ਪੰਜਾਬ

punjab

ਗੁਰੂਗ੍ਰਾਮ ’ਚ ਫਾਇਰਿੰਗ: ਫਿਲਮੀ ਅੰਦਾਜ ’ਚ ਨੌਜਵਾਨ ਨੇ ਘਟਨਾ ਨੂੰ ਦਿੱਤਾ ਅੰਜਾਮ, ਦੇਖੋ ਵੀਡੀਓ

By

Published : Jul 2, 2021, 12:52 PM IST

ਮਾਨੇਸਰ ’ਚ ਸ਼ਰਾਬ ਦੇ ਕਾਰੋਬਾਰੀ ’ਤੇ ਖੁਲ੍ਹੇਆਮ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਸਾਰੀ ਘਟਨਾ ਸੀਸੀਟੀਵੀ ’ਚ ਕੈਦ ਹੋ ਗਈ ਹੈ।

ਗੁਰੂਗ੍ਰਾਮ: ਨੌਜਵਾਨ ਨੇ ਦੋਵੇਂ ਹੱਥਾਂ ’ਚ ਪਿਸਤੌਲ ਲੈ ਸ਼ਰਾਬ ਦੇ ਠੇਕੇ ’ਤੇ ਕੀਤੀ ਅੰਨ੍ਹੇਵਾਹ ਫਾਇਰਿੰਗ, ਦੇਖੋ ਵੀਡੀਓ
ਗੁਰੂਗ੍ਰਾਮ: ਨੌਜਵਾਨ ਨੇ ਦੋਵੇਂ ਹੱਥਾਂ ’ਚ ਪਿਸਤੌਲ ਲੈ ਸ਼ਰਾਬ ਦੇ ਠੇਕੇ ’ਤੇ ਕੀਤੀ ਅੰਨ੍ਹੇਵਾਹ ਫਾਇਰਿੰਗ, ਦੇਖੋ ਵੀਡੀਓ

ਗੁਰੂਗ੍ਰਾਮ: ਸੈਕਟਰ-11 ’ਚ ਸ਼ਰਾਬ ਕਾਰੋਬਾਰੀ ਤੇ ਤਾਬੜਤੋੜ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਰਾਬ ਕਾਰੋਬਾਰੀ ਗੁਰਬੀਰ ਆਪਣੇ ਸਾਥੀਆਂ ਦੇ ਨਾਲ ਸ਼ਰਾਬ ਦੇ ਠੇਕੇ ’ਤੇ ਬੈਠਿਆ ਹੋਇਆ ਸੀ। ਉਸੇ ਸਮੇਂ ਮਾਸਕ ਪਾਏ ਹੋਏ ਇੱਕ ਨੌਜਵਾਨ ਤੇਜ਼ੀ ਨਾਲ ਸ਼ਰਾਬ ਦੇ ਠੇਕੇ ਦੇ ਲੋਕ ਆਇਆ ਅਤੇ ਮੌਕਾ ਦੇਖਦੇ ਹੀ ਦੋਵੇਂ ਹੱਥਾਂ ਨਾਲ ਪਿਸਤੌਲ ਨਾਲ ਠੇਕੇ ’ਤੇ ਮੌਜੂਦ ਸੈਲਸਮੈਨ ਅਤੇ ਗੁਰਬੀਰ ਉਰਫ ਗੱਬੂ ਸਰਪੰਚ ’ਤੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ।

ਗੁਰੂਗ੍ਰਾਮ: ਨੌਜਵਾਨ ਨੇ ਦੋਵੇਂ ਹੱਥਾਂ ’ਚ ਪਿਸਤੌਲ ਲੈ ਸ਼ਰਾਬ ਦੇ ਠੇਕੇ ’ਤੇ ਕੀਤੀ ਅੰਨ੍ਹੇਵਾਹ ਫਾਇਰਿੰਗ, ਦੇਖੋ ਵੀਡੀਓ

ਫਾਇਰਿੰਗ ਦੌਰਾਨ ਗੱਬੂ ਅਤੇ ਉਸਦੇ ਸਾਥੀਆਂ ਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ। ਬਾਹਰ ਤੋਂ ਨੌਜਵਾਨ ਦੋਵੇ ਹੱਥਾਂ ’ਚ ਪਿਸਤੌਲ ਲੈ ਕੇ ਅੰਨ੍ਹੇਵਾਹ ਫਾਇਰਿੰਗ ਕਰ ਰਿਹਾ ਸੀ। ਗਣੀਪਤ ਇਹ ਰਹੀ ਕਿ ਇਸ ਫਾਇਰਿੰਗ ਚ ਕਿਸੇ ਦੀ ਵੀ ਜਾਨ ਨਹੀਂ ਗਈ। ਨੌਜਵਾਨ ਨੇ ਚਾਰ ਤੋਂ ਪੰਜ ਗੋਲੀ ਠੇਕੇ ’ਤੇ ਚਲਾਈਆਂ ਸੀ। ਜਦਕਿ ਚਾਰ ਤੋਂ ਪੰਜ ਗੋਲੀ ਠੇਕੇ ਦੇ ਦੂਜੇ ਪਾਸੇ ਚਲਾਈ । ਹਵਾ ’ਚ ਵੀ ਨੌਜਵਾਨ ਨੇ ਇੱਕ ਤੋਂ ਫਾਇਰ ਕੀਤੇ ਸੀ। ਫਾਇਰਿੰਗ ਦੀ ਪੂਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ ਹੈ।

ਇਹ ਵੀ ਪੜੋ:ਖਾਲਿਸਤਾਨੀ ਅੱਤਵਾਦੀਆਂ ਦੀ ਤਲਾਸ਼ 'ਚ ਪੰਜਾਬ ਤੇ ਯੂਪੀ 'ਚ ਛਾਪੇਮਾਰੀ

ਸੀਸੀਟੀਵੀ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਫਾਇਰਿੰਗ ਕਰ ਰਿਹਾ ਨੌਜਵਾਨ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਸੀਸੀਟੀਵੀ ਫੁਟੇਜ ਨੂੰ ਦੇਖਣ ਤੋਂ ਬਾਅਦ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਉਸਨੇ ਡਰਾਉਣ ਦੇ ਇਰਾਦੇ ਨਾਲ ਗੋਲੀਆਂ ਚਲਾਈਆਂ ਹਨ। ਇਸ ਮਾਮਲੇ ਚ ਦੋ ਵੱਖ-ਵੱਖ ਤਰੀਕੇ ਨਾਲ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਸੀਸੀਟੀਵੀ ਚ ਨੌਜਵਾਨ ਦੋਵੇਂ ਹੱਥਾਂ ਚ ਪਿਸਤੌਲ ਲੈ ਕੇ ਫਿਲਮੀ ਸਟਾਈਲ ਨਾਲ ਫਾਇਰਿੰਗ ਕਰਦਾ ਹੋਇਆ ਨਜਰ ਆ ਰਿਹਾ ਹੈ। ਸ਼ਰਾਬ ਕਾਰੋਬਾਰੀ ਗੱਬੂ ਸਰਪੰਟ ਦੀ ਸ਼ਿਕਾਇਤ ’ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਐਸਪੀ ਕ੍ਰਾਇਮ ਪ੍ਰੀਤਪਾਲ ਸਿੰਘ ਦੇ ਮੁਤਾਬਿਕ ਜਲਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ABOUT THE AUTHOR

...view details