ਪੰਜਾਬ

punjab

ਜਾਸੂਸੀ ਦੇ ਦੋਸ਼ ਵਿੱਚ ਫ਼ੌਜ ਦਾ ਸਾਬਕਾ ਅਧਿਕਾਰੀ ਗ੍ਰਿਫ਼ਤਾਰ, ਸਪੈਸ਼ਲ ਸੈਲ ਵੱਲੋਂ ਪੁੱਛਗਿੱਛ ਜਾਰੀ

By

Published : Nov 2, 2019, 2:56 PM IST

ਦਿੱਲੀ ਕੈਂਟ 'ਚ ਸਥਿਤ ਭਾਰਤੀ ਫੌਜ ਦੀ ਮੈਸ 'ਚ ਤੜਕੇ ਇੱਕ ਵਿਅਕਤੀ ਨੂੰ ਫੌਜ ਦੇ ਜਵਾਨਾਂ ਨੇ ਸ਼ੱਕੀ ਹਲਾਤਾਂ 'ਚ ਵੇਖਿਆ। ਸ਼ੱਕ ਦੇ ਆਧਾਰ 'ਤੇ ਜਦੋਂ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲਗਾ ਕਿ ਉਹ ਫੌਜ 'ਚ ਨਹੀਂ ਹੈ। ਇਸ ਤੋਂ ਬਾਅਦ ਇਸ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦਿੱਤੀ ਗਈ ਹੈ।

ਫੋਟੋ

ਨਵੀਂ ਦਿੱਲੀ: ਦਿੱਲੀ ਕੈਂਟ 'ਚ ਸਥਿਤ ਫੌਜ ਦੀ ਮੈਸ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਵੜਨ ਵਾਲੇ ਵਿਅਕਤੀ ਨੂੰ ਫੌਜ ਨੇ ਕਾਬੂ ਕਰ ਲਿਆ। ਫੌਜ ਵੱਲੋਂ ਇਸ ਦੀ ਜਾਣਕਾਰੀ ਦਿੱਲੀ ਪੁਲਿਸ ਨੂੰ ਦਿੱਤੀ ਗਈ। ਫਿਲਹਾਲ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਵੱਲੋਂ ਵਿਅਕਤੀ ਕੋਲੋਂ ਪੁੱਛਗਿੱਛ ਜਾਰੀ ਹੈ।

ਫੋਟੋ

ਜਾਣਕਾਰੀ ਮਿਲਣ ਤੋਂ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਅਤੇ ਆਈਬੀ ਦੀ ਸੰਯੁਕਤ ਟੀਮ ਸ਼ੱਕੀ ਵਿਅਕਤੀ ਕੋਲੋਂ ਦਿੱਲੀ ਕੈਂਟ ਥਾਣੇ 'ਚ ਪੁੱਛਗਿੱਛ ਕਰ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਉਹ ਵਿਅਕਤੀ ਫੌਜ ਦਾ ਸਾਬਕਾ ਅਧਿਕਾਰੀ ਰਹਿ ਚੁੱਕਾ ਹੈ। ਫਿਲਹਾਲ ਉਹ ਅਮਰੀਕਾ 'ਚ ਰਹਿੰਦਾ ਹੈ ਪਰ ਗੈਰ-ਕਾਨੂੰਨੀ ਤਰੀਕੇ ਨਾਲ ਮੈਸ ਵਿੱਚ ਵੜਨ ਲਈ ਉਸ ਕੋਲੋਂ ਪੁੱਛਗਿੱਛ ਜਾਰੀ ਹੈ।

ਇਹ ਵੀ ਪੜ੍ਹੋ :ਸਿੱਖ ਫੁੱਟਬਾਲ ਕੱਪ ਲਈ 6 ਜ਼ਿਲ੍ਹਿਆਂ ਦੀਆਂ ਟੀਮਾਂ ਦੇ ਟਰਾਇਲ ਮੈਚ ਸ਼ੁਰੂ

ਅਮਰਿਕੀ ਨਾਗਰਿਕ ਹੈ ਸ਼ੱਕੀ ਵਿਅਕਤੀ
ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੇ ਡੀਸੀਪੀ ਪ੍ਰਮੋਦ ਕੁਸ਼ਵਾਹਾ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੜਿਆ ਗਿਆ ਸ਼ੱਕੀ ਵਿਅਕਤੀ ਫੌਜ ਦਾ ਸਾਬਕਾ ਅਧਿਕਾਰੀ ਹੈ। ਫਿਲਹਾਲ ਰਿਟਾਇਰਮੈਂਟ ਤੋਂ ਬਾਅਦ ਉਹ ਅਮਰੀਕਾ 'ਚ ਸੈਟਲ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਉਸ ਕੋਲੋਂ ਸ਼ੁਰੂਆਤੀ ਪੁੱਛਗਿੱਛ ਦੌਰਾਨ ਕੋਈ ਸ਼ੱਕੀ ਜਾਣਕਾਰੀ ਨਹੀਂ ਮਿਲੀ ਪਰ ਉਸ ਦੇ ਘਰ ਬਹੁਤੇ ਲੋਕ ਉਸ ਨੂੰ ਮਿਲਣ ਜਾਂਦੇ ਹਨ ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਉਨ੍ਹਾਂ ਕੋਲੋਂ ਅਗਲੀ ਪੁੱਛਗਿੱਛ ਜਾਰੀ ਹੈ।

Intro:Body:

pushp


Conclusion:

ABOUT THE AUTHOR

...view details