂ ਵੀ ਪਹੁੰਚੇ ਮਹਿਮਾਨ: ਅਲਵਰ ਦੇ ਸਾਬਕਾ ਮਹਾਰਾਜਾ ਦੀ ਬੇਟੀ ਮਾਨਵਿਕਾ ਦੇ ਵਿਆਹ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਹ ਵਿਆਹ ਇਸ ਕਰਕੇ ਵੀ ਚਰਚਾ ਦਾ ਵਿਸ਼ਾ ਹੈ ਕਿ ਪੰਜਾਬ ਤੋਂ ਵੀ ਸ਼ਾਹੀ ਪਰਿਵਾਰ ਦੇ ਖਾਸ ਮਹਿਮਾਨ ਇਸ ਸ਼ੁੱਭ ਘੜੀ 'ਚ ਸ਼ਾਮਿਲ ਹੋਣ ਲਈ ਪਹੁੰਚ ਰਹੇ ਹਨ। ਪੰਜਾਬ ਦੇ ਪਟਿਆਲਾ ਅਤੇ ਕਪੂਰਥਲਾ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਰਾਮਪੁਰ, ਗੁਜਰਾਤ ਦੇ ਰਾਜਕੋਟ, ਉੜੀਸਾ ਅਤੇ ਨੇਪਾਲ ਤੋਂ ਸਾਬਕਾ ਸ਼ਾਹੀ ਪਰਿਵਾਰਾਂ ਦੇ ਮੈਂਬਰ ਵੀ ਸ਼ਿਰਕਤ ਕਰ ਰਹੇ ਹਨ। ਇਸ ਤੋਂ ਇਲਾਵਾ ਸਿਆਸੀ ਸ਼ਖਸੀਅਤਾਂ ਵੀ ਵਿਆਹ 'ਚ ਸ਼ਾਮਲ ਹੋਣ ਲਈ ਪਹੁੰਚ ਰਹੀਆਂ ਹਨ।

ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਦੀ ਉਮੀਦ :ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਬੁੱਧਵਾਰ ਸ਼ਾਮ ਨੂੰ ਹੈਲੀਕਾਪਟਰ ਰਾਹੀਂ ਅਲਵਰ ਪਹੁੰਚਣਗੇ। ਇੱਥੇ ਆਉਣ ਵਾਲੇ ਮੰਤਰੀਆਂ, ਵਿਧਾਇਕਾਂ ਅਤੇ ਨੇਤਾਵਾਂ ਲਈ ਦੋ ਥਾਵਾਂ 'ਤੇ ਹੈਲੀਪੈਡ ਦਾ ਪ੍ਰਬੰਧ ਕੀਤਾ ਗਿਆ ਹੈ। ਗਹਿਲੋਤ ਦੇ ਕਰੀਬੀ ਅਤੇ ਸੈਰ-ਸਪਾਟਾ ਰਾਜ ਧਰਮਿੰਦਰ ਰਾਠੌਰ ਵੀ ਅੱਜ ਪਹੁੰਚਣਗੇ। ਇਸ ਤੋਂ ਇਲਾਵਾ ਗਾਂਧੀ ਪਰਿਵਾਰ ਤੋਂ ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਦੇ ਵੀ ਵਿਆਹ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸੋਨੀਆ ਗਾਂਧੀ ਖਰਾਬ ਸਿਹਤ ਕਾਰਨ ਨਹੀਂ ਆ ਸਕਣਗੇ।

ਬੂੰਦੀ ਦੀ ਸਾਬਕਾ ਰਿਆਸਤ ਦੇ ਮਹਾਰਾਜ ਵੰਸ਼ਵਰਧਨ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ। ਉਨ੍ਹਾਂ ਨੇ ਰਾਜਕੋਟ (ਗੁਜਰਾਤ) ਤੋਂ ਪਹੁੰਚੇ ਐਚਐਚ ਠਾਕਰ ਮੰਧਾਤਾ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਯੁਵਰਾਜ ਜੈਦੀਪ ਸਿੰਘ ਨਾਲ ਮੁਲਾਕਾਤ ਦੀ ਫੋਟੋ ਟਵੀਟ ਕੀਤੀ। ਦਰਅਸਲ ਸਾਬਕਾ ਕੇਂਦਰੀ ਮੰਤਰੀ ਜਤਿੰਦਰ ਸਿੰਘ ਦੀ ਬੇਟੀ ਦੇ ਵਿਆਹ 'ਚ ਚੋਣਵੇਂ ਲੋਕਾਂ ਨੂੰ ਹੀ ਸੱਦਾ ਦਿੱਤਾ ਗਿਆ ਹੈ। ਵਿਆਹ 'ਚ ਕਰੀਬ 500 ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਵਿੱਚ ਦੇਸ਼ ਭਰ ਦੇ ਸਾਬਕਾ ਮੁੱਖ ਮੰਤਰੀ, ਮੁੱਖ ਮੰਤਰੀ ਅਤੇ ਸ਼ਾਹੀ ਪਰਿਵਾਰਾਂ ਦੇ ਮੈਂਬਰ ਸ਼ਾਮਲ ਹਨ।

ਇਹ ਵੀ ਪੜ੍ਹੋ:KARNATAKA HIJAB Row : ਹਿਜਾਬ ਪਾ ਕੇ ਪ੍ਰੀਖਿਆ ਦੇਣ ਦੀ ਮਿਲੇ ਖੁੱਲ੍ਹ, ਪਟੀਸ਼ਨ ਲੈ ਕੇ ਸੁਪਰੀਮ ਕੋਰਟ ਪਹੁੰਚੀਆਂ ਕਰਨਾਟਕ ਦੀਆਂ ਵਿਦਿਆਰਥਣਾਂ

Last Updated :Feb 22, 2023, 8:21 PM IST

ABOUT THE AUTHOR

...view details