ਪੰਜਾਬ

punjab

ਮੋਬਾਈਲ ਗੇਮ ਕਾਰਨ 17 ਦਿਨ ਤੱਕ ਲਾਪਤਾ ਰਹੀ ਵਿਦਿਆਰਥਣ

By

Published : Jul 23, 2019, 11:00 PM IST

ਦਿੱਲੀ ਵਿੱਚ ਮੋਬਾਈਲ ਗੇਮ ਨਾਲ ਸਬੰਧਤ ਇਹ ਹੋਰ ਮਾਮਲਾ ਸਾਹਮਣੇ ਆਇਆ ਹੈ। ਇਥੇ ਇੱਕ ਵਿਦਿਆਰਥਣ ਮੋਬਾਈਲ ਗੇਮ ਨਾਲ ਇਨ੍ਹੀ ਪ੍ਰਭਾਵਤ ਹੋਈ ਕਿ ਉਹ ਗੇਮ ਨੂੰ ਅਸਲ ਜ਼ਿੰਦਗੀ ਵਿੱਚ ਜਿਉਣ ਲਈ ਘਰ ਤੋਂ ਨਿਕਲ ਕੇ ਵੱਖ-ਵੱਖ ਸੂਬਿਆਂ ਵਿੱਚ ਘੁੰਮਦੀ ਰਹੀ।

ਫੋਟੋ

ਨਵੀਂ ਦਿੱਲੀ : ਜੇਕਰ ਤੁਹਾਡੇ ਬੱਚੇ ਵੀ ਮੋਬਾਈਲ ਗੇਮਜ਼ ਖੇਡਦੇ ਹਨ ਤਾਂ ਤੁਹਾਨੂੰ ਵੀ ਸਾਵਧਾਨ ਰਹਿਣ ਅਤੇ ਉਨ੍ਹਾਂ ਉੱਤੇ ਨਿਗਰਾਨੀ ਰੱਖਣ ਦੀ ਲੋੜ ਹੈ।

ਉਤਰਾਖੰਡ ਦੀ ਰਹਿਣ ਵਾਲੀ 10 ਜਮਾਤ ਦੀ ਇੱਕ ਵਿਦਿਆਰਥਣ ਨੇ ਮੋਬਾਈਲ ਵਿੱਚ ਟੈਕਸੀ-2 ਨਾਂਅ ਦੀ ਇੱਕ ਕੋਰੀਆਈ 3ਡੀ ਗੇਮ ਡਾਉਨਲੋਡ ਕਰਕੇ ਖੇਡਣੀ ਸ਼ੁਰੂ ਕਰ ਦਿੱਤੀ। ਵਿਦਿਆਰਥਣ ਮੋਬਾਈਲ 'ਤੇ ਖੇਡੀ ਗਈ ਗੇਮ ਨੂੰ ਅਸਲ ਜ਼ਿੰਦਗੀ ਵਿੱਚ ਜਿਉਣ ਲਈ ਘਰ ਛੱਡ ਕੇ ਨਿਕਲ ਗਈ। ਗੇਮ ਨੂੰ ਖੇਡਦੇ ਹੋਏ ਉਹ 17 ਦਿਨਾਂ ਤੱਕ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਘੁੰਮਦੀ ਰਹੀ। 18 ਵੇਂ ਦਿਨ ਵਿਦਿਆਰਥਣ ਦਿੱਲੀ ਪੁਲਿਸ ਨੂੰ ਕਮਲਾ ਨਗਰ ਬਾਜ਼ਾਰ ਵਿੱਚ ਮਿਲੀ ਜਿਸ ਤੋਂ ਬਾਅਦ ਉਸ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਗਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਮਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਉਹ ਰਾਤ ਦੇ ਸਮੇਂ ਕਮਲਾ ਮਾਰਕੀਟ ਵਿੱਚ ਆਪਣੀ ਟੀਮ ਨਾਲ ਰੋਜ਼ਾਨਾ ਵਾਂਗ ਗਸ਼ਤ ਕਰ ਰਹੇ ਸਨ। ਇਸ ਦੌਰਾਨ ਅਜਮੇਰੀ ਗੇਟ ਦੇ ਕੋਲ ਉਨ੍ਹਾਂ ਇੱਕ ਲੜਕੀ ਇੱਕਲੇ ਘੁੰਮਦੀ ਹੋਈ ਨਜ਼ਰ ਆਈ। ਜਦੋਂ ਉਨ੍ਹਾਂ ਨੇ ਲੜਕੀ ਕੋਲੋਂ ਇੱਕਲੇ ਖੜ੍ਹੇ ਹੋਣ ਦਾ ਕਾਰਨ ਪੁਛਿਆ ਤਾਂ ਉਸ ਨੇ ਕਿਹਾ ਕਿ ਉਹ ਆਪਣੇ ਭਰਾ ਨੂੰ ਮਿਲਣ ਆਈ ਹੈ। ਉਸ ਦਾ ਭਰਾ ਮੈਡੀਕਲ ਦੀ ਪੜ੍ਹਾਈ ਕਰਦਾ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ੱਕ ਦੇ ਆਧਾਰ 'ਤੇ ਜਦੋਂ ਉਨ੍ਹਾਂ ਨੇ ਲੜਕੀ ਕੋਲੋਂ ਉਸ ਦੇ ਪਰਿਵਾਰ ਦਾ ਮੋਬਾਈਲ ਨੰਬਰ ਮੰਗਿਆ ਅਤੇ ਪੁੱਛਗਿੱਛ ਕੀਤੇ ਜਾਣ ਮਗਰੋਂ ਇਹ ਗੱਲ ਸਾਹਮਣੇ ਆਈ ਕਿ ਲੜਕੀ 18 ਦਿਨ ਪਹਿਲਾਂ ਬਿਨ੍ਹਾਂ ਕਿਸੇ ਨੂੰ ਦੱਸੇ ਘਰ ਛੱਡ ਕੇ ਨਿਕਲੀ ਹੈ।

ਲੜਕੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਦਸਵੀਂ ਕਲਾਸ ਦੀ ਵਿਦਿਆਰਥਣ ਹੈ। ਉਸ ਨੇ ਦੱਸਿਆ ਕਿ ਗੇਮ ਦੇ ਵਿੱਚ ਟੈਕਸੀ ਕਿਸੇ ਵੀ ਸ਼ਹਿਰ ਵਿੱਚ ਜ਼ਿਆਦਾ ਦੇਰ ਨਹੀਂ ਰੁਕਦੀ ਹਰ ਵਾਰ ਉਸ ਦਾ ਠਿਕਾਣਾ ਬਦਲ ਜਾਂਦਾ ਹੈ। ਇਸ ਤੋਂ ਪ੍ਰਭਾਵਤ ਹੋ ਕੇ ਉਹ ਇਸ ਨੂੰ ਅਸਲ ਜ਼ਿੰਦਗੀ ਵਿੱਚ ਜਿਉਣਾ ਚਾਹੁੰਦੀ ਸੀ। ਇਸ ਲਈ ਘਰ ਤੋਂ ਕੁਝ ਹਜ਼ਾਰ ਰੁਪਏ ਲੈ ਕੇ ਉਹ ਗੁਪਚੁਪ ਤਰੀਕੇ ਨਾਲ ਘਰ ਤੋਂ ਨਿਕਲ ਆਈ। ਰਾਤ ਬਿਤਾਉਣ ਲਈ ਉਹ ਟਿਕਟ ਖ਼ਰੀਦ ਕੇ ਸਲੀਪਰ ਬੱਸ ਵਿੱਚ ਸੌਂ ਜਾਂਦੀ ਸੀ ਅਤੇ ਅਗਲੇ ਦਿਨ ਉਹ ਨਵੇਂ ਸ਼ਹਿਰ ਵਿੱਚ ਹੁੰਦੀ । ਭੁੱਖ ਲਗਣ ਤੇ ਉਹ ਚਿਪਸ ਜਾਂ ਬਿਸਕੂਟ ਖਾ ਲੈਂਦੀ ਸੀ। ਇਨ੍ਹਾਂ 17 ਦਿਨ੍ਹਾਂ ਵਿੱਚ ਉਸ ਨੇ ਜੈਪੁਰ, ਲਖਨਊ, ਹਰਿਦਵਾਰ, ਰਿਸ਼ੀਕੇਸ਼ ਆਦਿ ਥਾਵਾਂ ਘੁੰਮੀਆਂ ਅਤੇ 18ਵੇਂ ਦਿਨ ਉਹ ਦਿੱਲੀ ਪੁੱਜੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੇ ਜਾਣ ਤੋਂ ਬਾਅਦ ਲੜਕੀ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਜੇਕਰ ਸਮੇਂ ਰਹਿੰਦੇ ਅਜਿਹਾ ਨਾ ਕੀਤਾ ਜਾਂਦਾ ਤਾਂ ਬੱਚੀ ਨਾਲ ਕਿਸੇ ਤਰ੍ਹਾਂ ਅਣਹੋਣੀ ਹੋ ਸਕਦੀ ਸੀ। ਦਿੱਲੀ ਪੁਲਿਸ ਨੇ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦਾ ਖ਼ਾਸ ਖਿਆਲ ਰੱਖਣ ਦੀ ਅਪੀਲ ਕੀਤੀ ਹੈ।

Intro:Body:Conclusion:

ABOUT THE AUTHOR

...view details