ਪੰਜਾਬ

punjab

Bipin Rawat Chopper Crash: ਵੈਲਿੰਗਟਨ ‘ਚ ਸ਼ਹੀਦਾਂ ਨੂੰ ਦਿੱਤੀ ਆਖਰੀ ਸਲਾਮੀ

By

Published : Dec 9, 2021, 11:34 AM IST

Updated : Dec 9, 2021, 12:21 PM IST

ਮਰਹੂਮ ਸੀਡੀਐਸ ਜਨਰਲ ਬਿਪਿਨ ਰਾਵਤ ਅਤੇ 12 ਹੋਰਾਂ ਦੀਆਂ ਮ੍ਰਿਤਕ ਦੇਹਾਂ ਨੂੰ ਫੌਜ ਦੇ ਵੈਲਿੰਗਟਨ ਹਸਪਤਾਲ ਤੋਂ ਮਦਰਾਸ ਰੈਜੀਮੈਂਟਲ ਸੈਂਟਰ ਲਿਆਂਦਾ ਗਿਆ। ਸੀਡੀਐਸ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਦੀ ਮ੍ਰਿਤਕ ਦੇਹ ਵੀਰਵਾਰ ਸ਼ਾਮ ਤੱਕ ਫੌਜੀ ਜਹਾਜ਼ ਰਾਹੀਂ ਰਾਸ਼ਟਰੀ ਰਾਜਧਾਨੀ ਪਹੁੰਚ ਜਾਵੇਗੀ। ਸ਼ੁੱਕਰਵਾਰ ਨੂੰ ਪਤੀ-ਪਤਨੀ ਦਾ ਸਸਕਾਰ ਕਰ ਦਿੱਤਾ ਜਾਵੇਗਾ।

ਵੈਲਿੰਗਟਨ ‘ਚ ਸ਼ਹੀਦਾਂ ਨੂੰ ਦਿੱਤੀ ਆਖਰੀ ਸਲਾਮੀ
ਵੈਲਿੰਗਟਨ ‘ਚ ਸ਼ਹੀਦਾਂ ਨੂੰ ਦਿੱਤੀ ਆਖਰੀ ਸਲਾਮੀ

ਚੇਨੱਈ: ਭਾਰਤ ਦੇ ਪਹਿਲੇ ਸੀਡੀਐਸ ਜਨਰਲ ਬਿਪਿਨ ਰਾਵਤ ( CDS General Bipin Rawat) ਦੀ ਬੁੱਧਵਾਰ ਨੂੰ ਤਾਮਿਲਨਾਡੂ ਦੇ ਕੁਨੂਰ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ। ਇਸ ਹਾਦਸੇ 'ਚ ਉਸ ਦੀ ਪਤਨੀ ਸਮੇਤ 12 ਲੋਕਾਂ ਦੀ ਮੌਤ ਹੋ ਗਈ ਹੈ। ਮਰਹੂਮ ਸੀਡੀਐਸ ਜਨਰਲ ਬਿਪਿਨ ਰਾਵਤ ਅਤੇ 12 ਹੋਰਾਂ ਦੀਆਂ ਮ੍ਰਿਤਕ ਦੇਹਾਂ ਨੂੰ ਅੱਜ ਸਵੇਰੇ ਫੌਜ ਦੇ ਵੈਲਿੰਗਟਨ ਹਸਪਤਾਲ ਤੋਂ ਮਦਰਾਸ ਰੈਜੀਮੈਂਟਲ ਸੈਂਟਰ ਲਿਆਂਦਾ ਗਿਆ।

ਇਹ ਵੀ ਪੜੋ: ਹੈਲੀਕਾਪਟਰ ਕਰੈਸ਼ ਮਾਮਲਾ: CDS ਜਨਰਲ ਬਿਪਿਨ ਰਾਵਤ, ਪਤਨੀ ਮਧੁਲਿਕਾ ਸਮੇਤ 13 ਲੋਕਾਂ ਦੀ ਮੌਤ

ਵੈਲਿੰਗਟਨ ‘ਚ ਸ਼ਹੀਦਾਂ ਨੂੰ ਦਿੱਤੀ ਆਖਰੀ ਸਲਾਮੀ

ਦੂਜੇ ਪਾਸੇ, ਭਾਰਤੀ ਹਵਾਈ ਸੈਨਾ ਦੇ ਮੁਖੀ (IAF chief) ਏਅਰ ਚੀਫ ਮਾਰਸ਼ਲ ਵੀਆਰ ਚੌਧਰੀ (Air Chief Marshal VR Chaudhari)ਕੁਨੂਰ 'ਚ ਮੌਕੇ 'ਤੇ ਪਹੁੰਚ ਗਏ ਹਨ। ਉੱਥੇ ਪਹਿਲਾਂ ਤੋਂ ਮੌਜੂਦ ਏਅਰਫੋਰਸ ਦੀ ਟੀਮ ਨੇ ਹੈਲੀਕਾਪਟਰ ਦਾ ਬਲੈਕ ਬਾਕਸ ਬਰਾਮਦ ਕਰ ਲਿਆ ਹੈ। ਇਸ ਬਲੈਕ ਬਾਕਸ ਦੇ ਜ਼ਰੀਏ ਹੁਣ ਪਤਾ ਲੱਗ ਸਕੇਗਾ ਕਿ ਆਖਿਰੀ ਸਮੇਂ 'ਤੇ ਕੀ ਹੋਇਆ।

ਦੱਸ ਦਈਏ ਕਿ ਕਿਸੇ ਵੀ ਜਹਾਜ਼ ਜਾਂ ਹੈਲੀਕਾਪਟਰ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਬਲੈਕ ਬਾਕਸ (Black Box) ਹੁੰਦਾ ਹੈ। ਇਹ ਹੈਲੀਕਾਪਟਰ ਜਾਂ ਜਹਾਜ਼ ਦੀ ਉਡਾਣ ਦੌਰਾਨ ਜਹਾਜ਼ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਨੂੰ ਰਿਕਾਰਡ ਕਰਦਾ ਹੈ। ਇਹ ਪਾਇਲਟ ਅਤੇ ਏਟੀਸੀ ਵਿਚਕਾਰ ਗੱਲਬਾਤ ਦੇ ਰਿਕਾਰਡ ਨੂੰ ਇਕੱਠਾ ਕਰਦਾ ਹੈ। ਇਸ ਤੋਂ ਇਲਾਵਾ ਪਾਇਲਟ ਅਤੇ ਕੋ-ਪਾਇਲਟ ਦੀ ਗੱਲਬਾਤ ਵੀ ਰਿਕਾਰਡ ਕੀਤੀ ਗਈ ਹੈ। ਇਸਨੂੰ ਡਾਟਾ ਰਿਕਾਰਡਰ (Data Recorder) ਵੀ ਕਿਹਾ ਜਾਂਦਾ ਹੈ।

ਹਵਾਈ ਸੈਨਾ ਦੇ ਮੁਖੀ ਦੇ ਨਾਲ ਤਾਮਿਲਨਾਡੂ ਦੇ ਡੀਜੀਪੀ ਸੀ ਸਿਲੇਂਦਰ ਬਾਬੂ ਵੀ ਮੌਜੂਦ ਸਨ, ਜਿਨ੍ਹਾਂ ਨੇ ਨੀਲਗਿਰੀ ਜ਼ਿਲ੍ਹੇ ਵਿੱਚ ਕੁਨੂਰ ਨੇੜੇ ਹੈਲੀਕਾਪਟਰ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਇੱਥੇ ਉਸ ਨੇ ਹਾਦਸੇ ਬਾਰੇ ਪੁੱਛਗਿੱਛ ਕੀਤੀ। ਹਵਾਈ ਸੈਨਾ ਮੁਖੀ ਬੁੱਧਵਾਰ ਨੂੰ ਹੀ ਪਾਲਮ ਤੋਂ ਤਾਮਿਲਨਾਡੂ ਲਈ ਰਵਾਨਾ ਹੋਏ ਸਨ।

ਇਹ ਵੀ ਪੜੋ:Coonoor helicopter crash: ਵਿਸ਼ੇਸ਼ ਟੀਮ ਨੇ ਬਲੈਕ ਬਾਕਸ ਕੀਤਾ ਬਰਾਮਦ

ਤਾਮਿਲਨਾਡੂ ਫੋਰੈਂਸਿਕ ਸਾਇੰਸ ਵਿਭਾਗ ਦੇ ਡਾਇਰੈਕਟਰ ਸ਼੍ਰੀਨਿਵਾਸਨ ਦੀ ਅਗਵਾਈ ਵਾਲੀ ਟੀਮ ਜਾਂਚ ਲਈ ਹਾਦਸੇ ਵਾਲੀ ਥਾਂ 'ਤੇ ਪਹੁੰਚ ਗਈ ਹੈ।

ਭਲਕੇ ਕੀਤਾ ਜਾਵੇਗਾ ਅੰਤਮ ਸਸਕਾਰ

ਸੀਡੀਐਸ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਦੀ ਮ੍ਰਿਤਕ ਦੇਹ ਵੀਰਵਾਰ ਸ਼ਾਮ ਤੱਕ ਫੌਜੀ ਜਹਾਜ਼ ਰਾਹੀਂ ਰਾਸ਼ਟਰੀ ਰਾਜਧਾਨੀ ਪਹੁੰਚ ਜਾਵੇਗੀ। ਸ਼ੁੱਕਰਵਾਰ ਨੂੰ ਪਤੀ-ਪਤਨੀ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਘਰ ਲਿਆਂਦੀਆਂ ਜਾਣਗੀਆਂ ਅਤੇ ਲੋਕਾਂ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਯਾਤਰਾ ਕਾਮਰਾਜ ਮਾਰਗ ਤੋਂ ਦਿੱਲੀ ਛਾਉਣੀ ਦੇ ਬਰਾੜ ਚੌਰਾਹਾ ਸ਼ਮਸ਼ਾਨਘਾਟ ਤੱਕ ਕੱਢੀ ਜਾਵੇਗੀ। ਅੰਤਿਮ ਸੰਸਕਾਰ (Bipin Rawat Cremation) ਲਈ ਉਨ੍ਹਾਂ ਦੀ ਛੋਟੀ ਭੈਣ ਅਤੇ ਭਰਾ ਵੀ ਉੱਥੇ ਮੌਜੂਦ ਰਹਿਣਗੇ।

ਇਹ ਵੀ ਪੜੋ:Bipin Rawat Cremation: ਬਿਪਿਨ ਰਾਵਤ ਤੇ ਪਤਨੀ ਦੀ ਮ੍ਰਿਤਕ ਦੇਹ ਨੂੰ ਅੱਜ ਲਿਆਂਦਾ ਜਾਵੇਗਾ ਦਿੱਲੀ, ਭਲਕੇ ਹੋਵੇਗਾ ਅੰਤਮ ਸੰਸਕਾਰ

Last Updated : Dec 9, 2021, 12:21 PM IST

ABOUT THE AUTHOR

...view details