ਪੰਜਾਬ

punjab

Haryana Nuh Violence: ਜੁੰਮੇ ਦੀ ਨਮਾਜ ਨੂੰ ਲੈ ਕੇ ਗ੍ਰਹਿ ਮੰਤਰੀ ਅਨਿਤ ਵਿਜ ਨੇ ਕੀਤੀ ਸ਼ਾਂਤੀ ਦੀ ਅਪੀਲ, ਕਿਹਾ- ਨਹੀਂ ਬਖ਼ਸ਼ੇ ਜਾਣੇ ਦੋਸ਼ੀ

By

Published : Aug 4, 2023, 8:55 PM IST

ਹਰਿਆਣਾ ਦੇ ਨੂਹ ਵਿੱਚ ਸੋਮਵਾਰ, 31 ਜੁਲਾਈ ਨੂੰ ਬ੍ਰਿਜ ਮੰਡਲ ਯਾਤਰਾ ਦੌਰਾਨ ਦੋ ਧੜਿਆਂ ਵਿਚਾਲੇ ਹੋਈ ਹਿੰਸਕ ਝੜਪ ਵਿੱਚ 6 ਲੋਕਾਂ ਦੀ ਜਾਨ ਚਲੀ ਗਈ। ਇਸ ਮਾਮਲੇ ਵਿੱਚ ਹੁਣ ਤੱਕ 202 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।

Haryana Nuh Violence
Courtesy: ANI

ਗੁਰੂਗ੍ਰਾਮ/ਹਰਿਆਣਾ:ਨੂਹ ਵਿੱਚ ਬੀਤੇ ਸੋਮਵਾਰ ਬ੍ਰਿਜ ਮੰਡਲ ਯਾਤਰਾ ਦੌਰਾਨ ਦੋ ਧੜਿਆਂ ਵਿਚਾਲੇ ਹੋਈ ਹਿੰਸਕ ਝੜਪ 'ਚ 2 ਹੋਮਗਾਰਡ ਸਣੇ 6 ਮੌਤਾਂ ਹੋਈਆਂ ਹਨ। ਇਸ ਤੋਂ ਇਲਾਵਾ, ਕਈ ਜਖਮੀ ਵੀ ਹੋਏ। ਹਾਲਾਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਫਿਲਹਾਲ ਨੂਹ, ਪਲਵਲ, ਫਰੀਦਾਬਾਦ, ਮਾਨੇਸਰ, ਸੋਹਾਨਾ ਅਤੇ ਪਟੌਦੀ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਉੱਥੇ ਹੀ, ਨੂਹ ਹਿੰਸਾ ਨੂੰ ਲੈ ਕੇ 6 ਵੱਖ-ਵੱਖ ਮਾਮਲਿਆਂ ਵਿੱਚ 23 ਕਥਿਤ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਪੁਲਿਸ 'ਨਿਰੋਦਸ਼ ਨੂੰ ਸਜ਼ਾ ਨਾ ਮਿਲੇ, ਦੋਸ਼ੀ ਛੁੱਟੇ ਨਾ' ਸਿਧਾਂਤ 'ਤੇ ਕਰ ਰਹੀ ਕੰਮ: ਨੂਹ ਹਿੰਸਾ ਉੱਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦੱਸਿਆ ਕਿ ਹਿੰਸਾ ਵਿੱਚ ਹੁਣ ਤੱਕ 102 ਐਫਆਈਆਰ ਦਰਜ ਹੋ ਚੁੱਕੀ ਹੈ। 202 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉੱਥੇ ਹੀ, 80 ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲਿਸ 'ਨਿਰੋਦਸ਼ ਨੂੰ ਸਜ਼ਾ ਨਾ ਮਿਲੇ, ਦੋਸ਼ੀ ਛੁੱਟੇ ਨਾ' ਸਿਧਾਂਤ ਉੱਤੇ ਕੰਮ ਕਰ ਰਹੀ ਹੈ। ਪੁਖ਼ਤਾ ਸਬੂਤ ਇੱਕਠਾ ਕਰਕੇ ਹੀ ਕਥਿਤ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੁੰਮੇ ਦੀ ਨਮਾਜ ਨੂੰ ਲੈ ਕੇ ਅਨਿਲ ਵਿਜ ਨੇ ਕਿਹਾ ਕਿ ਉਨ੍ਹਾਂ ਨੇ ਨੂਹ, ਫਰੀਦਾਬਾਦ, ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰਾਂ ਨਾਲ ਗੱਲਬਾਤ ਕੀਤੀ ਹੈ।

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਜਿੱਥੇ ਵੀ ਜੁੰਮੇ ਦੀ ਨਮਾਜ ਹੋਣੀ ਹੈ, ਉੱਥੇ ਪੁਲਿਸ ਤੈਨਾਤ ਕੀਤੀ ਗਈ ਹੈ, ਤਾਂ ਕਿ ਕੋਈ ਵੀ ਕਾਨੂੰਨ ਨੂੰ ਅਪਣੇ ਹੱਥ ਵਿੱਚ ਨਾ ਲਵੇ। ਐਸਆਈਟੀ ਦੇ ਸਵਾਲ ਉੱਤੇ ਅਨਿਲ ਵਿਜ ਨੇ ਕਿਹਾ ਕਿ ਲੋੜ ਪੈਣ ਉੱਤੇ ਐਸਆਈਟੀ ਦਾ ਗਠਨ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਹਰ ਐਂਗਲ ਤੋਂ ਜਾਂਚ ਚਲ ਰਹੀ ਹੈ।

ਨੂਹ ਦੇ ਐਸਪੀ ਵਰੁਣ ਸਿੰਗਲਾ ਦਾ ਤਬਾਦਲਾ:ਨੂਹ ਹਿੰਸਾ ਤੋਂ ਬਾਅਦ ਛੁੱਟੀ ਤੋਂ ਵਾਪਸ ਪਰਤਦੇ ਹੀ ਹਰਿਆਣਾ ਸਰਕਾਰ ਨੇ ਨੂਹ ਦੇ ਐਸਪੀ ਵਰੁਣ ਸਿੰਗਲਾ ਦਾ ਤਬਾਦਲਾ ਕਰ ਦਿੱਤਾ ਹੈ। ਵਰੁਣ ਸਿੰਗਲਾ ਸ਼ੋਭਾ ਯਾਤਰਾ ਤੋਂ ਪਹਿਲਾਂ ਤੋਂ ਛੁੱਟੀ ਉੱਤੇ ਸੀ। ਨਰੇਂਦਰ ਬਿਜਾਰਣਿਆ ਨੂੰ ਨੂਹ ਦਾ ਐਸਪੀ ਬਣਾਇਆ ਗਿਆ ਹੈ। ਵਰੁਣ ਸਿੰਗਲਾ ਦੇ ਛੁੱਟੀ 'ਤੇ ਹੋਣ ਦੇ ਚੱਲਦੇ ਪਹਿਲਾਂ ਹੀ ਨਰੇਂਦਰ ਬਿਜਾਰਣਿਆ ਨੂੰ ਭਿਵਾਨੀ ਤੋਂ ਨੂਹ ਭੇਜਿਆ ਗਿਆ ਸੀ।

ਰੋਹੰਗੀਆਂ ਦੇ ਨਾਜਾਇਜ਼ ਕਬਜ਼ਿਆਂ 'ਤੇ ਚੱਲਿਆ ਬੁਲਡੋਜ਼ਰ:ਨੂਹ ਵਿੱਚ ਹੋਏ ਦੰਗਿਆਂ ਤੋਂ ਬਾਅਦ ਪੁਲਿਸ ਨੇ ਦੰਗਿਆਂ ਦੀ ਸ਼ੁਰੂਆਤੀ ਜਾਂਚ ਤੋਂ ਬਾਅਦ ਨੂਹ ਵਿੱਚ ਰੋਹੰਗੀਆਂ ਅਤੇ ਨਾਜਾਇਜ਼ ਘੁਸਪੈਠੀਆਂ ਉੱਤੇ ਵੱਡਾ ਐਕਸ਼ਨ ਲਿਆ ਹੈ। ਪੁਲਿਸ ਨੇ ਤਾਵਡੂ ਰੋਹੰਗੀਆਂ ਅਤੇ ਨਾਜਾਇਜ਼ ਘੁਸਪੈਠੀਆਂ ਦੇ ਨਾਜਾਇਜ਼ ਕਬਜ਼ਿਆਂ ਉੱਤੇ ਬੁਲਡੋਜ਼ਰ ਚੱਲਿਆ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਲੋਕ ਹਿੰਸਾ ਵਿੱਚ ਸ਼ਾਮਲ ਸੀ। ਇਨ੍ਹਾਂ ਰੋਹੰਗੀਆਂ ਨੇ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਉੱਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ।

ਗੁਰੂਗ੍ਰਾਮ ਤੋਂ ਪਲਾਇਨ ਸ਼ੁਰੂ: ਨੂਹ ਵਿੱਚ ਹੋਈ ਹਿੰਸਾ ਤੋਂ ਬਾਅਦ ਮੁਸਲਿਮ ਪਰਿਵਾਰਾਂ ਨੇ ਗੁਰੂਗ੍ਰਾਮ ਤੋਂ ਪਲਾਇਨ ਕਰਨ ਸ਼ੁਰੂ ਕਰ ਦਿੱਤਾ ਹੈ। ਸ਼ਹਿਰ ਦੀ ਸ਼ੀਤਲਾ ਕਾਲੋਨੀ, ਨਿਊ ਪਾਲਮ ਵਿਹਾਰ, ਬਾਦਸ਼ਾਹਪੁਰ ਸਣੇ ਸਲੱਮ ਏਰੀਆ ਵਿੱਚ ਰਹਿਣ ਵਾਲੇ ਮੁਸਲਿਮ ਪਰਿਵਾਰਾਂ ਨੇ ਅਪਣੇ ਮੂਲ ਨਿਵਾਸ ਵੱਲ ਰੁਖ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਨੂਹ ਵਿੱਚ ਭੜਕੀ ਹਿੰਸਾ ਤੋਂ ਬਾਅਦ ਗੁਰੂਗ੍ਰਾਮ ਵਿੱਚ ਵੀ ਛੋਟੀ-ਮੋਟੀ ਹਿੰਸਕ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਕਾਰਨ ਉਨ੍ਹਾਂ ਦੇ ਮਨਾਂ ਵਿੱਚ ਡਰ ਬੈਠ ਚੁੱਕਾ ਹੈ। ਹੁਣ, ਸ਼ਹਿਰ ਵਿੱਚ ਜ਼ਿਆਦਾਤਰ ਨਾਈ ਦੀ ਦੁਕਾਨ, ਟਾਇਰ ਪੰਚਰ ਲਾਉਣ ਵਾਲਿਆਂ, ਕਬਾੜ ਦੀ ਦੁਕਾਨ ਸਣੇ ਕਈ ਹੋਰ ਦੁਕਾਨਾਂ ਬੰਦ ਹੋ ਗਈਆਂ। ਉੱਥੇ ਹੀ, ਸ਼ਹਿਰ ਵਿੱਚ ਕੈਬ, ਆਟੋ ਤੇ ਈ-ਰਿਕਸ਼ਾ ਦੀ ਗਿਣਤੀ ਵੀ ਘਟ ਗਈ ਹੈ। ਇੰਨਾ ਹੀ ਨਹੀਂ, ਸਬਜ਼ੀ ਮੰਡੀ ਤੇ ਸੜਕ ਕੰਢੇ ਲੱਗਣ ਵਾਲੀ ਰੇਹੜੀਆਂ ਵਿੱਚ ਵੀ 50 ਫੀਸਦੀ ਕਮੀ ਆਈ ਹੈ।

ਜੁੰਮੇ ਦੀ ਨਮਾਜ ਨੂੰ ਲੈ ਕੇ ਪ੍ਰਸ਼ਾਸਨ ਅਲਰਟ:ਸ਼ੁੱਕਰਵਾਰ ਨੂੰ ਹੋਣ ਵਾਲੀ ਜੁੰਮੇ ਦੀ ਨਮਾਜ਼ ਨੂੰ ਲੈ ਕੇ ਮੁਸਲਿਮ ਸੰਗਠਨਾਂ ਨੇ ਵੀ ਅਪੀਲ ਕੀਤੀ ਹੈ ਕਿ ਸ਼ੁੱਕਰਵਾਰ ਨੂੰ ਨਮਾਜ ਅਪਣੇ ਘਰਾਂ ਵਿੱਚ ਅਦਾ ਕੀਤੀ ਜਾਵੇ। ਉਨ੍ਹਾਂ ਨੇ ਅਪਣੇ ਸਮੁਦਾਏ ਦੇ ਲੋਕਾਂ ਨੂੰ ਕਿਹਾ ਕਿ ਨਮਾਜ ਲਈ ਕੋਈ ਵੀ ਅਪਣੇ ਘਰਾਂ ਚੋਂ ਬਾਹਰ ਨਾ ਨਿਕਲੇ ਤੇ ਮਸਜਿਦ ਜਾਣ ਦੀ ਕੋਸ਼ਿਸ਼ ਨਾ ਕਰਨ। ਸ਼ੁੱਕਰਵਾਰ ਜੁੰਮੇ ਦੀ ਨਮਾਜ ਦੇ ਦਿਨ ਹਜ਼ਾਰਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਵਿੱਚ ਡਰ ਬੈਠਿਆ ਹੋਇਆ ਹੈ। ਇਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਵਲੋਂ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਫਲੈਗ ਮਾਰਚ ਵੀ ਕੱਢਿਆ ਜਾ ਰਿਹਾ ਹੈ।

ABOUT THE AUTHOR

...view details