ਪੰਜਾਬ

punjab

ਸਾਵਧਾਨ...! ਦਿੱਲੀ-NCR ਵਿੱਚ ਹਵਾ ਪ੍ਰਦੂਸ਼ਣ ਨੇ ਮੁੜ ਪਾਰ ਕੀਤਾ ਖ਼ਤਰਨਾਕ ਪੱਧਰ

By

Published : Nov 13, 2019, 11:44 AM IST

ਪ੍ਰਦੂਸ਼ਣ ਦਾ ਪੱਧਰ ਦਿੱਲੀ-NCR ਵਿੱਚ ਮੁੜ ਤੇਜ਼ੀ ਤੋਂ ਵਧਣਾ ਸ਼ੁਰੂ ਹੋ ਗਿਆ। ਬੁੱਧਵਾਰ ਨੂੰ ਦਿੱਲੀ ਦਾ ਏਅਰ ਕੁਆਲਟੀ ਇੰਡੈਕਸ 457 ਤੱਕ ਪਹੁੰਚ ਗਿਆ। ਸੂਬੇ ਅਜੇ ਵੀ AQI ਮੁਤਾਬਕ ਖ਼ਤਰਨਾਕ ਸ਼੍ਰੇਣੀ ਵਿੱਚ ਆਉਂਦਾ ਹੈ।

ਫ਼ੋਟੋ

ਨਵੀਂ ਦਿੱਲੀ: ਰਾਜਧਾਨੀ ਵਿੱਚ ਇੱਕ ਵਾਰ ਫਿਰ ਪ੍ਰਦੂਸ਼ਣ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਗਿਆ ਹੈ। ਬੁੱਧਵਾਰ ਨੂੰ ਦਿੱਲੀ ਦਾ ਏਅਰ ਕੁਆਲਟੀ ਇੰਡੈਕਸ 457 ਤੱਕ ਪਹੁੰਚ ਗਿਆ। ਇਹ AQI ਮੁਤਾਬਕ ਖ਼ਤਰਨਾਕ ਸ਼੍ਰੇਣੀ ਵਿੱਚ ਆਉਂਦਾ ਹੈ।

ਧਿਆਨ ਯੋਗ ਹੈ ਕਿ ਦਿੱਲੀ ਵਿੱਚ ਵੱਧ ਰਹੇ ਪ੍ਰਦੂਸ਼ਣ ਤੋਂ ਬਾਅਦ ਪਿਛਲੇ ਹਫਤੇ ਕੁਝ ਰਾਹਤ ਮਿਲੀ ਸੀ। ਪਰ ਦਿੱਲੀ ਦਾ ਏਅਰ ਕੁਆਲਟੀ ਇੰਡੈਕਸ ਮੁੜ ਜਾਂਚਣ 'ਤੇ 457 ਦਰਜ ਕੀਤਾ ਗਿਆ ਹੈ।

ਦਿੱਲੀ ਦਾ ਲੋਧੀ ਰੋਡ ਖੇਤਰ ਪੁਰੀ ਰਾਜਧਾਨੀ ਦੇ ਵਿੱਚ ਸਭ ਤੋਂ ਵੱਧ ਪ੍ਰਦੂਸ਼ਿਤ ਹੈ ਕਿਉਂਕਿ ਇਥੇ AQI 500 ਦਰਜ ਕੀਤੀ ਗਈ ਹੈ।

ਦਿੱਲੀ-ਐਨਸੀਆਰ ਦੀ ਸਥਿਤੀ

ਰਾਜਧਾਨੀ ਦੇ ਨਾਲ ਲੱਗਦੇ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਨੋਇਡਾ, ਗਾਜ਼ੀਆਬਾਦ ਤੇ ਫਰੀਦਾਬਾਦ ਵਿੱਚ ਵਾ ਹਾਲਤ ਗੰਭੀਰ ਬਣੀ ਹੋਈ ਹੈ।

ਨੋਇਡਾ ਦੇ ਸੈਕਟਰ 62 ਦੇ ਵਿੱਚ ਏਅਰ ਕੁਆਲਟੀ ਇੰਡੈਕਸ 472 ਦਰਜ ਕੀਤਾ ਗਿਆ, ਜਦੋਂਕਿ ਫਰੀਦਾਬਾਦ ਦੇ ਸੈਕਟਰ 16 ਵਿੱਚ AQI 441 ਦਰਜ ਕੀਤਾ ਗਿਆ ਹੈ।

ਦੂਜੇ ਪਾਸੇ, ਗ੍ਰੇਟਰ ਨੋਇਡਾ ਦੇ ਨਲੇਂਜ ਪਾਰਕ ਦੇ ਖੇਤਰ ਵਿੱਚ AQI 458 ਦਰਜ ਕੀਤਾ ਗਿਆ।

ਦਿੱਲੀ ਦੇ ਆਈਟੀਓ ਦੇ ਵਿੱਚ AQI 463 ਤੇ ਆਨੰਦ ਵਿਹਾਰ ਦੇ ਵਿੱਚ AQI 467 ਦੇ ਲਗਭਗ ਦਰਜ ਕੀਤਾ ਗਿਆ ਹੈ। ਇਹ AQI ਮੁਤਾਬਕ ਦੋਵੇਂ ਇਲਾਕੇ ਖ਼ਤਰਨਾਕ ਸ਼੍ਰੇਣੀ ਵਿੱਚ ਆਉਂਦਾ ਹੈ।

Intro:Body:


Conclusion:

ABOUT THE AUTHOR

...view details