ਪੰਜਾਬ

punjab

ਟੈਰਰ ਫੰਡਿੰਗ ਮਾਮਲਾ: ਐਨ.ਆਈ.ਏ. ਨੇ ਸ੍ਰੀਨਗਰ-ਦਿੱਲੀ ਵਿੱਚ 9 ਥਾਵਾਂ 'ਤੇ ਮਾਰੇ ਛਾਪੇ

By

Published : Oct 29, 2020, 11:13 AM IST

ਐਨ.ਆਈ.ਏ. ਦੀ ਟੀਮ ਨੇ ਕਸ਼ਮੀਰ ਵਿੱਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ। ਇਸ ਤੋਂ ਪਹਿਲਾਂ ਵੀ ਏਜੰਸੀ ਨੇ ਵੱਖਵਾਦੀ ਗਤੀਵਿਧੀਆਂ ਵਿੱਚ ਇਸਤੇਮਾਲ ਕਰਨ ਦੇ ਇੱਕ ਮਾਮਲੇ ਵਿੱਚ ਕਸ਼ਮੀਰ ਘਾਟੀ ਵਿੱਚ 10 ਥਾਵਾਂ 'ਤੇ ਬੇਂਗਲੁਰੂ ਵਿੱਚ ਇੱਕ ਥਾਂ 'ਤੇ ਛਾਪੇਮਾਰੀ ਕੀਤੀ।

ਐਨ.ਆਈ.ਏ. ਨੇ ਸ੍ਰੀਨਗਰ-ਦਿੱਲੀ ਵਿੱਚ 9 ਥਾਵਾਂ 'ਤੇ ਮਾਰੇ ਛਾਪੇ
ਐਨ.ਆਈ.ਏ. ਨੇ ਸ੍ਰੀਨਗਰ-ਦਿੱਲੀ ਵਿੱਚ 9 ਥਾਵਾਂ 'ਤੇ ਮਾਰੇ ਛਾਪੇ

ਨਵੀਂ ਦਿੱਲੀ: ਰਾਸ਼ਟਰੀ ਜਾਂਚ ਏਜੰਸੀ ਨੇ ਸ੍ਰੀਨਗਰ ਤੇ ਦਿੱਲੀ ਵਿੱਚ 9 ਥਾਵਾਂ 'ਤੇ ਛਾਪੇਮਾਰੀ ਕੀਤੀ। ਇਸ ਤੋਂ ਪਹਿਲਾਂ ਰਾਸ਼ਟਰੀ ਜਾਂਚ ਏਜੰਸੀ ਨੇ ਬੁੱਧਵਾਰ ਸਵੇਰੇ ਚੈਰੀਟੇਬਲ ਕੰਮਾਂ ਲਈ ਇਕੱਠੇ ਕੀਤੇ ਫੰਡਾਂ ਦੀ ਵਰਤੋਂ ਦੇ ਮਾਮਲੇ ਵਿੱਚ ਕਸ਼ਮੀਰ ਘਾਟੀ ਵਿੱਚ 10 ਥਾਵਾਂ 'ਤੇ ਬੈਂਗਲੁਰੂ ਵਿੱਚ ਇੱਕ ਜਗ੍ਹਾ ਉੱਤੇ ਇੱਕ ਕੇਸ ਵਿੱਚ ਛਾਪੇਮਾਰੀ ਕੀਤੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।

ਐਨ.ਆਈ.ਏ. ਨੇ ਇੱਕ ਬਿਆਨ ਵਿੱਚ ਕਿਹਾ ਕਿ ਛਾਪੇ ਦੇ ਦੌਰਾਨ ਦੋਸ਼ ਸਾਬਿਤ ਕਰਨ ਵਾਲੇ ਕਈ ਦਸਤਾਵੇਜ ਤੇ ਇਲੈਕਟ੍ਰਾਨਿਕ ਸਮਾਨ ਜ਼ਬਤ ਕੀਤੇ ਗਏ ਹਨ।

ਐਨ.ਆਈ.ਏ. ਨੇ ਸ੍ਰੀਨਗਰ-ਦਿੱਲੀ ਵਿੱਚ 9 ਥਾਵਾਂ 'ਤੇ ਮਾਰੇ ਛਾਪੇ

ਤਲਾਸ਼ੀ ਲਈ ਗਈ ਥਾਂ 'ਤੇ ਖੁਰਰਮ ਪਰਵੇਜ਼, ਉਨ੍ਹਾਂ ਦੇ ਸਹਿਯੋਗੀ ਪਰਵੇਜ ਅਹਿਮਦ ਬੁਖਾਰੀ, ਪਰਵੇਜ ਅਹਿਮਦ ਮੱਟਾ ਅਤੇ ਬੇਂਗਲੁਰੂ ਵਿੱਚ ਸਹਿਯੋਗੀ ਸਵਾਤੀ ਸ਼ੇਸ਼ਾਦ੍ਰੀ ਤੇ ਐਸੋਸੀਏਸ਼ਨ ਆਫ਼ ਪੈਰੇਂਟਸ ਆਫ਼ ਡਿਸਅਪੀਰਡ ਪਰਸਨਜ਼ ਪਰਵੀਨਾ ਅਹੰਗਰ ਸ਼ਾਮਲ ਹਨ।

ਬਿਆਨ ਵਿੱਚ ਕਿਹਾ ਗਿਆ ਕਿ ਐਨਜੀਓ ਤੇ ਜੀਕੇ ਟ੍ਰਸਟ ਦੇ ਦਫ਼ਤਰ ਦੀ ਵੀ ਤਲਾਸ਼ੀ ਲਈ ਗਈ। ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਨ.ਆਈ.ਏ. ਨੇ ਸ੍ਰੀਨਗਰ ਅਤੇ ਬਾਂਦੀਪੁਰਾ ਵਿੱਚ 10 ਜਗ੍ਹਾਵਾਂ ਅਤੇ ਬੈਂਗਲੁਰੂ ਵਿੱਚ ਇੱਕ ਜਗ੍ਹਾ ‘ਤੇ ਛਾਪੇ ਮਾਰੇ ਅਤੇ ਟ੍ਰੱਸਟਾਂ ਨਾਲ ਇੱਕ ਸਬੰਧਤ ਮਾਮਲੇ ਵਿੱਚ ਛਾਪੇ ਮਾਰੇ ਜੋ ਚੈਰੀਟੇਬਲ ਕੰਮਾਂ ਦੇ ਦੇ ਨਾਮ ‘ਤੇ ਦੇਸ਼-ਵਿਦੇਸ਼ ਤੋਂ ਪੈਸੇ ਇਕੱਠੇ ਕਰ ਰਹੇ ਸਨ ਅਤੇ ਉਨ੍ਹਾਂ ਦੀ ਵਰਤੋਂ ਜੰਮੂ-ਕਸ਼ਮੀਰ ਵਿੱਚ ਵੱਖਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਐਨ.ਆਈ.ਏ. ਨੇ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਲਈ ਕਥਿਤ ਤੌਰ ’ਤੇ ਫੰਡ ਮੁਹੱਈਆ ਕਰਾਉਣ ਲਈ ਘੱਟੋ ਘੱਟ ਤਿੰਨ ਹੋਰ ਐਨਜੀਓਜ਼ ’ਤੇ ਛਾਪਾ ਮਾਰਿਆ ਸੀ। ਇਹ ਐਨਜੀਓ ਸਾਲ 2000 ਵਿੱਚ ਸਥਾਪਤ ਕੀਤੇ ਗਏ ਸਨ।

ਐਨਆਈਏ ਮੁਤਾਬਕ, ਇਹ ਐਨਜੀਓ ਅਣਪਛਾਤੇ ਦਾਨੀਆਂ ਤੋਂ ਫੰਡ ਪ੍ਰਾਪਤ ਕਰ ਰਹੀਆਂ ਸਨ, ਜਿਹੜੀਆਂ ਅੱਤਵਾਦੀ ਗਤੀਵਿਧੀਆਂ ਲਈ ਫੰਡ ਮੁਹੱਈਆ ਕਰਾਉਣ ਲਈ ਵਰਤੀਆਂ ਜਾ ਰਹੀਆਂ ਸਨ।

ABOUT THE AUTHOR

...view details