ਪੰਜਾਬ

punjab

ਲੱਖਾਂ ਦਾ ਸੋਨਾ ਮਲਦੁਆਰ ’ਚ ਲੁੱਕੋ ਕੇ ਲੈ ਜਾ ਰਿਹਾ ਸ਼ਖਸ ਗ੍ਰਿਫ਼ਤਾਰ

By

Published : Mar 22, 2022, 4:12 PM IST

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਏਅਰਪੋਰਟ ’ਤੇ ਇੱਕ ਯੂਪੀ ਦੇ ਰਹਿਣ ਵਾਲੇ ਵਿਅਕਤੀ ਦੀ ਸ਼ੱਕ ਦੇ ਆਧਾਰ ਤੇ ਕਸਟਮ ਅਧਿਕਾਰੀਆਂ ਵੱਲੋਂ ਤਲਾਸ਼ੀ ਲਈ ਗਈ ਇਸ ਦੌਰਾਨ ਉਸ ਕੋਲੋਂ 28.8 ਲੱਖ ਰੁਪਏ ਤੱਕ ਦਾ ਸੋਨਾ ਬਰਾਮਦ ਕੀਤਾ ਗਿਆ। ਫਿਲਹਾਲ ਪੁਲਿਸ ਨੇ ਉਸ ਨੂੰ ਹਿਰਾਸਤ ਚ ਲੈ ਲਿਆ ਹੈ।

28.8 ਲੱਖ ਰੁਪਏ ਤੱਕ ਦਾ ਸੋਨਾ ਬਰਾਮਦ
28.8 ਲੱਖ ਰੁਪਏ ਤੱਕ ਦਾ ਸੋਨਾ ਬਰਾਮਦ

ਅੰਮ੍ਰਿਤਸਰ: ਸ਼ਹਿਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਤੋਂ ਇੱਕ ਵਿਅਕਤੀ ਨੂੰ ਸੋਨੇ ਦੇ ਪੇਸਟ ਦੇ ਤਿੰਨ ਕੈਪਸੂਲ ਸਣੇ ਕਾਬੂ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਵਿਅਕਤੀ ਸਵੇਰ 10 ਵਜੇ ਦੇ ਕਰੀਬ ਸ਼ਾਰਜਾਹ ਤੋਂ ਇੰਡੀਗੋ ਦੀ ਫਲਾਈਟ 6ਈ48 ਤੋਂ ਏਅਰਪੋਰਟ ਤੇ ਪਹੁੰਚਿਆ ਸੀ ਜਿਸ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਗਈ ਜਿਸ ਕੋਲੋਂ ਵੱਡੀ ਮਾਤਰਾ ਚ ਸੋਨਾ ਬਰਾਮਦ ਕੀਤਾ ਗਿਆ।

ਮਿਲੀ ਜਾਣਕਾਰੀ ਮੁਤਾਬਿਕ ਸ਼ੱਕ ਦੇ ਆਧਾਰ ’ਤੇ ਸ੍ਰੀ ਗੁਰੂ ਰਾਮਦਾਸ ਏਅਰਪੋਰਟ ’ਤੇ ਕਸਟਮ ਵਿਭਾਗ ਦੇ ਅਧਿਕਾਰੀ ਵੱਲੋਂ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਵਿਅਕਤੀ ਕੋਲੋਂ ਐਲਨ ਸਵੈਬ (ਮਲਦੁਆਰ) ਗੁਦੇ ਚ ਲੁਕਾਏ ਹੋਏ ਸੋਨੇ ਦੇ ਪੇਸਟ ਦੇ ਤਿੰਨ ਕੈਪਸੂਲ ਬਰਾਮਦ ਕੀਤੀਆਂ।

ਇਸ ਤੋਂ ਬਾਅਦ ਜਦੋ ਅਧਿਕਾਰੀਆਂ ਨੇ ਇਸਦਾ ਭਾਰ ਤੋਲਿਆ ਤਾਂ 659 ਗ੍ਰਾਮ ਵਜ਼ਨ ਪਾਇਆ ਜਿਸ ਚੋਂ ਕੈਮਿਕਲ ਜਾਂਚ ਤੋਂ ਬਾਅਦ ਸ਼ੁੱਧ ਕਰਨ ਤੋਂ ਬਾਅਦ 544.5 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਜਿਸ ਦੀ ਕੀਮਤ 28.8 ਲੱਖ ਰੁਪਏ ਦੱਸੀ ਜਾ ਰਹੀ ਹੈ। ਫਿਲਹਾਲ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਸ਼ੁਰੂਆਤੀ ਜਾਂਚ ’ਚ ਕਾਬੂ ਕੀਤੇ ਗਏ ਵਿਅਕਤੀ ਨੇ ਦੱਸਿਆ ਕਿ ਉਸ ਨੇ ਸੋਨੇ ਨੂੰ ਪੇਸਟ ’ਚ ਬਦਲ ਦਿੱਤਾ ਸੀ ਤਾਂ ਕਿ ਉਹ ਏਅਪੋਰਟ ’ਤੇ ਬਚ ਸਕੇ।

ਇਹ ਵੀ ਪੜੋ:ਨੋਇਡਾ 'ਚ ਭੱਜਣ ਵਾਲੇ ਪ੍ਰਦੀਪ ਦੀ ਗਰੀਬੀ ਭਾਵੁਕ ਕਰ ਦੇਵੇਗੀ, ਨਾ ਕੋਈ ਕਮਾਈ ,ਨਾ ਹੀ ਜ਼ਮੀਨ

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਮਾਮਲਾ ਸਾਹਮਣੇ ਆ ਚੁੱਕੇ ਹਨ ਜਿਸ ’ਚ ਵੱਖ-ਵੱਖ ਢੰਗਾਂ ਦੇ ਨਾਲ ਸੋਨੇ ਦੀ ਤਸਕਰੀ ਕੀਤੀ ਜਾਂਦੀ ਰਹੀ ਹੈ। ਜਿਨ੍ਹਾਂ ਨੂੰ ਪੁਲਿਸ ਵੱਲੋਂ ਮੁਸਤੈਦੀ ਦੇ ਨਾਲ ਕਾਬੂ ਕੀਤਾ ਗਿਆ ਹੈ।

ABOUT THE AUTHOR

...view details