ਪੰਜਾਬ

punjab

ਕੀ ਦੋਸਤ ਬਣ ਸਕਣਗੇ ਭਾਰਤ-ਚੀਨ, ਜਾਣੋ ਵਿਦੇਸ਼ ਮੰਤਰੀ ਜੈਸ਼ੰਕਰ ਦਾ ਜਵਾਬ

By

Published : Aug 9, 2020, 10:04 AM IST

ਵਿਦੇਸ਼ ਮੰਤਰੀ ਨੇ ਕਿਹਾ ਕਿ ਦੁਨੀਆ ਦਾ ਬਹੁਤ ਸਾਰਾ ਹਿੱਸਾ ਭਾਰਤ ਅਤੇ ਚੀਨ ‘ਤੇ ਨਿਰਭਰ ਕਰਦਾ ਹੈ। ਦੋਵਾਂ ਦੇਸ਼ਾਂ ਦੇ ਸਬੰਧਾਂ ਦਾ ਭਵਿੱਖ ਸਿਰਫ ਕਿਸੇ ਨਾ ਕਿਸੇ ਸੰਤੁਲਨ ਜਾਂ ਸਮਝ 'ਤੇ ਪਹੁੰਚਣ 'ਤੇ ਨਿਰਭਰ ਕਰਦਾ ਹੈ। ਐਸ ਜੈਸ਼ੰਕਰ ਨੇ ਇਹ ਗੱਲਾਂ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਸੰਮੇਲਨ ਵਿੱਚ ਕਹੀਆਂ।

ਕੀ ਦੋਸਤ ਬਣ ਸਕਣਗੇ ਭਾਰਤ-ਚੀਨ, ਜਾਣੋ ਵਿਦੇਸ਼ ਮੰਤਰੀ ਜੈਸ਼ੰਕਰ ਦਾ ਜਵਾਬ
ਕੀ ਦੋਸਤ ਬਣ ਸਕਣਗੇ ਭਾਰਤ-ਚੀਨ, ਜਾਣੋ ਵਿਦੇਸ਼ ਮੰਤਰੀ ਜੈਸ਼ੰਕਰ ਦਾ ਜਵਾਬ

ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਆਕਾਰ ਅਤੇ ਪ੍ਰਭਾਵ ਦੇ ਮੱਦੇਨਜ਼ਰ, ਦੁਨੀਆ ਦਾ ਬਹੁਤ ਸਾਰਾ ਹਿੱਸਾ ਭਾਰਤ ਅਤੇ ਚੀਨ 'ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ, 'ਦੋਵਾਂ ਦੇਸ਼ਾਂ ਦੇ ਸਬੰਧਾਂ ਦਾ ਭਵਿੱਖ ਸਿਰਫ ਕਿਸੇ ਕਿਸਮ ਦੀ ਬਰਾਬਰੀ ਜਾਂ ਸਮਝ ’ਤੇ ਪਹੁੰਚਣ ‘ਤੇ ਨਿਰਭਰ ਕਰਦਾ ਹੈ। ਕੀ ਅਗਲੇ ਦਸ ਜਾਂ ਵੀਹ ਸਾਲਾਂ ਵਿੱਚ ਭਾਰਤ ਅਤੇ ਚੀਨ ਦੋਸਤ ਬਣ ਸਕਦੇ ਹਨ ਜਿਵੇਂ ਫਰਾਂਸ ਅਤੇ ਜਰਮਨੀ ਨੇ ਆਪਣੇ ਅਤੀਤ ਨੂੰ ਛੱਡ ਕੇ ਨਵੇਂ ਸੰਬੰਧ ਸਥਾਪਤ ਕੀਤੇ ਹਨ।'

ਇਸ 'ਤੇ ਉਨ੍ਹਾਂ ਨੇ ਸਿੱਧਾ ਜਵਾਬ ਨਹੀਂ ਦਿੱਤਾ ਪਰ ਸੰਖੇਪ ਵਿੱਚ ਰਿਸ਼ਤੇ ਦੇ ਇਤਿਹਾਸਕ ਪਹਿਲੂਆਂ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ, 'ਅਸੀਂ ਚੀਨ ਦੇ ਗੁਆਂਢੀ ਹਾਂ। ਚੀਨ ਪਹਿਲਾਂ ਹੀ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਆਰਥਿਕਤਾ ਹੈ। ਅਸੀਂ ਇੱਕ ਦਿਨ ਤੀਜੀ ਵੱਡੀ ਆਰਥਿਕਤਾ ਬਣ ਜਾਵਾਂਗੇ। ਤੁਸੀਂ ਬਹਿਸ ਕਰ ਸਕਦੇ ਹੋ ਕਿ ਕਦੋ ਬਣਾਂਗੇ। ਅਸੀਂ ਜਨਗਣਨਾ ਪੱਖੋਂ ਇੱਕ ਬਹੁਤ ਵਿਲੱਖਣ ਦੇਸ਼ ਹਾਂ। ਅਸੀਂ ਇਕੱਲੇ ਦੋ ਦੇਸ਼ ਹਾਂ ਜਿਸ ਦੀ ਆਬਾਦੀ ਇੱਕ ਅਰਬ ਤੋਂ ਜ਼ਿਆਦਾ ਹੈ।'

ਸੀਆਈਆਈ ਸਿਖਰ ਸੰਮੇਲਨ ਵਿੱਚ ਆਨਲਾਈਨ ਗੱਲਬਾਤ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ‘ਮੁਸ਼ਕਲਾਂ’ ਹਨ ਜੋ ‘ਚੰਗੀ ਤਰ੍ਹਾਂ ਪਰਿਭਾਸ਼ਿਤ’ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਮੁਸ਼ਕਲਾਂ ਵੀ ਉਸੇ ਸਮੇਂ ਸ਼ੁਰੂ ਹੋਈਆਂ ਜਦੋਂ ਯੂਰਪੀਅਨ ਸਮੱਸਿਆਵਾਂ ਸ਼ੁਰੂ ਹੋਈਆਂ ਸਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਰਾਜਨੀਤੀ ਵਿੱਚ ਦੋਵੇ ਦੇਸ਼ਾਂ ਦੇ ਕਾਫੀ ਮਜਬੂਤ ਤਰੀਕੇ ਨਾਲ ਉੱਭਰਨ ਦੇ ਸਮੇਂ 'ਚ ਵੀ ਬਹੁਤ ਜਿਆਦਾ ਫ਼ਰਕ ਨਹੀਂ ਹੈ।

ਉਨ੍ਹਾਂ ਕਿਹਾ ਕਿ ਅਸੀਂ ਦੋਵਾਂ ਦੇਸ਼ਾਂ ਦਾ ਇੱਕ ਬਰਾਬਰ ਪਰ ਵੱਖਰਾ ਉਭਾਰ ਵੇਖ ਰਹੇ ਹੈ। ਪਰ ਇਹ ਸਭ ਉਦੋਂ ਵਾਪਰ ਰਿਹਾ ਹੈ ਜਦੋਂ ਅਸੀਂ ਗੁਆਂਢੀ ਹਾਂ। ਮੇਰੇ ਹਿਸਾਬ ਨਾਲ ਦੋਵਾਂ ਦੇਸ਼ਾਂ ਦਰਮਿਆਨ ਕਿਸੇ ਕਿਸਮ ਦੀ ਬਰਾਬਰੀ ਜਾਂ ਸਮਝ ਲਈ ਪਹੁੰਚਣਾ ਬਹੁਤ ਮਹੱਤਵਪੂਰਨ ਹੈ।

ਭਾਰਤ ਦੀ ਵਿਦੇਸ਼ ਨੀਤੀ 'ਤੇ ਐਸ ਜੈਸ਼ੰਕਰ ਨੇ ਕਿਹਾ ਕਿ ਦੇਸ਼ ਇੱਕ ਨਿਆਂ ਅਤੇ ਬਰਾਬਰੀ ਵਾਲੀ ਦੁਨੀਆ ਲਈ ਯਤਨ ਕਰੇਗਾ, ਕਿਉਂਕਿ ਅੰਤਰਰਾਸ਼ਟਰੀ ਨਿਯਮਾਂ ਅਤੇ ਮਾਪਦੰਡਾਂ ਦੀ ਵਕਾਲਤ ਨਾ ਕਰਨ ਨਾਲ 'ਜੰਗਲ ਰਾਜ' ਹੋ ਸਕਦਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਜੇ ਅਸੀਂ ਕਾਨੂੰਨ ਅਤੇ ਮਾਪਦੰਡਾਂ 'ਤੇ ਅਧਾਰਤ ਕਿਸੇ ਵਿਸ਼ਵ ਦੀ ਵਕਾਲਤ ਨਹੀਂ ਕਰਦੇ ਹਾਂ ਤਾਂ ਨਿਸ਼ਚਤ ਤੌਰ 'ਤੇ ਜੰਗਲ ਦਾ ਕਾਨੂੰਨ ਹੋਵੇਗਾ।

ABOUT THE AUTHOR

...view details