ਨਵੀਂ ਦਿੱਲੀ:ਸਾਲ 2019 ਦੇ ਮੁਕਾਬਲੇ ਸਾਲ 2021 'ਚ ਭਾਰਤ ਤੋਂ ਚੀਨ ਨੂੰ ਬਰਾਮਦ (India's exports to China) ਲਗਭਗ 34 ਫੀਸਦੀ ਵਧ (exports to China jump 34 per cent) ਕੇ 22.9 ਅਰਬ ਡਾਲਰ ਹੋ ਗਈ ਹੈ। ਵਣਜ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਾਲ 2019 'ਚ ਇਹ ਅੰਕੜਾ 17.1 ਅਰਬ ਡਾਲਰ ਸੀ। ਇਸੇ ਸਮੇਂ ਦੌਰਾਨ ਚੀਨ ਤੋਂ ਭਾਰਤ ਦੀ ਦਰਾਮਦ ਸਾਲ 2019 ਦੇ 68.4 ਅਰਬ ਡਾਲਰ ਤੋਂ 28 ਫੀਸਦੀ ਵਧ ਕੇ 87.5 ਅਰਬ ਡਾਲਰ ਹੋ ਗਈ।
ਇਹ ਵੀ ਪੜੋ:ਭਾਰਤ ਪਾਕਿ ਸਰਹੱਦ ’ਤੇ ਡਰੋਨ ਦੀ ਹਲਚਲ, ਬੀਐਸਐਫ ਨੇ ਕੀਤੀ ਫਾਇਰਿੰਗ
ਇਸ ਤਰ੍ਹਾਂ ਭਾਰਤ ਅਤੇ ਚੀਨ ਵਿਚਾਲੇ ਵਪਾਰ ਘਾਟਾ ਸਾਲ 2019 ਦੇ 51.2 ਅਰਬ ਡਾਲਰ ਦੇ ਮੁਕਾਬਲੇ ਸਾਲ 2021 'ਚ ਵਧ ਕੇ 64.5 ਅਰਬ ਡਾਲਰ ਹੋ ਗਿਆ।