ਪੰਜਾਬ

punjab

Independence Day Speech: ਆਜ਼ਾਦੀ ਦਿਵਸ ਨੂੰ ਲੈ ਕੇ ਸਪੀਚ ਤਿਆਰ ਕਰ ਰਹੇ ਹੋ, ਤਾਂ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ

By

Published : Aug 9, 2023, 8:35 AM IST

Independence Day: ਪੂਰਾ ਦੇਸ਼ 15 ਅਗਸਤ ਮੌਕੇ 77ਵਾਂ ਆਜ਼ਾਦੀ ਦਿਵਸ ਦਾ ਦਿਨ ਮਨਾਉਣ ਲਈ ਤਿਆਰੀਆਂ ਕਰ ਰਿਹਾ ਹੈ। ਆਜ਼ਾਦੀ ਦਿਵਸ ਨੂੰ ਲੈ ਕੇ ਜਿੱਥੇ ਸਕੂਲਾਂ, ਕਾਲਜਾਂ ਵਿੱਚ ਰੰਗਾਰੰਗ ਪ੍ਰੋਗਰਾਮ ਹੁੰਦੇ ਹਨ, ਉੱਥੇ ਭਾਰਤ ਦੇ ਹਰ ਸੂਬਿਆਂ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਜ਼ਾਦੀ ਦਿਹਾੜਾ ਪੂਰੀ ਧੂਮਧਾਮ ਨਾਲ (Independence day Speech in Punjabi) ਮਨਾਇਆ ਜਾਂਦਾ ਹੈ।

Independence Day Speech Tips, Independence Day 2023
Independence Day Speech Tips

ਹੈਦਰਾਬਾਦ ਡੈਸਕ: ਦੇਸ਼ ਨੂੰ ਆਜ਼ਾਦੀ ਮਿਲੇ ਹੋਏ 76 ਸਾਲ ਪੂਰੇ ਹੋ ਚੁੱਕੇ ਹਨ। ਇਸ ਵਾਰ ਭਾਰਤ ਦੇਸ਼ 77 ਵਾਂ ਆਜ਼ਾਦੀ ਦਿਵਸ ਮਨਾਉਣ ਜਾ ਰਿਹਾ ਹੈ। ਭਾਰਤ ਨੂੰ ਮਿਲੀ ਆਜ਼ਾਦੀ ਵਿੱਚ ਕ੍ਰਾਂਤੀਕਾਰੀਆਂ ਦੇ ਲੰਮੇ ਸੰਘਰਸ਼ ਤੇ ਕੁਰਬਾਨੀਆਂ ਨੂੰ ਯਾਦ ਕਰਨ ਦਾ ਦਿਨ ਹੈ, ਜਿਨ੍ਹਾਂ ਨੇ ਦੇਸ਼ ਨੂੰ ਅਪਣੀ ਅਣਥਕ ਤੇ ਮਜ਼ਬੂਤ ਇਰਾਦਿਆਂ ਨਾਲ ਆਜ਼ਾਦੀ ਦਿਲਵਾਈ। 15 ਅਗਸਤ ਦਾ ਦਿਨ, ਉਹ ਦਿਨ ਹੈ ਜਦੋਂ ਭਾਰਤ ਦੇਸ਼ ਅੰਗਰੇਜ਼ਾਂ ਦੀ 200 ਸਾਲ ਪੁਰਾਣੀ ਗੁਲਾਮੀ ਦੀ ਬੇੜ੍ਹੀਆਂ ਤੋਂ ਮੁਕਤ ਹੋਇਆ। ਆਜ਼ਾਦੀ ਦਿਵਸ ਮੌਕੇ ਸਕੂਲਾਂ, ਕਾਲਜਾਂ, ਸਰਕਾਰੀ ਤੇ ਨਿੱਜੀ ਦਫ਼ਤਰਾਂ ਵਿੱਚ ਆਜ਼ਾਦੀ ਘੁਲਾਟਿਆਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਅਤੇ ਤਿਰੰਗਾ ਫਹਿਰਾਇਆ ਜਾਂਦਾ ਹੈ।

ਆਜ਼ਾਦੀ ਦਿਹਾੜਾ ਨੇੜ੍ਹੇ ਆਉਂਦੇ ਹੀ, ਅਧਿਆਪਿਕਾਂ ਤੇ ਵਿਦਿਆਰਥੀਆਂ ਵਲੋਂ ਆਜ਼ਾਦੀ ਦਿਵਸ ਮੌਕੇ ਚੰਗੀ ਸਪੀਚ ਵੀ ਤਿਆਰ ਕੀਤੀ ਜਾਂਦੀ ਹੈ। ਅਜਿਹੇ ਵਿੱਚ ਦੇਸ਼ ਦੇ ਲੱਖਾਂ ਹੀ ਬੱਚੇ ਆਜ਼ਾਦੀ ਦਿਵਸ ਨੂੰ ਲੈ ਕੇ ਸਪੀਚ ਤਿਆਰ ਕਰ ਰਹੇ ਹੋਣਗੇ। ਸੋ, ਹੁਣ ਤੁਸੀਂ ਇੱਥੋ ਕੁਝ ਆਈਡੀਆ ਲੈ ਕੇ ਆਪਣੀ ਪ੍ਰਭਾਵਸ਼ਾਲੀ ਸਪੀਚ ਤਿਆਰ ਕਰ ਸਕਦੇ ਹੋ।

ਕਿਵੇਂ ਦਿੱਤੀ ਜਾ ਸਕਦੀ ਹੈ ਆਜ਼ਾਦੀ ਦਿਵਸ ਮੌਕੇ ਸਪੀਚ : ਇੱਥੋ ਤੁਸੀਂ ਪੜ੍ਹੋ ਕਿ ਕਿਵੇਂ ਆਜ਼ਾਦੀ ਦਿਵਸ ਮੌਕੇ ਸਪੀਚ ਦਿੱਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਇੰਝ ਲਿਖਿਆ ਜਾਂ ਮੰਚ ਤੋਂ ਸੰਬੋਧਨ ਕੀਤਾ ਜਾਵੇਗਾ ਕਿ- ਸਤਿਕਾਰਯੋਗ ਪ੍ਰਿੰਸੀਪਲ, ਅਧਿਆਪਿਕ ਤੇ ਇੱਥੇ ਮੌਜੂਦ ਸਾਰੇ ਮੁੱਖ ਮਹਿਮਾਨ ਅਤੇ ਮੇਰੇ ਪਿਆਰੇ ਸਾਥੀ...

ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਭ ਨੂੰ 77ਵੇਂ ਆਜ਼ਾਦੀ ਦਿਵਸ ਦੀ ਬਹੁਤ ਬਹੁਤ ਵਧਾਈ ਦਿੰਦਾ/ਦਿੰਦੀ ਹਾਂ। ਅੱਜ ਅਸੀਂ ਇੱਥੇ ਦੇਸ਼ ਦਾ 77ਵਾਂ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ। ਪੂਰਾ ਦੇਸ਼ ਆਜ਼ਾਦੀ ਦੀ ਵਰ੍ਹੇਗੰਢ ਦੇ ਜਸ਼ਨ ਮਨਾ ਰਿਹਾ ਹੈ। ਇਸ ਸਾਲ ਭਾਰਤ ਸਰਕਾਰ 'ਰਾਸ਼ਟਰ ਪਹਿਲਾ, ਹਮੇਸ਼ਾ ਪਹਿਲਾਂ' ਦੀ ਥੀਮ ਤਹਿਤ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਇਸ ਇਤਿਹਾਸਿਕ ਮੌਕੇ ਸਰਕਾਰ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਲੜੀ ਤਿਆਰ ਕਰੇਗਾ ਜਿਸ ਵਿੱਚ ਆਜ਼ਾਦੀ ਪਾਉਣ ਲਈ ਅੰਦੋਲਨ ਦੇ ਸੰਘਰਸ਼ ਦੀ ਝਲਕ ਅਤੇ ਦੇਸ਼ ਭਗਤੀ ਦੀ ਭਾਵਨਾ ਝਲਕੇਗੀ।

ਇਸ ਦੇ ਨਾਲ ਹੀ, ਇਸ ਸਪੀਚ ਵਿੱਚ ਆਜ਼ਾਦੀ ਦਿਵਸ ਦੇ ਇਤਿਹਾਸ (Independence day Speech in Punjabi) ਦੇ ਕੁਝ ਪਲਾਂ ਨੂੰ ਯਾਦ ਕਰਦਿਆਂ ਮਹਾਨ ਕ੍ਰਾਂਤੀਕਾਰੀਆਂ ਦੀ ਬਹਾਦਰੀ ਅਤੇ ਬਲਿਦਾਨ ਦਾ ਜ਼ਿਕਰ ਵੀ ਸਪੀਚ ਵਿੱਚ ਕੀਤਾ ਜਾ ਸਕਦਾ ਹੈ।

ਸਪੀਚ ਦੇਣ ਲੱਗੇ ਰੱਖੋਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ-

  • ਆਜ਼ਾਦੀ ਦਿਵਸ ਮੌਕੇ ਦਿੱਤਾ ਜਾਣ ਵਾਲਾ ਭਾਸ਼ਣ ਜ਼ਿਆਦਾ ਲੰਬਾ ਨਾ ਹੋਵੇ। ਭਾਸ਼ਣ ਬਿਲਕੁਲ ਸਟੀਕ ਤੇ ਘੱਟ ਸ਼ਬਦਾਂ ਵਾਲਾ ਹੀ ਸੁਣਨ ਵਿੱਚ ਚੰਗਾ ਲੱਗਦਾ ਹੈ।
  • ਆਜ਼ਾਦੀ ਦਿਵਸ ਦਾ ਭਾਸ਼ਣ ਤੱਥ (ਫੈਕਟ) ਖੁਦ ਬੋਲਣ ਤੋਂ ਪਹਿਲਾਂ ਉਨ੍ਹਾਂ ਦੀ ਇਕ ਵਾਰ ਪੁਸ਼ਟੀ ਜ਼ਰੂਰ ਕਰ ਲਈ ਜਾਵੇ, ਤਾਂ ਜੋ ਗ਼ਲਤੀ ਦੀ ਕੋਈ ਗੁੰਜਾਇਸ਼ ਨਾ ਰਹੇ।
  • ਭਾਸ਼ਣ ਦੇਣ ਤੋਂ ਪਹਿਲਾਂ ਉਸ ਨੂੰ ਕਈ ਵਾਰ ਪੜ੍ਹੋ। ਇਸ ਨਾਲ ਤੁਸੀਂ ਪ੍ਰਭਾਵਸ਼ਾਲੀ ਢੰਗ ਨਾਲ ਬਿਨਾਂ ਸ਼ਰਮਾਏ ਤੇ ਅਟਕੇ ਭਾਸ਼ਣ ਦੇ ਸਕੋਗੇ।
  • ਭਾਸ਼ਣ ਦੇਣ ਦਾ ਅਭਿਆਸ ਸ਼ੀਸ਼ੇ ਸਾਹਮਣੇ ਖੜ ਕੇ, ਉੱਚੀ ਬੋਲ ਕੇ ਕਰੋ, ਤਾਂ ਜੋ ਤੁਹਾਡੇ ਵਿੱਚ ਆਤਮ ਵਿਸ਼ਵਾਸ਼ ਬਣਿਆ ਰਹੇ।
  • ਦਰਸ਼ਕਾਂ ਨੂੰ ਭਾਸ਼ਣ ਨਾਲ ਜੋੜੋ। ਉਨ੍ਹਾਂ ਦੀਆਂ ਅੱਖਾਂ ਨਾਲ ਸੰਪਰਕ ਬਣਾ ਕੇ ਰੱਖੋ।
  • ਇੱਕ ਚੰਗਾ ਬੁਲਾਰਾ ਬਣਨ ਲਈ ਤੁਹਾਡਾ ਉੱਠਣਾ, ਬੈਠਣਾ, ਚਾਲ, ਖੜ੍ਹੇ ਹੋਣ ਦਾ ਢੰਗ ਅਤੇ ਹਾਵ-ਭਾਵ ਵੀ ਬਹੁਤ ਮਾਇਨੇ ਰੱਖਦੇ ਹਨ। ਬਹੁਤ ਹੀ ਸਹਿਜ ਅਤੇ ਆਰਾਮ ਨਾਲ ਮੰਚ ਉੱਤ ਜਾਓ। ਜਦੋਂ ਹੀ ਤੁਹਾਡਾ ਜਾਂ ਸਪੀਚ ਦੇਣ ਵਾਲੇ ਨਾਮ ਪੁਕਾਰਿਆ ਜਾਵੇਗਾ, ਤਾਂ ਸਾਰੇ ਸਰੋਤਿਆਂ ਦੇ ਧਿਆਨ ਦਾ ਕੇਂਦਰ ਤੁਸੀਂ ਹੀ ਰਹੋਗੇ।
  • ਭਾਸ਼ਣ ਦੇਣ ਲੱਗੇ ਬਹੁਤ ਹੀ ਸਹਿਜਤਾ, ਅਦਬ ਤੇ ਬਿਨਾਂ ਕਿਸੇ ਤਣਾਅ ਦੇ ਬੋਲੋ।

ABOUT THE AUTHOR

...view details