ETV Bharat / bharat

ਕੇਰਲ ਵਿੱਚ ਅਮਰੀਕੀ ਔਰਤ ਨਾਲ ਗੈਂਗਰੇਪ, ਜਾਣੋਂ ਕੀ ਹੋਈ ਕਾਰਵਾਈ

author img

By

Published : Aug 2, 2023, 6:37 PM IST

ਕੇਰਲ ਘੁੰਮਣ ਆਈ ਅਮਰੀਕੀ ਮਹਿਲਾ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ।

AMERICAN WOMAN GANGRAPED
AMERICAN WOMAN GANGRAPED

ਕੋਲਮ: ਕੇਰਲ ਦੇ ਵਲਿਕਾਵੂ ਵਿੱਚ ਅੰਮ੍ਰਿਤਪੁਰੀ ਘੁੰਮਣ ਆਈ ਇੱਕ ਅਮਰੀਕੀ ਔਰਤ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਇਲਜ਼ਾਮਾਂ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਅੰਮ੍ਰਿਤਪੁਰੀ ਆਸ਼ਰਮ ਦੇ ਕੋਲ ਬੀਚ 'ਤੇ ਬੈਠੀ 44 ਸਾਲਾ ਔਰਤ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਇਸ ਦੇ ਨਾਲ ਹੀ ਇਹ ਘਟਨਾ 31 ਜੁਲਾਈ ਦੀ ਦੱਸੀ ਗਈ ਹੈ।

ਸੁੰਨਸਾਨ ਘਰ 'ਚ ਲਿਜਾ ਕੀਤੀ ਵਾਰਦਾਤ: ਘਟਨਾ ਮੁਤਾਬਕ ਅਮਰੀਕੀ ਔਰਤ ਬੀਚ 'ਤੇ ਬੈਠੀ ਸੀ ਜਦੋਂ ਉਸ ਨਾਲ ਦੋਸਤੀ ਕਰਨ ਵਾਲੇ ਮੁਲਜ਼ਮ ਨੇ ਪਹਿਲਾਂ ਪੁੱਛਿਆ ਕਿ ਕੀ ਉਸ ਨੂੰ ਸਿਗਰਟ ਚਾਹੀਦੀ ਹੈ। ਜਦੋਂ ਉਹ ਮੰਨ ਗਈ ਤਾਂ ਉਸ ਨੂੰ ਸ਼ਰਾਬ ਦੀ ਬੋਤਲ ਦਾ ਲਾਲਚ ਦੇ ਕੇ ਬਾਈਕ 'ਤੇ ਬਿਠਾ ਕੇ ਸੁੰਨਸਾਨ ਘਰ 'ਚ ਲੈ ਗਿਆ। ਉੱਥੇ ਮੁਲਜ਼ਮਾਂ ਨੇ ਵਿਦੇਸ਼ੀ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ। ਜਿਸ ਤੋਂ ਬਾਅਦ ਹੋਸ਼ ਆਉਣ 'ਤੇ ਪੀੜਤਾ ਨੇ ਆਸ਼ਰਮ ਪਹੁੰਚ ਕੇ ਘਟਨਾ ਦੀ ਸਾਰੀ ਜਾਣਕਾਰੀ ਦਿੱਤੀ। ਇਸ 'ਤੇ ਆਸ਼ਰਮ ਦੇ ਅਧਿਕਾਰੀਆਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਸਬੰਧ 'ਚ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਕਰੁਣਾਗੱਪੱਲੀ ਪੁਲਿਸ ਨੇ ਜਾਂਚ ਦੌਰਾਨ ਮੁਲਜ਼ਮ ਨਿਖਿਲ ਅਤੇ ਜਯਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਕੇਰਲ ਘੁੰਮਣ ਆਈ ਵਿਦੇਸ਼ੀ ਮਹਿਲਾ: ਪੁਲਿਸ ਨੇ ਮੰਗਲਵਾਰ ਨੂੰ ਮੁਲਜ਼ਨਾਂ ਨੂੰ ਗ੍ਰਿਫਤਾਰ ਕਰ ਲਿਆ। ਜਿੰਨਾਂ 'ਤੇ IPC ਦੀ ਧਾਰਾ 376D ਅਤੇ IPC 376(2)(n) ਦੇ ਤਹਿਤ ਸਮੂਹਿਕ ਬਲਾਤਕਾਰ ਦਾ ਇਲਜ਼ਾਮ ਲਗਾਇਆ ਗਿਆ ਹੈ। ਇਸ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰਨ ਤੋਂ ਬਾਅਦ ਹੀ ਘਟਨਾ ਦੇ ਵੇਰਵਿਆਂ ਦੀ ਪੁਸ਼ਟੀ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਕਿ ਵਿਦੇਸ਼ੀ ਔਰਤ 22 ਜੁਲਾਈ ਨੂੰ ਕੇਰਲ ਪਹੁੰਚੀ ਸੀ। ਉਹ ਮਸ਼ਹੂਰ ਅਧਿਆਤਮਿਕ ਗੁਰੂ ਮਾਤਾ ਅਮ੍ਰਿਤਾਨੰਦਮਈ ਦੇਵੀ ਦੇ ਆਸ਼ਰਮ ਅੰਮ੍ਰਿਤਪੁਰੀ ਦੇ ਦੌਰੇ 'ਤੇ ਸੀ, ਜੋ ਕਿ ਕਰੁਣਾਗਪੱਲੀ ਦੇ ਨੇੜੇ ਹੈ। ਮਾਮਲੇ 'ਚ ਪੁਲਿਸ ਦੋਵਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰੇਗੀ।

ਗੋਆ 'ਚ ਵੀ ਹੋਈ ਇੱਕ ਘਟਨਾ: ਦੂਜੇ ਪਾਸੇ ਗੋਆ ਵਿੱਚ ਇੱਕ ਹੋਰ ਘਟਨਾ ਵਿੱਚ ਉੱਤਰੀ ਗੋਆ ਜ਼ਿਲ੍ਹੇ ਵਿੱਚ ਪਿਕਨਿਕ ਦੌਰਾਨ ਆਪਣੀ ਪ੍ਰੇਮਿਕਾ ਦੀ ਸਹੇਲੀ ਨਾਲ ਬਲਾਤਕਾਰ ਕਰਨ ਦੇ ਇਲਜ਼ਾਮਾਂ ਵਿੱਚ ਮੰਗਲਵਾਰ ਨੂੰ ਇੱਕ 21 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਦੀ ਪਛਾਣ ਅਲਬਾਜ਼ ਅਹਿਮਦ ਖਾਨ ਵਜੋਂ ਹੋਈ ਹੈ ਅਤੇ ਉਹ ਕਰਨਾਟਕ ਦੇ ਹਵੇਰੀ ਦਾ ਰਹਿਣ ਵਾਲਾ ਸੀ। ਉਸ ਨੇ ਐਤਵਾਰ ਨੂੰ ਅਰਪੋਰਾ ਬੀਚ ਪਿੰਡ 'ਚ 19 ਸਾਲਾ ਔਰਤ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.