ਪੰਜਾਬ

punjab

1984 ਸਿੱਖ ਕਤਲੇਆਮ: ਸੁਪਰੀਮ ਕੋਰਟ ਨੇ 15 ਨੂੰ ਕੀਤਾ ਬਰੀ

By

Published : Apr 30, 2019, 4:50 PM IST

ਸਾਲ 1984 'ਚ ਦਿੱਲੀ ਦੇ ਤ੍ਰਿਲੋਕਪੁਰੀ ‘ਚ ਹੋਏ ਸਿੱਖ ਕਤਲੇਆਮ ਮਾਮਲੇ ‘ਚ ਸੁਪਰੀਮ ਕੋਰਟ ਨੇ 15 ਨੂੰ ਬਰੀ ਕਰਨ ਦੇ ਨਿਰਦੇਸ਼ ਦਿੱਤੇ।

ਸੁਪਰੀਮ ਕੋਰਟ

ਨਵੀਂ ਦਿੱਲੀ: ਸਾਲ 1984 'ਚ ਦਿੱਲੀ ਦੇ ਤ੍ਰਿਲੋਕਪੁਰੀ ‘ਚ ਹੋਏ ਸਿੱਖ ਕਤਲੇਆਮ ਮਾਮਲੇ ‘ਚ ਦੰਗਾ ਅਤੇ ਅੱਗਜਨੀ ਲਈ ਹਾਈ ਕੋਰਟ ਵੱਲੋਂ ਦੋਸ਼ੀ ਠਹਿਰਾਏ 15 ਵਿਅਕਤੀਆਂ ਨੂੰ ਸੁਪਰੀਮ ਕੋਰਟ ਨੇ ਬਰੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।

ਸੁਪਰੀਮ ਕੋਰਟ ਨੇ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਪੁਖ਼ਤਾ ਸਬੂਤ ਨਾ ਹੋਣ ਦਾ ਹਵਾਲਾ ਦਿੱਤਾ ਹੈ ਜਦਕਿ ਦਿੱਲੀ ਹਾਈਕੋਰਟ ਨੇ ਇਸ ਸਾਲ ਨਵੰਬਰ ਵਿੱਚ ਸਜ਼ਾ ਨੂੰ ਬਰਕਰਾਰ ਰੱਖਿਆ ਸੀ।

ਜਾਣਕਾਰੀ ਮੁਤਾਬਕ ਬਰੀ ਕੀਤੇ ਵਿਅਕਤੀਆਂ ਵਿੱਚ ਵੇਦ ਪ੍ਰਕਾਸ਼, ਬ੍ਰਹਮਾ ਸਿੰਘ, ਤਾਰਾਚੰਦ, ਗਨਸ਼ੇਨ, ਸੁਰਿੰਦਰ ਸਿੰਘ, ਰਾਮ ਸ਼੍ਰੋਮਣੀ, ਸੁੱਬਾਰ ਸਿੰਘ, ਸੁਰਿੰਦਰ ਮੂਰਤੀ ਦੇ ਨਾਂਅ ਸ਼ਾਮਲ ਹਨ।

ਸੁਪਰੀਮ ਕੋਰਟ ਦੇ ਇਸ ਫ਼ੈਸਲੇ ਨੂੰ ਵੱਡਾ ਝਟਕਾ ਦੱਸਦਿਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਨੇ ਕਿਹਾ ਕਿ ਉਹ ਇਸ ਫ਼ੈਸਲੇ ਵਿਰੁੱਧ ਅਪੀਲ ਕਰਨਗੇ।

ਵੀਡੀਓ
Intro:Body:

1984 case


Conclusion:

ABOUT THE AUTHOR

...view details