ਪੰਜਾਬ

punjab

Gujarat Rapist Punished: ਦੋ ਸਾਲ ਦੀ ਬੱਚੀ ਨਾਲ ਜਬਰ ਜਨਾਹ ਤੇ ਕਤਲ ਮਾਮਲੇ ਵਿੱਚ ਦੋਸ਼ੀ ਨੂੰ ਸਜ਼ਾ-ਏ-ਮੌਤ

By

Published : Aug 2, 2023, 9:49 PM IST

ਗੁਜਰਾਤ 'ਚ ਸੂਰਤ ਦੇ ਸਚਿਨ ਇਲਾਕੇ ਦੇ ਕਪਲੇਥਾ ਪਿੰਡ 'ਚ ਪੰਜ ਮਹੀਨੇ ਪਹਿਲਾਂ ਦੋ ਸਾਲ ਦੀ ਬੱਚੀ ਨਾਲ ਜਬਰ ਜਨਾਹ ਅਤੇ ਹੱਤਿਆ ਕਰਨ ਦੇ ਦੋਸ਼ੀ ਨੂੰ ਸੂਰਤ ਸੈਸ਼ਨ ਕੋਰਟ ਨੇ ਮੌਤ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਮਾਮਲੇ ਨੂੰ ਦੁਰਲੱਭ ਸ਼੍ਰੇਣੀ ਵਿੱਚ ਰੱਖਿਆ ਹੈ।

Gujarat Rapist Punished
Gujarat Rapist Punished

ਗੁਜਰਾਤ:ਸੂਰਤ ਸੈਸ਼ਨ ਕੋਰਟ ਨੇ 27 ਫ਼ਰਵਰੀ 2023 ਨੂੰ ਸਚਿਨ ਇਲਾਕੇ ਵਿੱਚ ਦੋ ਸਾਲ ਦੀ ਬੱਚੀ ਨਾਲ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਸੂਰਤ ਸ਼ਹਿਰ ਦੇ ਸਚਿਨ ਇਲਾਕੇ 'ਚ ਮੁਲਜ਼ਮ ਇਸਮਾਈਲ ਯੂਸਫ਼ ਨੇ ਇੰਟਰਨੈੱਟ 'ਤੇ ਅਸ਼ਲੀਲ ਵੀਡੀਓ ਦੇਖ ਕੇ ਲੜਕੀ ਨਾਲ ਜਬਰ ਜਨਾਹ ਕੀਤਾ ਸੀ। ਇੰਨਾ ਹੀ ਨਹੀਂ, ਪੁਲਿਸ ਨੂੰ ਦੋਸ਼ੀ ਦੇ ਮੋਬਾਇਲ ਫੋਨ ਤੋਂ ਲੜਕੀ ਨੂੰ ਮਾਰਨ ਦੀ ਵੀਡੀਓ ਵੀ ਮਿਲੀ ਹੈ।

ਦੋਸ਼ੀ ਦੇ ਪਰਿਵਾਰਿਕ ਮੈਂਬਰਾਂ ਨੇ ਵੀ ਨਹੀਂ ਦਿੱਤਾ ਉਸ ਦਾ ਸਾਥ:ਸਰਕਾਰੀ ਵਕੀਲ ਨਯਨ ਸੁਖਦਾਵਾਲਾ ਨੇ ਦੱਸਿਆ ਕਿ ਜਿਹੜਾ ਵਿਅਕਤੀ ਦੋ ਸਾਲ ਦੀ ਮਾਸੂਮ ਬੱਚੀ ਨਾਲ ਜ਼ੁਲਮ ਕਰ ਸਕਦਾ ਹੈ, ਉਸ 'ਤੇ ਰਹਿਮ ਕਰਨਾ ਠੀਕ ਨਹੀਂ ਹੈ। ਇੱਥੋਂ ਤੱਕ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਵੀ ਉਸ ਦਾ ਸਾਥ ਨਹੀਂ ਦਿੱਤਾ ਕਿਉਂਕਿ ਇਸ ਵਿਅਕਤੀ ਨੇ ਇੱਕ ਬੱਚੀ ਨਾਲ ਜਬਰ-ਜ਼ਨਾਹ ਕੀਤਾ ਸੀ। ਇਸੇ ਕਰਕੇ ਇਹ ਕੇਸ ਦੁਰਲਭ (Rarest) ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਅਦਾਲਤ ਨੇ ਮ੍ਰਿਤਕ ਬੱਚੀ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਵੀ ਹੁਕਮ ਦਿੱਤਾ ਹੈ।

ਪੋਰਨ ਵੀਡੀਓ ਦੇਖਣ ਤੋਂ ਬਾਅਦ ਕੀਤਾ ਸ਼ਰਮਨਾਕ ਕਾਰਾ: ਘਟਨਾ ਇਸ ਸਾਲ 27 ਫ਼ਰਵਰੀ ਦੀ ਹੈ, ਜਦੋਂ ਸੂਰਤ ਦੇ ਸਚਿਨ ਇਲਾਕੇ 'ਚ ਇਕ ਲੜਕੀ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ। ਜਦੋਂ ਲੜਕੀ ਘਰ ਨਹੀਂ ਪਰਤੀ ਤਾਂ ਪਰਿਵਾਰ ਵਾਲਿਆਂ ਨੇ ਸਬੰਧਤ ਥਾਣੇ 'ਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਦੀ ਪੁਲਿਸ ਜਾਂਚ 'ਚ ਪੁਲਿਸ ਨੇ ਲੜਕੀ ਦੀ ਲਾਸ਼ ਨੇੜੇ ਹੀ ਝਾੜੀਆਂ 'ਚੋਂ ਬਰਾਮਦ ਕੀਤੀ। ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਸਥਾਨਕ ਇੱਟਾਂ ਦੇ ਭੱਠੇ 'ਤੇ ਕੰਮ ਕਰਨ ਵਾਲੀ ਲੜਕੀ ਦੇ ਗੁਆਂਢ 'ਚ ਰਹਿਣ ਵਾਲੇ ਦੋਸ਼ੀ ਨੌਜਵਾਨ ਉਸ ਨੂੰ ਅਗਵਾ ਕਰਕੇ ਝਾੜੀਆਂ 'ਚ ਲੈ ਗਿਆ ਅਤੇ ਉਸ ਨਾਲ ਜਬਰ ਜਨਾਹ ਕੀਤਾ।

ਪੁਲਿਸ ਨੇ ਦੱਸਿਆ ਕਿ ਦੋਸ਼ੀ ਪੋਰਨ ਦੇਖਣ ਦਾ ਆਦੀ ਸੀ ਅਤੇ ਉਸ ਨੇ ਪੀੜਤਾ ਨਾਲ ਜਬਰ ਜਨਾਹ ਅਤੇ ਕਤਲ ਦੀ ਘਟਨਾ ਨੂੰ ਆਪਣੇ ਮੋਬਾਇਲ ਫੋਨ 'ਤੇ ਫਿਲਮਾਇਆ ਸੀ। ਪੁਲਿਸ ਨੂੰ ਲੜਕੀ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ। ਪੁਲਿਸ ਨੇ ਘਟਨਾ ਦੇ 11 ਦਿਨਾਂ ਦੇ ਅੰਦਰ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਸੀ।

ABOUT THE AUTHOR

...view details