ਪੰਜਾਬ

punjab

ਜੰਮੂ 'ਚ ਪਾਕਿਸਤਾਨ ਦਾ ਜਾਸੂਸ ਕਬੂਤਰ ਫੜਿਆ

By

Published : May 25, 2020, 6:16 PM IST

ਕਠੂਆ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਕੋਲ ਇੱਕ ਕਬੂਤਰ ਨੂੰ ਕਾਬੂ ਕੀਤਾ ਗਿਆ ਹੈ ਜਿਸ ਨੂੰ ਪਾਕਿਸਾਤਨ ਵਿੱਚ ਜਾਸੂਸੀ ਕਰਨ ਦੀ ਸਿਖਲਾਈ ਦਿੱਤੇ ਜਾਣ ਦਾ ਸ਼ੱਕ ਹੈ। ਅਧਿਕਾਰੀਆਂ ਨੇ ਕਿਹਾ ਕਿ ਸਬੰਧਤ ਸੁਰੱਖਿਆ ਏਜੰਸੀਆਂ 'ਕੋਡਿਡ ਮੈਸੇਜ' ਨੂੰ ਸਮਝਣ ਲਈ ਕੰਮ ਕਰ ਰਹੀਆਂ ਹਨ।

ਜੰਮੂ 'ਚ ਪਾਕਿਸਤਾਨ ਦਾ ਜਾਸੂਸ ਕਬੂਤਰ ਫੜਿਆ
ਜੰਮੂ 'ਚ ਪਾਕਿਸਤਾਨ ਦਾ ਜਾਸੂਸ ਕਬੂਤਰ ਫੜਿਆ

ਜੰਮੂ: ਜੰਮੂ ਅਤੇ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਕੋਲ ਇੱਕ ਕਬੂਤਰ ਨੂੰ ਕਾਬੂ ਕੀਤਾ ਗਿਆ ਹੈ ਜਿਸ ਨੂੰ ਪਾਕਿਸਾਤਨ ਵਿੱਚ ਜਾਸੂਸੀ ਕਰਨ ਦੀ ਸਿਖਲਾਈ ਦਿੱਤੇ ਜਾਣ ਦਾ ਸ਼ੱਕ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ।

ਉਨ੍ਹਾਂ ਨੇ ਕਿਹਾ ਕਿ ਖੂਫੀਆ ਸੰਦੇਸ਼ ਲੈ ਕੇ ਜਾ ਰਹੇ ਕਬੂਤਰ ਨੂੰ ਹੀਰਾਨਗਰ ਸੈਕਟਰ ਦੇ ਮਨਿਆਰੀ ਪਿੰਡ ਦੇ ਵਾਸੀਆਂ ਨੇ ਉਦੋਂ ਫੜਿਆ ਜਦ ਉਹ ਪਾਕਿਸਤਾਨ ਤੋਂ ਉੜਾਨ ਭਰ ਕੇ ਇਸ ਪਾਸੇ ਦਾਖ਼ਲ ਹੋ ਰਿਹਾ ਸੀ। ਅਧਿਕਾਰੀਆਂ ਨੇ ਕਿਹਾ ਕਿ ਸਬੰਧਤ ਸੁਰੱਖਿਆ ਏਜੰਸੀਆਂ ਇਸ 'ਕੋਡਿਡ ਮੈਸੇਜ' ਨੂੰ ਸਮਝਣ ਲਈ ਕੰਮ ਕਰ ਰਹੀਆਂ ਹਨ।

ਕਠੂਆ ਦੇ ਸੀਨੀਅਰ ਪੁਲਿਸ ਕਪਤਾਨ ਸ਼ੈਲੇਂਦਰ ਮਿਸ਼ਰਾ ਨੇ ਕਿਹਾ, "ਪਿੰਡ ਵਾਸੀਆਂ ਨੇ ਕੱਲ੍ਹ ਕਬੂਤਰ ਸਥਾਨਕ ਪੁਲਿਸ ਸਟੇਸ਼ਨ ਨੂੰ ਸੌਂਪ ਦਿੱਤਾ। ਇਸ ਦੇ ਇੱਕ ਪੈਰ ਨਾਲ ਇੱਕ ਅੰਗੂਠੀ ਲੱਗੀ ਹੋਈ ਸੀ ਜਿਸ 'ਤੇ ਕੁਝ ਨੰਬਰ ਸਨ ਅਤੇ ਜਾਂਚ ਚੱਲ ਰਹੀ ਹੈ।"

ABOUT THE AUTHOR

...view details